Friday, March 29, 2024

ਵਾਪਿਸ ਆ ਜਾ ਵੇ ਵੀਰਾ !

              Ishmeet Singh
                                                                                                                                                                                     ਗੁਰਮੀਤ ਕੌਰ ‘ਮੀਤ’, ਮਲੋਟ

                                                                                                                                                                                     ermeet@rediffmail.com

ਇਸ਼ਮੀਤ ਸਿੰਘ ਸੋਢੀ ਜਿਸ ਦੀ ਆਵਾਜ਼ ਅੱਜ ਵੀ ਦਿਲਾਂ ਵਿੱਚ ਵੱਸਦੀ ਹੈ ਜੋ ਬਹੁਤ ਹੀ ਛੋਟੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ।ਇਸ਼ਮੀਤ ਸਿੰਘ ਦਾ ਜਨਮ ਸਤੰਬਰ  2, 1988 ਨੂੰ ਲੁਧਿਆਣਾ ਮਾਂ ਅੰਮ੍ਰਿਤਪਾਲ ਕੌਰ ਦੀ ਕੁੱਖਂ ਪਿਤਾ ਗੁਰਪਿੰਦਰ ਸਿੰਘ ਦੇ ਘਰ ਹੋਇਆ । ਉਹ ਆਪਣੀ ਪੜ੍ਹਾਈ ਬੀ.ਏ ਗ੍ਰੇਜ਼ੂਸ਼ਨ ਕਮਾਰਸ ਵਿੱਚ ਕਰ ਰਹੇ ਸਨ। ਆਪਣੀ ਮਾਂ ਨਾਲ ਕੀਤਾ ਵਾਦਾ ਵੀ ਪੂਰਾ ਨਾ ਹੋ ਸਕਿਆ।ਉਹਨਾਂ ਨੇ ਵਾਅਦਾ ਕੀਤਾ ਸੀ ਮਾਂ ਮੈ ਸੀ.ਏ ਲੈਵਲ ਤੱਕ ਸਟੱਡੀ ਕਰਾਂਗਾ।ਪਰ ਪਤਾ ਨਹੀ ਸੀ ਕਿ ਉਹਨਾਂ ਨਾਲ ਇਹ ਭਾਣਾ ਵਰਤ ਜਾਵੇਗਾ।ਉਹਨਾਂ ਨੇ ਕੀਰਤਨ ਦੀ ਸਿਖਲਾਈ ‘ਗੁਰੂ ਸ਼ਬਦ ਸੰਗੀਤ ਅਕੈਡਮੀ’ ਲੁਧਿਆਣਾ ਦੇ ਪ੍ਰਿੰਸੀਪਲ ਸੁਖਵੰਤ ਸਿੰਘ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰੋਫਿਸਰ ਡਾ. ਚਰਨ ਕਮਲ ਸਿੰਘ ਤੋਂ ਲਈ ।ਉਹਨਾਂ  ਨੇ 17  ਸਾਲ ਦੀ ਉਮਰ ਵਿੱਚ ਸਟਾਰ ਵਾਈਸ ਆਫ ਇੰਡੀਆ ਵਿੱਚ ਭਾਗ ਲਿਆ।ਉਹ ਦੋ ਟਾਪ ਫਾਈਨਲੀਸਟ ਵਿੱਚੋ ਇੱਕ ਸਨ ਉਹਨਾਂ ਨੇ 24  ਨਵੰਬਰ 2007 ਵਿੱਚ ਖਿਤਾਬ ਜਿੱਤਿਆ ਟਰਾਫੀ ਜੋ ਕਿ ਲਤਾ ਮੰਗੇਸ਼ਵਰ ਦੁਆਰਾ ਦਿੱਤੀ ਗਈ ਸੀ । “ਜੋ ਜੀਤਾ ਵਹੀ ਸੁਪਰ ਸਟਾਰ” ਉਹਨਾਂ ਦੇ ਗਾਉਣ ਦਾ ਤਰੀਕਾ ਇੱਕ ਸ਼ੈਲੀ ਬਾਲੀਵੁੱਡ ਗਾਇਕ ਸ਼ਾਨ ਦੇ ਸਮਾਨ ਸੀ । ਜਦੋ ਸ਼ਾਨ ਤੇ ਇਸ਼ਮੀਤ ਦੋਵੇਂ ਗਾ ਰਹੇ ਸਨ ਤਾਂ ਸ਼ਾਨ ਖੁੱਦ ਹੀ ਨਹੀ ਸੀ ਦੱਸ ਪਾ ਰਹੇ ਕਿ ਉਹ ਕਿਹੜੀਆਂ ਲਾਈਨਾਂ ਖੁਦ ਗਾ ਰਹੇ ਸਨ, ਜਦ ਕਿ ਇਸ਼ਮੀਤ ਪੰਜਾਬ ਤੋ ਸੀ ਉਹਨਾਂ ਨੇ ਹਿੰਦੀ ਗੀਤਾਂ ਲਈ ਬਹੁਤ ਕੋਸ਼ਿਸ ਕੀਤੀ।ਉਹਨਾਂ ਨੇ ਕਈ ਧਾਰਿਮਕ ਐਲਬਮ ਵੀ ਰਿਲੀਜ਼ ਕੀਤੀਆਂ।ਉਹਨਾਂ ਨੇ ਪਹਿਲੀ ਐਲਬਮ ‘ਸਤਿਗੁਰ ਤੁਮਰੇ ਕਾਰਜ਼ ਸਵਾਰ’ੇ  ਰਿਲੀਜ਼ ਕੀਤੀ ਉਸ ਵਿੱਚ ਛੇ ਟਰੈਕ ਸਨ ।ਜਿਵੇ:-
ਸਤਿਗੁਰ ਤੁਮਰੇ ਕਾਰਜ਼ ਸਵਾਰੇ 
ਮੇਰਾ ਮਾਤ ਪਿਤਾ
ਮਿੱਤਰ ਪਿਆਰੇ ਨੂੰ
ਰਾਮ ਜਪਉ
ਨਾਮ ਜਪਤ ਦੁਖ ਜਾਏ
ਏਕਨੂਰ
ਸ਼ੁਰੂ ਵਿੱਚ ਧਾਰਮਿਕ ਐਲਬਮ ਰਿਲੀਜ਼ ਹੋਣ ਤੋ ਬਾਅਦ “ਜੋ ਜੀਤਾ ਵਹੀ ਸੁਪਰ ਸਟਾਰ” ਵਿੱਚ ਭਾਗ ਲਿਆ ਉਹਨਾਂ ਨੇ ਪੰੰਜਾਬੀ ਫਿਲਮ ਸਤਿ ਸ੍ਰੀ ਅਕਾਲ ਲਈ ਸ਼ਬਦ “ਡਿਠੇ ਸਭੈ ਥਾਵ” ਗਾਇਆ। ਉਹਨਾਂ ਦੀ ਆਵਾਜ਼ ਸੋਨੂੰ ਨਿਗਮ ਨਾਲ ਮਿਲਦੀ ਸੀ ਜਦੋ ਫਿਲਮ  ਰਿਲਜ਼ੀ ਹੋਈ ਤਾਂ ਜਗਜੀਤ ਸਿੰਘ ਨੇ  ਇਸ਼ਮੀਤ ਸਿੰਘ ਬਹੁਤ ਵਧੀਆ ਗਾਇਕ ਮੰਨਿਆ। ਉਹਨਾਂ ਕੋਲ ਛੋਟੀ ਉਮਰ ਵਿੱਚ ਹੀ ਸਭ ਕੁਝ ਸੀ ਉਹ ਹਾਂਗ ਕਾਂਗ, ਬੈੰਕੋਕ ਅਤੇ ਮਲੇਸ਼ੀਆ ਆਵਾਜ਼ ਭਾਰਤ ਦੇ ਮੁਕਾਬਲੇ ਦੇ ਕਨਸਰਨ ਵਿੱਚ ਜਾਦੇ ਰਹੇ।ਉਹਨਾਂ ਦੀ ਅਖੀਰਲੀ ਪਰਫੋਰਮੈਸ ਗੁਰਦਵਾਰਾ ਸਾਹਿਬ ‘ਚ ਮਨਪ੍ਰੀਤ ਸਿੰਘ ਨਾਲ ਰਹੀ ।
ਉਹ ਮਾਲਦੀਵ ਦੇ ਸਵਮਿੰਗ ਪੋਲ ਵਿੱਚ ਸਵਮਿੰਗ ਕਰਨ ਗਏ ਤੇ ਡੂੰਘਾਈ ਜ਼ਿਆਦਾ ਹੋਣ ਕਾਰਨ ਡੁੱਬ ਗਏ।ਉਸ ਦੇ ਸਾਥੀਆਂ ਨੂੰ ਸਵਮਿੰਗ ਨਾ ਆਉਦੇ ਹੋਣ ਕਾਰਨ ਮਦਦ ਨਾ ਕਰ ਸਕੇ ਤੇ ਦੁਨੀਆਂ ਤੋ ੧੮ ਸਾਲ ਦੀ ਉਮਰ ਵਿੱਚ 29  ਜੁਲਾਈ 2008 ਨੂੰ ਅਲਵਿਦਾ ਕਹਿ ਗਏ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕੋਈ ਕਿਸੇ ਦੀ ਤਰੱਕੀ ਹੁੰਦੇ ਦੇਖ ਨਹੀ ਸਕਦਾ, ਇਸ਼ਮੀਤ ਸਿੰਘ ਡੁੱਬਿਆ ਨਹੀ ਸੀ ਉਹਨਾਂ ਨੂੰ ਧੱਕਾ ਦਿੱਤਾ ਗਿਆ ਸੀ ।ਕੁੱਝ ਵੀ ਹੋਵੇ ਹੋਣੀ ਨੇ ਸਾਡੇ ਪਾਸੋਂ ਇੱਕ ਬੇਸ਼ਕੀਮਤੀ ਹੀਰਾ ਇਸ਼ਮੀਤ ਖੋਹ ਲਿਆ।ਇਸ਼ਮੀਤ ਦੀ ਆਵਾਜ਼ ਅੱਜ ਵੀ ਦਿਲਾਂ ਵਿੱਚ ਧੜਕਦੀ ਹੈ ਅਤੇ ਇਹ ਕਮੀ ਕਦੇ ਵੀ ਪੂਰੀ ਨਹੀ ਕੀਤੀ ਜਾ ਸਕਦੀ।
ਇਸ਼ਮੀਤ ਦੇ ਗਾਏ ਹੋਏ ਸ਼ਬਦਾਂ ਤੇ ਗੀਤਾਂ ਨਾਲ ਅੱਜ ਵੀ ਉਹਨਾਂ ਦੀ ਯਾਦ ਸਭ ਦੇ ਦਿਲਾਂ ਵਿੱਚ ਕਾਇਮ ਹੈ।ਰੱਬ ਉਹਨਾ ਦੀ ਆਤਮਾ ਨੂੰ ਸ਼ਾਤੀ ਦੇਣ ਤੇ ਮਾਤਾ ਪਿਤਾ ਨੂੰ ਤੁੰਦਰਸਤੀ ਬਖਸ਼ਣ ।

“ਵਾਪਿਸ ਆ ਜਾ ਵੇ ਵੀਰਾ ! ਵਾਪਿਸ ਆ ਜਾ ਵੇ ਵੀਰਾ !
ਤੇਰੀ ਕਮੀ ਇਸ ਦੁਨੀਆ ਵਿੱਚ ਅੱਜ ਵੀ ਖਲਕਦੀ ਹੈ
ਤੇਰੀ ਆਵਾਜ ਦੀ ਸੁੰਦਰਤਾ ਅੱਜ ਵੀ ਝਲਕਦੀ ਹੈ
ਵਾਪਿਸ ਆ ਜਾ ਵੇ ਵੀਰਾ ! ਵਾਪਿਸ ਆ ਜਾ ਵੇ ਵੀਰਾ !”

Check Also

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ …

Leave a Reply