Friday, March 29, 2024

ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹਸਪਤਾਲ ਦਾ ਉਦਘਾਟਨ

ਜੰਡਿਆਲਾ ਗੁਰੂ, 1 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨੱਕ, ਕੰਨ ਅਤੇ ਗਲੇ ਦੇ ਡਾਕਟਰ ਗੁਰਬਿੰਦਰ ਸਿੰਘ ਹਨ ਵਲੋਂ ਆਪਣੀ ਪਤਨੀ ਬੱਚਿਆਂ ਦੀ PPN0102201802ਸਪੈਸ਼ਲਿਸਟ ਸੁਪ੍ਰਿਯਾ ਰੰਧਾਵਾ ਵਲੋਂ ਡਰੀਮ ਸਿਟੀ ਵਿਖੇ ਗੁਰਸ਼ੇਰ ਹਸਪਤਾਲ ਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾ ਕੇ ਕੀਤਾ ਗਿਆ।ਡਾਕਟਰ ਗੁਰਬਿੰਦਰ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਰੰਧਾਵਾ ਦੱਸਿਆ ਕਿ ਹਸਪਤਾਲ ਵਲੋਂ ਗਰੀਬ ਪਰਿਵਾਰਾਂ ਨੂੰ ਬਿਨਾਂ ਕਿਸੇ ਫੀਸ ਤੋਂ ਚੈਕ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਆਈ ਹੋਈ ਕੀਮਤ `ਤੇ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਸ਼ੂਗਰ ਦਾ ਟੈਸਟ ਵੀ ਬਿਲਕੁੱਲ ਫ੍ਰੀ ਹੋਵੇਗਾ।
ਇਸ ਮੌਕੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਵਿਚ ਰਛਪਾਲ ਸਿੰਘ ਡਰੀਮ ਸਿਟੀ ਵੈਲਫੇਅਰ ਸੋਸਾਇਟੀ, ਕਰਨਬੀਰ ਸਿੰਘ ਗੋਲਡੀ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ ਚੇਅਰਮੈਨ ਜੰਡਿਆਲਾ ਪ੍ਰੈਸ ਕਲੱਬ, ਹਰਿੰਦਰਪਾਲ ਸਿੰਘ, ਪ੍ਰਦੀਪ ਜੈਨ, ਸੁਖਦੇਵ ਸਿੰਘ, ਕੁਲਦੀਪ ਸਿੰਘ ਭੁੱਲਰ, ਅਨਿਲ ਕੁਮਾਰ, ਕੀਮਤੀ ਜੈਨ, ਪ੍ਰੋਫੈਸਰ ਜੀਆ ਵਿਰਕ, ਗੁਰਵਿੰਦਰ ਸਿੰਘ ਚਾਵਲਾ, ਮਨਮੋਹਨ ਵਰਮਾ, ਸਮੀਰ ਸਿੰਘ ਚਾਹਲ ਯੂ.ਐਸ.ਏ, ਸੁਖਦੇਵ ਸਿੰਘ ਪੰਨੂ, ਕਿੱਟੀ ਚੋਪੜਾ, ਆਦਿ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply