Thursday, April 25, 2024

ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਵਾਲਿਆਂ `ਤੇ ਹੋਵੇਗੀ ਸਖਤ ਕਾਰਵਾਈ – ਲੌਂਗੋਵਾਲ

PPN2101201806ਧੂਰੀ, 21 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਦੇ ਮਾਨਵਾਲਾ ਪਿੰਡ `ਚ ਇਕ ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਦਾ ਮਾਮਲਾ ਗਰਮਾ ਗਿਆ ਹੈ।ਮਾਮਲਾ ਮੀਡੀਆ `ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮਾਨਵਾਲਾ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰ ਨਾਲ ਮੀਟਿੰਗ ਕਰ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਵਿਸ਼ਵਾਸ ਦਿਵਾਇਆ।ਰਾਜੋਆਣਾ ਦੀ ਫਾਂਸੀ ਦੀ ਸਜ਼ਾ `ਤੇ ਉਨ੍ਹਾਂ ਕਿਹਾ ਕਿ ਉਨਾਂ ਨੇ ਰਾਜੋਆਣਾ ਦੀ ਭੈਣ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਅਪੀਲ `ਤੇ ਜਲਦ ਫੈਸਲਾ ਦਿੱਤਾ ਜਾਵੇ।ਇਸ ਤੋਂ ਇਲਾਵਾ ਵਿਦੇਸ਼ਾਂ `ਚ ਸਿੱਖਾਂ ਦੀ ਪਗੜੀ ਦੀ ਬੇਅਦਬੀ ਦੇ ਮਾਮਲੇ `ਚ ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਅੱਣਖ ਨਾਲ ਜਿਊਣ ਵਾਲੀ ਕੌਮ ਹੈ ਤੇ ਸਾਰੇ ਲੋਕ ਬਰਾਬਰ ਹਨ।ਵਿਦੇਸ਼ੀ ਗੁਰਦੁਆਰਿਆਂ `ਚ ਭਾਰਤੀ ਅਧਿਕਾਰੀਆਂ ਨੂੰ ਨਾ ਆਉਣ ਦੇਣ ਦੇ ਮਾਮਲੇ `ਚ ਉਨ੍ਹਾਂ ਕਿਹਾ ਕਿ ਗੁਰਦੁਆਰੇ ਸਾਰਿਆਂ ਦੇ ਸਾਂਝੇ ਹਨ ਤੇ ਕੋਈ ਵੀ ਉਥੇ ਮੱਥਾ ਟੇਕਣ ਜਾ ਸਕਦਾ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply