Friday, April 19, 2024

ਰੀੜ ਦੀ ਹੱਡੀ `ਚੋਂ ਰਸੌਲੀ ਕੱਢ ਕੇ 13 ਸਾਲ ਦੀ ਕੁੜੀ ਨੂੰ ਦਿੱਤਾ ਨਵਾਂ ਜੀਵਨ

PPN2501201809ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅਮਨਦੀਪ ਹਸਪਤਾਲ ਅਤੇ ਕਲੀਨਿਕਸ ਵਲੋਂ 13 ਸਾਲ ਦੀ ਕੁੜੀ ਦੀ ਰੀੜ ਦੀ ਹੱਡੀ `ਚੋਂ ਰਸੌਲੀ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ।ਹਸਪਤਾਲ ਦੇ ਚੀਫ਼ ਨਿਊਰੋ-ਸਰਜਨ ਡਾ. ਏ.ਏ ਮਹਿਰਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਗੁਮਾਨਪੁਰਾ ਵਾਸੀ ਨੱਥਾ ਸਿੰਘ ਦੀ ਪੁੱਤਰੀ ਅਮਨਦੀਪ ਕੌਰ ਜੋ ਕਿ 8ਵੀੰਂ ਜਮਾਤ ਦੀ ਵਿਦਿਆਰਥਣ ਹੈ, ਨੂੰ ਅਚਾਨਕ ਬੁਖ਼ਾਰ ਹੋ ਗਿਆ ਤੇ ਪਰਿਵਾਰ ਵਾਲਿਆਂ ਨੇ ਆਪਣੇ ਨਜ਼ਦੀਕੀ ਡਾਕਟਰਾਂ ਤੋਂ ਦਵਾਈ ਲਈ ਪਰ 2-3 ਦਿਨ ਬਾਅਦ ਹੀ ਬੱਚੀ ਦਾ ਹੇਠਲਾ ਧੜ ਕਮਜ਼ੋਰ ਹੋ ਗਿਆ ਅਤੇ ਉਸ ਦੀਆਂ ਲੱਤਾਂ ਜਵਾਬ ਦੇ ਗਈਆਂ।ਉਨਾਂ ਨੇ ਆਪਣੀ ਧੀ ਦੇ ਇਲਾਜ਼ ਲਈ ਪੀ.ਜੀ.ਆਈ ਤੱਕ ਵੀ ਪਹੁੰਚ ਕੀਤੀ।ਫਿਰ ਉਹ ਬੱਚੀ ਨੂੰ ਅਮਨਦੀਪ ਹਸਪਤਾਲ ਲੈ ਕੇ ਆਏ ਤਾਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਬੱਚੀ ਦੀ ਰੀੜ ਦੀ ਹੱਡੀ ‘ਚ ਰਸੌਲੀ ਹੈ।ਇਹ ਬਹੁਤ ਹੀ ਪੇਚੀਦਾ ਮਾਮਲਾ ਸੀ ਅਤੇ ਆਪ੍ਰੇਸ਼ਨ ਦੌਰਾਨ ਕੁੱਝ ਵੀ ਹੋ ਸਕਦਾ ਸੀ, ਪਰ ਪਰਮਾਤਮਾ ਦੇ ਆਸ਼ੀਰਵਾਦ ਸਦਕਾ ਬੱਚੀ ਹੁਣ ਬਿਲਕੁੱਲ ਠੀਕ ਹੋ ਗਈ ਹੈ ਅਤੇ ਕੁੱਝ ਹੀ ਦਿਨਾਂ ‘ਚ ਆਪਣੇ ਪੈਰਾਂ ‘ਤੇ ਦੌੜਨ ਵੀ ਲੱਗ ਪਏਗੀ।ਡਾ. ਮਹਿਰਾ ਨੇ ਕਿਹਾ ਕਿ ਸਹੀ ਇਲਾਜ਼ ਤਾਂ ਹੀ ਹੋ ਸਕਦਾ ਹੈ, ਜੇਕਰ ਰੋਗ ਦਾ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ‘ਤੇ ਪਤਾ ਲੱਗ ਸਕੇ ਲੋਕ ਨੀਮ-ਹਕੀਮਾਂ ਕੋਲ ਜਾ ਕੇ ਆਪਣਾ ਸਮਾਂ ਖਰਾਬ ਕਰ ਲੈਂਦੇ ਹਨ ਅਤੇ ਫਿਰ ਉਸ ਸਮੇਂ ਕਿਸੇ ਚੰਗੇ ਹਸਪਤਾਲ ਤੱਕ ਪਹੁੰਚ ਕਰਦੇ ਹਨ, ਜਦੋਂ ਮਾਮਲਾ ਬਿਲਕੁੱਲ ਵਿਗੜ ਚੁੱਕਿਆ ਹੁੰਦਾ ਹੈ।ਉਨ੍ਹਾਂ ਸਲਾਹ ਦਿੱਤੀ ਕਿ ਅਜਿਹੀ ਕਿਸੇ ਵੀ ਹਾਲਤ ‘ਚ ਬਿਨਾਂ ਕੋਈ ਦੇਰੀ ਕੀਤੇ ਇਲਾਜ਼ ਵਧੀਆ ਹਸਪਤਾਲ ਤੋਂ ਕਰਾਉਣਾ ਚਾਹਿਦਾ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply