Monday, January 21, 2019
ਤਾਜ਼ੀਆਂ ਖ਼ਬਰਾਂ

ਅਦਾਰਾ ਸੱਚੇ ਪਾਤਸ਼ਾਹ ਵੱਲੋਂ ਕਰਵਾਇਆ ਗਿਆ ਸਲਾਨਾ ਐਵਾਰਡ ਸਮਾਗਮ

ਵੱਖ-ਵੱਖ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੀਆਂ ਚਾਰ ਸਖਸੀਅਤਾਂ ਸਨਮਾਨਿਤ
ਨਵੀਂ ਦਿੱਲੀ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਅਦਾਰਾ ਸੱਚੇ ਪਾਤਸ਼ਾਹ ਵੱਲੋਂ ਸਲਾਨਾ ਐਵਾਰਡ ਸਮਾਗਮ ਰਸ਼ੀਅਨ ਸੈਂਟਰ ਫਾਰ ਸਾਇੰਸ ਐਂਡ ਕਲਚਰ  PPN2301201803ਫਿਰੋਜਸ਼ਾਹ ਰੋਡ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ।ਇਸ ਸਮਾਗਮ ਵਿਚ ਵੱਖ ਵੱਖ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਚਾਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਰੰਗਮੰਚ ਤੇ ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀ ਸ਼ਖਸੀਅਤ ਜਸਵੰਤ ਸਿੰਘ ਜੱਸ, ਨੂੰ `ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ`, ਇਤਿਹਾਸਕਾਰ ਵੱਜੋਂ ਅਹਿਮ ਕਾਰਜ ਕਰਨ ਲਈ ਡਾ. ਹਰਬੰਸ ਕੌਰ ਸੱਗੂ ਨੂੰ `ਸ. ਬਹਾਦਰ ਸਿੰਘ ਮੈਮੋਰੀਅਲ ਐਵਾਰਡ`, ਸਮਾਜਿਕ ਖੇਤਰ ਵਿਚ ਅਹਿਮ ਪ੍ਰਾਪਤੀਆਂ ਲਈ ਅਵਤਾਰ ਸਿੰਘ ਕਲਸੀ ਨੂੰ `ਸ. ਉਂਕਾਰ ਸਿੰਘ ਸੰਧੂ ਮੈਮੋਰੀਅਲ ਐਵਾਰਡ` ਅਤੇ ਲੇਖਕ ਵਜੋਂ ਅਹਿਮ ਜਿੰਮੇਵਾਰੀ ਨਿਭਾਉਣ ਲਈ ਡਾ. ਸਰਬਜੀਤ ਕੌਰ ਸੰਧਾਵਾਲੀਆ ਨੂੰ `ਲੇਖਕ ਸਨਮਾਨ` ਨਾਲ ਨਿਵਾਜਿਆ ਗਿਆ।
ਸਮਾਗਮ ਵਿਚ ਉਚੇਚੇ ਤੌਰ `ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਬੋਲਦਿਆਂ ਕਿਹਾ ਕਿ ਧਾਰਮਿਕ ਅਤੇ ਸਹਿਤਕ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਦਾ ਸਤਿਕਾਰ ਉਨ੍ਹਾਂ ਨੂੰ ਇਸ ਖੇਤਰ ਵਿਚ ਹੋਰ ਜੁੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਹੋਰਨਾ ਲਈ ਵੀ ਪ੍ਰੇਰਨਾ ਬਣਦੇ ਹਨ।ਬੇਦੀ ਨੇ ਸਨਮਾਨਿਤ ਹੋਣ ਵਾਲੀਆਂ ਸਖਸੀਅਤਾਂ ਨੂੰ ਵਧਾਈ ਵੀ ਦਿੱਤੀ।
