Thursday, March 28, 2024

ਕੈਬਨਿਟ ਮੰਤਰੀ ਸਿੱਧੂ ਨੇ ਬੱਚਿਆਂ ਦੀ ਜਾਨ ਬਚਾਉਣ ਵਾਲੇ ਕਰਨਬੀਰ ਨੂੰ ਦਿੱਤਾ ਇੱਕ ਲੱਖ ਦਾ ਇਨਾਮ

ਪਿੰਡ ਮੁਹਾਵਾ ਦੇ ਦੋ ਪੁਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ
ਅੰਮ੍ਰਿਤਸਰ, 31 ਜਨਵਰੀ  (ਪੰਜਾਬ ਪੋਸਟ- ਮਨਜੀਤ ਸਿੰਘ) – ਅਟਾਰੀ ਦੇ ਨੇੜੇ ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਨੂੰ ਡਿਫੈਂਸ ਡਰੇਨ ’ਚ ਸਕੂਲ ਵੈਨ PPN3101201814ਡਿੱਗਣ ਸਮੇਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ (17) ਦੀ ਬਹਾਦਰੀ ਦੀ ਪਛਾਣ ਕਰਦਿਆਂ ਅੱਜ ਪਿੰਡ ਗੱਲੂਵਾਲ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਕੋਲੋਂ ਇਨਾਮ ਵਜੋਂ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਪੁੱਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਕੈਬਨਿਟ ਮੰਤਰੀ ਸਿੱਧੂ ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਨੂੰ ਵਾਪਰੇ ਹਾਦਸਾ ਗ੍ਰਸਤ ਪੁਲ ਦਾ ਦੌਰਾ ਕੀਤਾ ਅਤੇ ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਿੰਡ ਗੱਲੂਵਾਲ ਗਏ।ਉਨਾਂ ਕਰਨਬੀਰ ਤੇ ਉਸ ਦੇ ਪਰਿਵਾਰ ਨੂੰ ਮਿਲ ਕੇ ਸ਼ੁਭ ਇਛਾਵਾਂ ਦਿੱਤੀਆਂ।
ਸਿੱਧੂ ਨੇ ਕਿਹਾ ਕਿ ਲੜਕਾ ਕਰਨਬੀਰ ਸਿੰਘ ਇੱਕ ਰੋਲ ਮਾਡਲ ਹੈ ਜੋ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗਾ।ਉਨ੍ਹਾਂ ਕਿਹਾ ਕਿ ਬੱਚੇ ਨੇ ਹੌਂਸਲਾ ਵਿਖਾ ਕੇ ਸਾਥੀ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਾਪਤ ਕਰਕੇ ਪੰਜਾਬ ਨੂੰ ਮਾਣ ਦੁਆਇਆ।ਉਨ੍ਹਾਂ ਕਿਹਾ ਕਿ ਇਸ ਨਿੱਕੇ ਹੀਰੋ ਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ ਹੈ।ਜਿਸ ਬਹਾਦਰ ਹੀਰੋ ਨੇ ਬਚਿਆਂ ਦੀ ਜਾਨ ਬਚਾਈ ਉਸ ਨੂੰ ਮਿਲਣ ਦੀ ਇੱਛਾ ਸੀ, ਜੋ ਮਿਲ ਕੇ ਪੂਰੀ ਹੋਈ ਹੈ।ਪਿੰਡ ਮੁਹਾਵਾ ਦੇ ਲੋਕਾਂ ਨੇ ਸਿੱਧੂ ਨੂੰ ਦਸਿਆ ਕਿ ਪਿੰਡ ਮੁਹਾਵਾ ਦੇ ਬਾਹਰਵਾਰ ਇੱਕ ਹੋਰ ਪੁਲ ਹੈ ਜੋ ਮਾੜੀ ਹਾਲਤ ਵਿਚ ਹੈ ਤਾਂ ਸਿੱਧੂ ਨੇ ਮੌਕੇ `ਤੇ ਹੀ ਦੂਜੇ ਪੁਲ ਦੀ ਮੁਰੰਮਤ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਕੈਬਨਿਟ ਮੰਤਰੀ ਸਿੱਧੂ ਦੇ ਘਰ ਆਉਣ ਤੇ ਵੇਖ ਕੇ ਖੁਸ਼ ਹੋਏ ਕਰਨਬੀਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਬਹਾਦਰੀ ਪੁਰਸਕਾਰ ਹਾਸਿਲ ਕਰਨਾ ਉਸ ਲਈ ਬੜੇ ਮਾਣ ਵਾਲੀ ਗੱਲ ਹੈ।ਉਸ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਛੋਟੀ ਜਿਹੀ ਉਮਰ ਵਿੱਚ ਏਨਾ ਮਾਣ ਮਿਲੇਗਾ।ਉਸ ਨੇ `ਤੇ ਉਸ ਦੇ ਘਰਦਿਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਡਿਫੈਂਸ ਡਰੇਨ ਦੇ ਪੁੱਲ ਤੋਂ ਐਮਕੇਡੀ ਡੀ.ਏ.ਵੀ ਪਬਲਿਕ ਸਕੂਲ ਨੇਸ਼ਟਾ ਦੇ ਬੱਚਿਆਂ ਨਾਲ ਭਰੀ ਸਕੂਲ ਵੈਨ ਪੁੱਲ ਤੋਂ ਹੇਠਾਂ ਪਾਣੀ ਵਿੱਚ ਡਿੱਗ ਜਾਣ ਕਾਰਨ 7 ਬੱਚਿਆਂ ਦੀ ਮੌਤ ਹੋਈ ਸੀ ਜਦੋਂ ਕਿ ਸਕੂਲ ਵੈਨ ਵਿੱਚ 35 ਬੱਚੇ ਸਵਾਰ ਸਨ।ਕਰਨਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਗੱਲੂਵਾਲ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਵਿਦਿਆਰਥੀ ਕਰਨਬੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਵੈਨ ਵਿੱਚ ਬੈਠੇ ਪਾਣੀ ਵਿੱਚ ਡੁੱਬ ਰਹੇ ਨੰਨੇ-ਮੁੰਨੇ ਬੱੱਚਿਆਂ ਦੀ ਜਾਨ ਬਚਾਈ ਸੀ।ਇਸ ਸਮੇਂ ਕਰਨਬੀਰ ਸਿੰਘ ਬਾਰਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ।ਇਸ ਬਹਾਦਰੀ ਦਿਖਾਉਣ ਵਾਲੇ ਕਰਨਬੀਰ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਬਹਾਦਰੀ ਪੁਰਸਕਾਰ ਮਿਲ ਚੁੱਕਾ ਹੈ।ਇਸ ਮੌਕੇ ਪਿੰਡ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply