Friday, April 19, 2024

ਯੂਨੀਵਰਸਿਟੀ ਵਿਖੇ ਐਨਲੀਟੀਕਲ ਟੈਕਨੀਕਜ਼ ਵਿਸ਼ੇ ‘ਤੇ ਤਿੰਨ ਰੋਜ਼ਾ ਵਰਕਸ਼ਾਪ ਸੰਪਨ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨਲੀਟੀਕਲ ਟੈਕਨੀਕਜ਼ ਵਿਸ਼ੇ ‘ਤੇ ਤਿੰਨ ਰੋਜ਼ਾ PPN2001201806ਵਰਕਸ਼ਾਪ ਸੰਪੰਨ ਹੋ ਗਈ।ਇਹ ਵਰਕਸ਼ਾਪ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਵੱਲੋਂ ਸਾਂਝੇ ਤੌਰ ਤੇ ਕਰਵਾਈ ਗਈ ਜੋ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਦੇ ਸੈਂਟਰ ਵਿਦ ਪੋਟੈਂਸ਼ੀਅਲ ਫਾਰ ਐਕਸੀਕਲ ਇਨ ਪਾਰਟੀਕੁਲਰ ਏਰੀਆ ਵੱਲੋਂ ਸਪਾਂਸਰ ਸੀ।ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਤਕਨੀਕੀ ਅਦਾਰਿਆਂ ਤੋਂ 71 ਖੋਜਾਰਥੀਆਂ, ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਭਾਗ ਲਿਆ।
ਇਸ ਵਰਕਸ਼ਾਪ ਦੌਰਾਨ ਯੂ.ਪੀ.ਐਲ.ਸੀ ੴਹਟਟਪ://ਯੂ.ਪੀ.ਐਲ.ਸੀ. ਵੱਲੋਂ ਪ੍ਰਯੋਗੀ ਸਿਖਲਾਈ ਦਿੱਤੀ ਗਈ ਜਿਸ ਵਿਚ 7 ਵੱਖ ਵੱਖ ਵਿਸ਼ਿਆਂ ਤੇ ਐਜੀਲੈਂਟ ਟੈਕਨਾਲੋਜੀਜ਼ ਗੁੜਗਾਓਂ, ਐਂਟੋਨਪਾਰ ਲਿਮਟਿਡ, ਜਰਮਨੀ, ਸਿਮਾਜ਼ੁਦੋ ਐਨਾਲੀਟੀਕਲ ਪ੍ਰ. ਲਿਮ. ਨਵੀਂ ਦਿੱਲੀ ਸਾਇੰਟੇਫਿਕ ਤੇ ਡਿਜ਼ੀਟਲ ਸਿਸਟਮ ਅਤੇ ਬੁਚੀ ਲਿਮਿਟਡ ਜਿਹੀਆਂ ਕੰਪਨੀਆਂ ਵੱਲੋਂ ਇਹ ਸਿਖਲਾਈ ਦਿੱਤੀ ਗਈ।
ਇਸ ਸਮਾਗਮ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ ਡਾ. ਨਰਪਿੰਦਰ ਸਿੰਘ ਨੇ ਕਿਹਾ ਕਿ ਫਾਰਮਾਸਿਊਟੀਕਲ ਦੇ ਖੇਤਰ ਵਿਚ ਨੈਤਿਕਤਾ ਨੂੰ ਮੁੱਖ ਰੱਖਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਨਾਲ ਖਿਲਵਾੜ ਨਾ ਹੋ ਸਕੇ।ਇਸ ਖੇਤਰ ਨਾਲ ਸਬੰਧਤ ਵਿਗਿਆਨੀਆਂ ਨੂੰ ਅਜਿਹੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ ਜੋ ਕਿ ਵੱਧ ਤੋਂ ਵੱਧ ਮਾਨਵਤਾ ਦੀ ਭਲਾਈ ਲਈ ਹੋਣ।ਉਨ੍ਹਾਂ ਕਿਹਾ ਕਿ ਦਵਾਈਆਂ ਬਣਾਉਣ ਵੇਲੇ ਐਨਲੀਟੀਕਲ ਤਕਨੀਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦਵਾਈਆਂ ਦੀ ਸ਼ੁੱਧਤਾ ਪ੍ਰਮਾਣੀ ਜਾ ਸਕੇ।
ਇਸ ਮੌਕੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਏ.ਡੀ.ਸੀ ੴਹਟਟਪ://ਏ.ਡੀ.ਸੀ ਡਾ. ਅਮਿਤ ਦੁੱਗਲ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।ਉਨ੍ਹਾਂ ਵਿਦਿਆਰਥੀਆਂ ਨੂੰ ਗੁਡ ਲੈਬ ਸਿਖਲਾਈ ਬਾਰੇ ਵੀ ਜਾਣਕਾਰੀ ਦਿੱਤੀ।ਜਰਮਨੀ ਦੇ ਡਾ. ਅੰਡੇਰੀਆ ਪਿਲਾਮਨ ਨੇ ਚੰਗੀਆ ਪ੍ਰਕਾਸ਼ਨਾਵਾਂ ਅਤੇ ਖੋਜ ਪੱਤਰਾਂ ਬਾਰੇ ਜਾਣਕਾਰੀ ਦਿੱਤੀ।

Check Also

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਸਵੀਂ ਕਲਾਸ ਦਾ ਨਤੀਜਾ 100 ਫੀਸਦ ਰਿਹਾ

ਭੀਖੀ, 19 ਅਪ੍ਰੈਲ (ਕਮਲ ਜ਼ਿੰਦਲ) – ਪੰਜਾਬ ਸਕੂਲ ਸਿੱਖਿਆ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ …

Leave a Reply