Thursday, December 13, 2018
ਤਾਜ਼ੀਆਂ ਖ਼ਬਰਾਂ

ਸਰਕਾਰੀ ਸਕੂਲ ਦੇ ਚਾਰ ਐਨ.ਸੀ.ਸੀ ਕੈਡਿਟਾਂ ਦੀ ਕੌਮਾਂਤਰੀ ਕੈਂਪ ਲਈ ਚੋਣ

ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਕੰਗ) – ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਡਿਫ਼ੈਂਸ ਵਿਭਾਗ ਵੱਲੋਂ ਐਨ.ਸੀ.ਸੀ ਅਕੈਡਮੀ ਰੋਪੜ (ਪੰਜਾਬ) ਵਿਖੇ ਭਾਰਤ  PPN0601201815ਦੇ 17 ਡਾਇਰੈਕਟੋਰੇਟਾਂ ਦੇ ਸਾਰੇ ਰਾਜਾਂ ਵੱਲੋਂ ਚੁਣੇ ਗਏ ਲੜਕੇ ਅਤੇ ਲੜਕੀਆਂ ਦਾ ਐਨ.ਆਈ.ਸੀ-2 ਕੈਂਪ 10 ਜਨਵਰੀ ਤੋਂ 21 ਜਨਵਰੀ 2018 ਤੱਕ ਪਟਿਆਲਾ ਗਰੁੱਪ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਐਨ.ਸੀ.ਸੀ ਅਫ਼ਸਰ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਣਥੱਕ ਮਿਹਨਤ ਅਤੇ ਕੈਡਿਟਾਂ ਨੂੰ ਦਿੱਤੀ ਯੋਗ ਅਗਵਾਈ ਸਦਕਾ ਹੀ ਇਨਾਂ ਚਾਰ ਕੈਡਿਟਾਂ ਦੀ ਕੌਮਾਂਤਰੀ ਕੈਂਪ ਲਈ ਚੋਣ ਹੋਈ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਸਮਰਾਲਾ ਤੋਂ ਬਾਰਵੀਂ ਵੋਕੇਸ਼ਨਲ ਗਰੁੱਪ ਸੀਨੀਅਰ ਡਵੀਜ਼ਨ ਦੇ ਸਾਰਜੈਂਟ ਸੁਖਵਿੰਦਰ ਸਿੰਘ, ਸੀ.ਪੀ.ਐਲ ਇੰਦਰਜੀਤ ਸਿੰਘ ਤੋਂ ਇਲਾਵਾ ਨੌਵੀਂ ਜਮਾਤ ਜੂਨੀਅਰ ਡਵੀਜ਼ਨ ਦੇ ਸੀ.ਪੀ.ਐਲ ਜਤਿਨ ਬੈਂਸ ਤੇ ਐਲ.ਸੀ.ਪੀ.ਐਲ ਹਿਮਾਸ਼ੂ ਇਸ ਕੌਮਾਂਤਰੀ ਕੈਂਪ ਲਈ ਚੁਣੇ ਗਏ ਹਨ ਜੋ 10 ਜਨਵਰੀ ਨੂੰ ਕੈਂਪ ਲਈ ਰਵਾਨਾ ਹੋਣਗੇ ਅਤੇ ਪੰਜਾਬ ਰਾਜ ਨੁਮਾਇੰਦਗੀ ਕਰਨਗੇ।ਇਨਾਂ ਕੈਡਿਟਾਂ ਦੀ ਚੋਣ ਲਈ ਸਕੂਲ ਪਿ੍ਰੰਸੀਪਲ, ਸਕੂਲ ਸਟਾਫ਼, ਇਲਾਕੇ ਅਤੇ ਕੈਡਿਟਾਂ ਦੇ ਮਾਪਿਆਂ ਦੇ ਮਨਾਂ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।ਪਿ੍ਰੰਸੀਪਲ ਵੱਲੋਂ ਕੌਮਾਂਤਰੀ ਕੈਂਪ ਦੀ ਚੋਣ ਲਈ ਚਾਰਾਂ ਕੈਡਿਟਾਂ ਨੂੰ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦੇਣ ਤੋਂ ਇਲਾਵਾ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਇਸ ਚੋਣ ਲਈ ਪ੍ਰਸ਼ੰਸ਼ਾ ਵੀ ਕੀਤੀ ਗਈ।ਇਸ ਮੌਕੇ ਲੈਕ: ਬਲਰਾਜ ਸਿੰਘ, ਹਰੀ ਚੰਦ ਵਰਮਾ, ਹਰਿੰਦਰਪਾਲ ਸਿੰਘ ਗਰੇਵਾਲ, ਰਾਜੀਵ ਰਤਨ, ਇੰਦਰਪ੍ਰੀਤ ਕੌਰ ਸੇਖੋਂ, ਜਯੋਤੀ ਵਰਮਾ, ਮਨਜੀਤ ਕੌਰ, ਕਿਰਨ ਬਾਲਾ, ਪਰਮਜੀਤ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>