ਸਮਾਗਮ ਦੇ ਸੰਚਾਲਕ ਸੁਰਜੀਤ ਸਿੰਘ ਆਰਟਿਸਟ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਮਾਸਿਕ ਮੈਗਜੀਨ ਗੁਰਮਤਿ ’ਤੇ ਪੰਜਾਬੀ ਮਾਂ ਬੋਲੀ ਤੇ ਭਾਸ਼ਾ ਦੀ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ।ਇਸ ਅਦਾਰੇ ਵਲੋਂ ਸਾਹਿਤਕ ਸਮਾਗਮਾਂ ਦੇ ਨਾਲ-ਨਾਲ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਖੇਤਰ ਵਿਚ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਸਿਰਮੋਰ ਕਵੀ, ਇਤਿਹਾਸਕਾਰ, ਪੱਤਰਕਾਰ ਅਤੇ ਸਮਾਜਕ ਸ਼ਖਸੀਅਤਾਂ ਸਾਮਲ ਹੁੰਦੀਆਂ ਹਨ।ਇਸੇ ਤਹਿਤ ਹੀ ਅੱਜ ਦੇ ਇਸ ਸਮਾਗਮ ਵਿਚ ਉਪਰੋਕਤ ਸ਼ਖਸੀਅਤਾਂ ਨੂੰ ਸਨਮਾਨ ਦਿੱਤਾ ਗਿਆ ਹੈ।
ਸਮਾਗਮ ਦੌਰਾਨ ਸੁਰਜੀਤ ਸਿੰਘ ਆਰਟਿਸਟ ਦੀ ਪੁਸਤਕ “ਪ੍ਰਤੱਖ ਪ੍ਰਮਾਣ” ਅਤੇ ਅੱਖਰ ਅੱਖਰ ਛੋਟੀ ਕਵਿਤਾ ਦੀ ਕਿਤਾਬ ਜੋ ਹਿੰਦੀ ਵਿਚ ਹੰਸਰਾਜ ਅਰੋੜਾ ਤੇ ਉੜੀਆ ਭਾਸ਼ਾ ਵਿਚ ਸ੍ਰੀਮਤੀ ਸਸਤਵੱਤ ਮਿਸ਼ਰਾ ਨੇ ਅਨੁਵਾਦ ਕੀਤੀ ਹੈ ਵੀ ਰੀਲੀਜ ਕੀਤੀਆਂ ਗਈਆਂ।ਇਸ ਦੇ ਨਾਲ ਹੀ ਸੱਚੇ ਪਾਤਸ਼ਾਹ ਮਾਸਿਕ ਪੱਤ੍ਰਿਕਾ ਦਾ ਵਿਸ਼ੇਸ ਅੰਕ ਵੀ ਜਾਰੀ ਕੀਤਾ ਗਿਆ।ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬਲਬੀਰ ਸਿੰਘ ਇੰਜੀ: ਸਾਮਲ ਹੋਏੇ ਜਦੋਂਕਿ ਪ੍ਰਧਾਨਗੀ ਜਗਜੀਤ ਸਿੰਘ ਮੁੱਧੜ ਨੇ ਕੀਤੀ ਅਤੇ ਵਿਸ਼ੇਸ ਮਹਿਮਾਨ ਵੱਜੋਂ ਇੰਦਰਜੀਤ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ ਰਿਆਤ, ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਮਾਨ ਸਰੋਵਰ ਅਤੇ ਰਵਿੰਦਰ ਕੌਰ ਰੂਬੀ ਸਾਮਲ ਹੋਏ।ਇਸ ਮੌਕੇ ਡਾ. ਅਮਰਜੀਤ ਸਿੰਘ ਸਿਧੂ, ਬੀਬੀ ਸਤੀਸ਼ ਕੌਰ ਸੋਹਲ, ਡਾ. ਤਜਿੰਦਰ ਕੌਰ, ਭਗਵਾਨ ਸਿੰਘ, ਹਰਦੀਪ ਸਿੰਘ ਵਿਰਦੀ, ਜਸਵੰਤ ਸਿੰਘ ਸੇਖਵਾਂ, ਡਾ. ਹਰਵਿੰਦਰ ਔਲਖ, ਡਾ. ਹਰਜੀਤ ਕੌਰ, ਅਸ਼ੋਕ ਵਸਿਸਟ, ਸੁਰਿੰਦਰ ਸਾਗਰ, ਡਾ. ਸਤਪਾਲ ਕੌਰ ਗੁਰਚਰਨ ਸਿੰਘ ਚਰਨ, ਰਾਮ ਸਿੰਘ ਰਾਹੀ, ਡਾ. ਰਾਜਵੰਤ ਕੌਰ ਰਾਜ, ਅਵਤਾਰ ਸਿੰਘ ਭੁਰਜੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>