Friday, April 19, 2024

ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

PPN2101201801ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਅਮਨ) – ਪੁਰਾਣਾ ਟਾਊਨ ਨਰੈਣਗੜ੍ਹ ਛੇਹਰਟਾ ਵਿਖੇ ਸਮੂਹ ਮੁਹੱਲਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਮੁਹੱਲਾ ਪ੍ਰਧਾਨ ਸਤਪਾਲ ਗੋਪੀ ਵਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਸਰਬਤ ਦੇ ਭਲੇ ਲਈ ਇਹ ਉਪਰਾਲਾ ਕੀਤਾ ਗਿਆ।ਪ੍ਰਧਾਨ ਸਤਪਾਲ ਗੋਪੀ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਇਹ ਲੜੀ ਅਗਾਂਹ ਵੀ ਜਾਰੀ ਰਹੇਗੀ।ਇਸ ਮੌਕੇ ਸਾਹਿਬ ਸਿੰਘ, ਪ੍ਰਧਾਨ ਸੋਹਨ ਲਾਲ, ਕੁਲਵੰਤ ਸਿੰਘ, ਰਾਜ ਕੁਮਾਰ ਰਾਜੂ, ਬਲਵਿੰਦਰ ਸਿੰਘ, ਰਾਜਸ਼ ਕੁਮਾਰ, ਸੂਰਜ ਮਹਿਰਾ, ਨਰੇਸ਼ ਕੁਮਾਰ ਡਿਪਟੀ, ਬਲਵਿੰਦਰ ਸਿੰਘ ਬਿੱਲੂ, ਪੰਕਜ ਮਹਿਤਾ, ਜੋਤੀ ਸ਼ਰਮਾ, ਪਰਮਜੀਤ ਕੌਰ, ਕੁਲਦੀਪ ਕੌਰ, ਰਾਜ ਕੌਰ, ਰੋਜੀ, ਬਾਵੀ, ਅਮਨਦੀਪ ਸਿੰਘ, ਸਾਹਿਲ ਕੁਮਾਰ, ਸੂਰਜ ਕੁਮਾਰ ਆਦਿ ਹਾਜ਼ਰ ਸਨ।ਇਸ ਦੌਰਾਨ ਲੰਗਰ ਵੀ ਲਗਾਇਆ ਗਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply