Friday, March 29, 2024

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਲਾਟਾਂ ਦੇ ਫਾਰਮ ਸੰਬੰਧੀ ਬੀ.ਟੀ.ਪੀ.ਓ ਦੇ ਦਫ਼ਤਰ ਅੱਗੇ ਧਰਨਾ

ਬੀ.ਟੀ.ਪੀ.ਓ ਸੰਗਤ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ

PPN2901201822ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਲਾਕ ਸੰਗਤ ਦੇ ਪਿੰਡਾਂ ਦੇ ਪਲਾਟਾਂ ਦੇ ਫਾਰਮਾਂ ਸੰਬੰਧੀ ਬੀ.ਟੀ.ਪੀ.ਓ ਸੰਗਤ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਬੀ.ਟੀ.ਪੀ.ਓ ਅਧਿਕਾਰੀ ਨੂੰ ਫਾਰਮ ਸੌਂਪੇ ਗਏ।ਪਲਾਟਾਂ ਦੇ ਫਾਰਮ ਸੌਪਣ ਤੋਂ ਪਹਿਲਾ ਮਜ਼ਦੂਰਾਂ ਨੇ ਕਾਂਗਰਸ ਖਿਲਾਫ਼ ਜੋਰਦਾਰ ਨਾਅਰੇ ਬਾਜ਼ੀ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਕੁਝ ਪਿੰਡਾਂ ਨੂੰ ਸ਼ਹਿਰ ੁਬਣਾ ਕੇ ਉਹਨਾਂ ਪਿੰਡਾਂ ਦੇ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਹੈ।ਉਹਨਾਂ ਮੰਗ ਕੀਤੀ ਕਿ ਉਹ ਸੰਗਤ  ਬਲਾਕ ਦੇ ਸਾਰੇ ਪਿੰਡਾਂ ਦੇ ਮਜ਼ਦੂਰਾਂ ਨੂੰ ਇਹਨਾਂ ਸਕੀਮਾਂ ਵਿੱਚ ਸ਼ਾਮਲ ਕੀਤਾ ਜਾਵੇ।ਬਲਾਕ ਸੰਗਤ ਦੇ ਪ੍ਰਧਾਨ ਮਹਿੰਗਾ ਸਿੰਘ ਬਾਂਡੀ ਨੇ ਕਿਹਾ ਕਿ ਮਜ਼ਦੂਰਾਂ ਦੇ ਬਣਦੇ ਹੱਕ ਜਿਵੇਂ 5-5 ਮਰਲੇ ਦੇ ਪਲਾਟ, ਮਨਰੇਗਾ ਦੇ ਬਕਾਏ, ਲੜਕੀਆਂ ਨੂੰ ਵਿਆਹ ਮੌਕੇ ਮਿਲਦੀ ਸ਼ਗਨ ਸਕੀਮ ਦੀ ਰਾਸ਼ੀ ਤੁਰੰਤ ਦਿੱਤੀ ਜਾਵੇ।ਕੈਪਟਨ ਸਰਕਾਰ ਵੱਲੋਂ ਮਜ਼ਦਰਾਂ ਦੇ ਆਟਾ ਦਾਲ ਸਕੀਮ ਤਹਿਤ ਮਜ਼ਦੂਰਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਪੈਨਸ਼ਨਾਂ ਕੱਟੀਆਂ ਗਈਆਂ ਹਨ ਤੇ ਹੋਰ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ, ਜੋ ਕਿ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਰਕਾਰ ਨੇ ਜੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਖੇਤ ਮਜ਼ਦੂਰ ਯੂਨੀਅਨ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਇਸ ਧਰਨੇ ਮੌਕੇ ਬਿਸ਼ਨਦੀਪ ਕੌਰ ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ, ਅਮਰੀਕ ਸਿੰਘ, ਬੀ.ਕੇ.ਯੂ ਉਗਰਾਹਾਂ, ਸ਼ਰਨ ਸਿੰੰਘ ਕੁੱਟੀ ਕਿਸ਼ਨਪੁਰਾ, ਦਲਜੀਤ ਸਿੰਘ, ਚਰਨਾ ਸਿੰਘ, ਬਾਂਡੀ ਨੀਲਾ ਸਿੰਘ, ਜੋਗਿੰਦਰ ਰਾਮ,ਰਾਜਾ ਸਿੰਘ ਫਰੀਦਕੋਟ ਕੋਟਲੀ, ਭਗਵਾਨ, ਬਾਬੂ ਸਿੰਘ, ਪੁਸ਼ਪਿੰਦਰ ਕੌਰ,ਜਸਵੰਤ ਕੌਰ, ਲੱਖਾ ਸਿੰਘ, ਜਸਪਾਲ ਸਿੰਘ ਨੌਜਵਾਨ ਭਾਰਤ ਸਭਾ ਆਦਿ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply