Thursday, March 28, 2024

ਮਾਧਵ ਵਿਦਿਆ ਨਿਕੇਤਨ ਵਿਖੇ ਆਯੋਜਿਤ ਕੀਤਾ ਗਿਆ ਸਮਾਰਟ ਕਿਡਜ਼ ਸ਼ੋਅ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਣਜੀਤ ਐਵਨਿਊ ਸਥਿਤ ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਵਿਖੇ

ACD Systems Digital Imaging

ਸਥਿਤ ਸ਼ਿਸ਼ੂ ਵਾਟਿਕਾ ਵਲੋਂ ਸਮਾਰਟ ਕਿਡਜ਼ ਸ਼ੋਅ  ਆਯੋਜਿਤ  ਕੀਤਾ ਗਿਆ।ਇਸ ਸ਼ੋਅ ਵਿੱਚ 6 ਮਹੀਨੇ ਦੇ ਨੰਨੇ ਮੁੰਨਿਆਂ ਤੋਂ 10 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ।ਸਾਰੇ ਬੱਚੇ ਸੁੰਦਰ ਪਹਿਰਾਵਿਆਂ ਵਿੱਚ ਸੱਜੇ ਹੋਏ ਸਨ।ਕਿਡਜ਼ ਸ਼ੋਅ ਚਾਰ ਵਰਗਾਂ ਵਿੱਚ ਵੰਡਿਆ ਗਿਆ।ਹਰ ਵਰਗ ਵਿੱਚ ਬੱਚਿਆਂ ਦੀ ਉਮਰ ਦੇ ਅਨੁਸਾਰ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।ਜਿੰਨਾਂ ਵਿੱਚ ਵਧੀਆ ਮੁਸਕਾਨ, ਵਧੀਆ ਵਸਤਰ, ਵਧੀਆ ਨਾਚ, ਵਧੀਆ ਗਾਇਨ, ਵਧੀਆ ਮਾਡਲਿਗ ਅਤੇ ਵਧੀਆ ਕਹਾਣੀ ਸੁਣਾਉਣਾ ਸ਼ਾਮਲ ਸੀ।ਪ੍ਰਤੀਯੋਗਤਾਵਾਂ ਦੀ ਜਜਮੈਂਟ ਲਈ ਵੱਖ-ਵੱਖ ਜੱਜ ਨਿਯੁੱਕਤ ਕੀਤੇ ਗਏ।ਜਿੰਨਾਂ ਵਲੋਂ ਐਲਾਨੇ ਨਤੀਜਿਆਂ ਅਨੁਸਾਰ ਇਹ 3 ਮਹੀਨੇ ਤੋਂ ਤਿੰਨ ਸਾਲ ਵਰਗ ਦੇ ਬੱਚਿਆਂ ਵਿੱਚ ਪਹਿਲਾ ਸਥਾਨ ਸਾਨਵੀ, ਦੂਸਰਾ ਆਰਾਧਿਆ ਅਤੇ ਤੀਸਰਾ ਵਾਨਿਆ ਨੇ ਹਾਸਲ ਕੀਤਾ। 3 ਸਾਲ ਤੋਂ ਵਲੋਂ 5 ਸਾਲ ਦੇ ਵਰਗ ਵਿੱਚ ਵਧੀਆ ਵਸਤਰ ਮੁਕਬਾਲੇ ਵਿੱਚ ਪਹਿਲਾ  ਸਥਾਨ ਸਾਵੀ ਦੂਸਰਾ ਗੁਰਜੋਤ ਅਤੇ ਤੀਸਰੀ ਕਾਵਿਆ, ਕਵਿਤਾ ਗਾਇਨ ਵਿੱਚ ਪਹਿਲਾਂ ਕਸ਼ਵ, ਦੂਸਰਾ ਧਾਨੀ ਅਤੇ ਤੀਸਰੀ ਦਿਵਾਂਸ਼ਾ ਨੇ ਪ੍ਰਾਪਤ ਕੀਤਾ।5 ਤੋਂ 8 ਸਾਲ ਦੇ ਵਰਗ ਵਿੱਚ ਪਹਿਲਾ ਸਥਾਨ ਅਰਾਧਏ, ਦੂਸਰਾ ਧਰੂਵਿਕਾ ਅਤੇ ਤੀਸਰਾ ਜੈਸਮੀਨ ਨੂੰ ਮਿਲ਼ਿਆ।ਜੇਤੂ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਕੌਰ ਮੁਲਤਾਨੀ, ਸਕੂਲ ਕਮੇਟੀ ਦੇ ਪ੍ਰਬੰਧਕ ਡਾ. ਰਾਜੇਸ਼ ਮਹਾਜਨ ਅਤੇ ਹੋਰ ਸ਼ਖਸ਼ੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply