Saturday, April 20, 2024

ਭਾਈ ਰਣਧੀਰ ਸਿੰਘ ਦੀ ਤਸਵੀਰ ਦਿੱਲੀ ਵਿਧਾਨ ਸਭਾ ’ਚ ਲਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ, 31 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਧਾਨਸਭਾ ਗੈਲਰੀ ’ਚ ਅਖੰਡ ਕੀਰਤਨੀ ਜਥੇ ਦੇ PPN3101201812ਸੰਸਥਾਪਕ ਭਾਈ ਰਣਧੀਰ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਇਸ ਸੰਬੰਧੀ ਭੇਜੇ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਮੀਡੀਆ ਨੂੰ ਦੱਸਿਆ ਕਿ ਭਾਈ ਰਣਧੀਰ ਸਿੰਘ ਨੇ ਅੰਗਰੇਜ ਹਕੂਮਤ ਨੂੰ ਚੁਨੌਤੀ ਦੇਣ ਵਾਲੇ ਗੱਦਰੀ ਬਾਬੇਆਂ ਦਾ ਸਾਥ ਦੇਣ ਦੇ ਨਾਲ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਖੜਾ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੱਸਿਆ ਕਿ ਆਪਣੇ ਮਨ ’ਚ ਕੌਮ ਦਾ ਦਰਦ ਰਖਣ ਵਾਲੇ ਦੇਸ਼ਭਗਤ, ਸੰਤ ਕਵੀ, ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਰਣਧੀਰ ਸਿੰਘ ਨੇ 1914 ’ਚ ਅੰਗਰੇਜ ਹਕੂਮਤ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਵਾਇਸਰਾਇ ਭਵਨ ਦੇ ਵਿਸਤਾਰ ਲਈ ਢਹਾਉਣ ਦੇ ਤੁਗਲਕੀ ਆਦੇਸ਼ ਅਤੇ ਕਾਮਾਗਾਰੂਮਾਟਾ ਜਹਾਜ਼ ਦੇ ਨਿਹੱਥੇ ਯਾਤਰੀਆਂ ’ਤੇ ਗੋਲੀ ਚਲਾਉਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਹਕੂਮਤ ਨਾਲ ਸਿੱਧੀ ਟੱਕਰ ਲਈ ਸੀ। ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਹਾਉਣ ਦੀ ਅੰਗਰੇਜ ਸਰਕਾਰ ਦੀ ਸੋਚ ਦੇ ਖਿਲਾਫ਼ ਸਿੱਖਾਂ ’ਚ ਉਪਜਿਆ ਰੋਸ਼ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਜਨਮ ਦਾ ਕਾਰਨ ਬਣਿਆ ਸੀ।ਇਸੇ ਕਾਰਨ ਹੀ ਖਿਸਆਈ ਅੰਗ੍ਰੇਜ ਹਕੂਮਤ ਨੇ ਭਾਈ ਰਣਧੀਰ ਸਿੰਘ ਨੂੰ ਫਿਰੋਜਪੁਰ ਛਾਵਨੀ ’ਤੇ ਹਮਲੇ ਅਤੇ ਲਾਹੌਰ ਸਾਜਿਸ਼ ਕੇਸ ’ਚ ਗ੍ਰਿਫਤਾਰ ਕਰਕੇ 30 ਮਾਰਚ 1916 ’ਚ ਉਮਰ ਕੈਦ ਦੀ ਸਜਾ ਸੁਣਾਈ ਸੀ।
ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਨੇ ਆਪਣੀ ਜੇਲ ਯਾਤਰਾ ਦੇ ਦੌਰਾਨ 42 ਪੁਸਤਕਾਂ ਲਿੱਖੀਆਂ ਸਨ। ਉਹਨਾਂ ਨੇ ਸਿੱਖਾਂ ਨੂੰ ਗੁਰਮਤਿ ਨਾਲ ਜੋੜਦੇ ਹੋਏ ਮਸੰਦਾਂ ਦੇ ਗੁਰਦੁਆਰਿਆਂ ’ਤੇ ਕਬਜੇ ਦੇ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਸੀ। ਬਿਬੇਕੀ ਜੀਵਨ ਜੀਉਣ ਦਾ ਸਬੂਤ ਦਿੰਦੇ ਹੋਏ ਭਾਈ ਰਣਧੀਰ ਸਿੰਘ ਨੇ ਜੇਲ ’ਚ ਪਤਿਤ ਸਰੂਪ ’ਚ ਸਜਾ ਭੁਗਤ ਰਹੇ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਭਗਤ ਸਿੰਘ ਦੇ ਸਿੱਖੀ ਸਰੂਪ ’ਚ ਵਾਪਸ ਆਉਣ ’ਤੇ ਹੀ ਉਨ੍ਹਾਂ ਨੇ ਭਗਤ ਸਿੰਘ ਨਾਲ ਮਿਲਣ ਦੀ ਸ਼ਰਤ ਲਾਈ ਸੀ।ਜਿਸ ਦੇ ਬਾਅਦ ਭਾਈ ਸਾਹਿਬ ਦੀ ਸੰਗਤ ਦੇ ਅਸਰ ਕਰਕੇ ਭਗਤ ਸਿੰਘ ਆਪਣੀ ਫਾਂਸੀ ਤੋਂ ਪਹਿਲਾਂ ਨਾ ਕੇਵਲ ਆਪਣੇ ਸਿੱਖੀ ਸਰੂਪ ’ਚ ਵਾਪਸ ਆਏ ਸਨ ਸਗੋਂ ਫਾਂਸੀ ਦੇ ਫੰਦੇ ’ਤੇ ਚੜ੍ਹਦੇ ਸਮੇਂ ਉਹ ਪੂਰਣ ਸਿੱਖੀ ਸਵਰੂਪ ’ਚ ਸਨ।
ਜੀ.ਕੇ ਨੇ ਇਸ ਕਰਕੇ ਇੱਕ ਆਜ਼ਾਦੀ ਗੁਲਾਟੀਐ ਅਤੇ ਧਰਮ ਰੱਖਿਅਕ ਦੀ ਤਸਵੀਰ ਵਿਧਾਨਸਭਾ ਗੈਲਰੀ ’ਚ ਲਗਾਉਣ ਦੀ ਮੰਗ ਕਰਦੇ ਹੋਏੇ ਜਾਣਕਾਰੀ ਦਿੱਤੀ ਕਿ ਦਿੱਲੀ ਕਮੇਟੀ ਨੇ 2014 ’ਚ ਭਾਈ ਸਾਹਿਬ ਦੀ ਤਸਵੀਰ ਕਮੇਟੀ ਦਫ਼ਤਰ ’ਚ ਵੀ ਲਗਾਈ ਸੀ।ਕਿਉਂਕਿ ਉਹਨਾਂ ਦਾ ਯੋਗਦਾਨ ਦੇਸ਼ ਅਤੇ ਧਰਮ ਲਈ ਬੇਮਿਸਾਲ ਰਿਹਾ ਸੀ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਪਰਮਜੀਤ ਸਿੰੰਘ ਚੰਢੋਕ, ਵਿਕਰਮ ਸਿੰਘ ਰੋਹਿਣੀ, ਹਰਜੀਤ ਸਿੰਘ ਜੀ.ਕੇ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਲਾਜਪਤ ਨਗਰ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply