Friday, March 29, 2024

ਬਲਾਕਾਂ `ਚ ਸਕੂਲਾਂ ਦੀ ਗਿਣਤੀ ਇੱਕਸਾਰ ਕਰਨ ਦਾ ਵਿਰੋਧ ਕਰੇਗੀ ਐਲੀਮੈਂਟਰੀ ਟੀਚਰਜ਼ ਯੂਨੀਅਨ – ਲਾਹੌਰੀਆ

ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ daljit-lahoriaਲਾਹੌਰੀਆ ਨੇ ਆਖਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਬਲਾਕਾਂ ਵਿਚ ਸਕੂਲਾਂ ਦੀ ਗਿਣਤੀ ਨੂੰ ਇੱਕਸਾਰ ਕਰਨ ਸਬੰਧੀਨ ਜੋ ਪ੍ਰਪੋਜ਼ਲ ਬਣਾਈ ਹੈ, ਉਹ ਬਿਲਕੁੱਲ ਗਲਤ ਹੈ।ਲਾਹੌਰੀਆ ਨੇ ਦੱਸਿਆ ਕਿ ਇਸ ਪ੍ਰਪੋਜਲ ਵਿਚ ਨਾ ਤਾਂ ਸਕੂਲਾਂ ਦੀ ਦੂਰੀ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਨਾ ਹੀ ਅਧਿਆਪਕਾਂ ਦੀ ਸਹੂਲਤ ਨੂੰ ਵੇਖਿਆ ਗਿਆ ਹੈ।ਉਹਨਾਂ ਕਿਹਾ ਕਿ ਇਹ ਪ੍ਰਪੋਜ਼ਲ ਇੱਕ ਕਮਰੇਂ ਵਿੱਚ ਬੈਠ ਕੇ ਬਿਨੵਾਂ ਸਿੱਖਿਆ ਸਾਸ਼ਤਰੀਆਂ, ਬਿਨੵਾਂ ਯੂਨੀਅਨ ਆਗੂਆਂ ਅਤੇ ਅਧਿਆਪਕਾਂ ਦੀ ਸਲਾਹ ਤੋ ਬਿਨੵਾ ਤਿਆਰ ਕੀਤੀ ਗਈ ਇਸ ਪ੍ਰਪੋਜ਼ਲ `ਤੇ ਤੁਰੰਤ ਰੋਕ ਲਗਾਈ ਜਾਵੇ, ਨਹੀ ਤਾਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਸ ਦਾ ਤਿੱਖਾ ਵਿਰੋਧ ਕਰੇਗੀ।ਇਸ ਮੌਕੇ ਮਲਕੀਤ ਸਿੰਘ ਕਦਗਿੱਲ, ਸੁਖਰਾਜ ਸਿੰਘ ਕਾਹਲੋਂ, ਜਗਮੀਤ ਸਿੰਘ ਬੇਦੀ, ਹਰਜ਼ਿੰਦਰਪਾਲ ਸਿੰਘ ਸਠਿਆਲ਼ਾ, ਗੁਰਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਔਲਖ, ਹੀਰਾ ਸਿੰਘ ਪੱਡਾ ਸੁਰਿੰਦਰ ਸਿੰਘ ਬਾਠ, ਸੁਲੱਖਣ ਸਿੰਘ ਬੇਰੀ ਆਦਿ ਆਗੂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply