Tuesday, October 16, 2018
ਤਾਜ਼ੀਆਂ ਖ਼ਬਰਾਂ

ਡਾ: ਜੋਗਿੰਦਰ ਸਿੰਘ ਕੈਰੋਂ ਆਜੀਵਨ ਕਾਲ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਉੱਘੇ ਆਲੋਚਕ ਅਤੇ ਸਾਹਿੱਤਕਾਰ ਡਾ: ਜੋਗਿੰਦਰ ਸਿੰਘ ਕੈਰੋਂ ਨੂੰ PPN0302201801ਸਾਹਿਤ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਅਜੀਵਨਕਾਲ ਪ੍ਰਾਪਤੀ ਸਨਮਾਨ ਦਿੱਤਾ ਗਿਆ।ਇਹ ਸਨਮਾਨ ਉਹਨਾਂ ਨੇ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਲਾ ਪ੍ਰੀਸ਼ਦ ਦੇ ਪ੍ਰਧਾਨ ਡਾ: ਸੁਰਜੀਤ ਸਿੰਘ ਪਾਤਰ ਤੋਂ ਹਾਸਲ ਕੀਤਾ।ਇਸ ਸਨਮਾਨ ਵਿੱਚ ਸੋਭਾ ਪੱਤਰ, ਸਨਮਾਨ ਚਿੰਨ੍ਹ ਅਤੇ ਇੱਕ ਲੱਖ ਰੁਪੈ ਨਗਦ ਇਨਾਮ ਸ਼ਾਮਿਲ ਹੈ।ਡਾ: ਜੋਗਿੰਦਰ ਸਿੰਘ ਕੈਰੋਂ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਹਸਤਾਖਰ ਹਨ, ਜਿਨ੍ਹਾਂ ਦੀਆਂ 40 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਜਿਨ੍ਹਾਂ ’ਚ ਲੋਕਧਾਰਾ ਨਾਲ ਸੰਬੰਧਿਤ ਆਲੋਚਨਾ ਅਤੇ ਖੋਜ, ਨਾਵਲ, ਜੀਵਨੀਆਂ, ਅਨੁਵਾਦਕ, ਖੋਜ ਅਤੇ ਸਫ਼ਰਨਾਮੇ ਸ਼ਾਮਿਲ ਹਨ।ਆਪ ਸ਼ਿਲਾਲੇਖ ਮੈਗਜ਼ੀਨ ਨੂੰ ਸਫਲਤਾ ਪੂਰਵਕ ਚਲਾ ਰਹੇ ਹਨ।ਆਪ ਦੇ ਨਾਵਲ ਨਾਦ ਬਿੰਦ ਪਿਛਲੇ 15 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ ਏ ਪੰਜਾਬੀ ਦੇ ਸਿਲੇਬਸ ’ਚ ਲਾਗੂ ਹਨ।ਇਸ ਨਾਦ ਬਿੰਦ ਨੂੰ ਨੈਸ਼ਨਲ ਬੁੱਕ ਟਰੱਸਟ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਫੈਸਲਾ ਕੀਤਾ ਹੈ, ਜਦ ਕਿ ਹਿੰਦੀ ’ਚ ਪਹਿਲਾਂ ਹੀ ਅਨੁਵਾਦ ਹੋ ਚੁੱਕਿਆ ਹੈ।ਸਨਮਾਨ ਹਾਸਲ ਕਰਨ ਤੇ ਡਾ: ਕੈਰੋਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਿੱਧੂ ਅਤੇ ਡਾ: ਸੁਰਜੀਤ ਪਾਤਰ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਪ੍ਰੋ: ਜਸਵੰਤ ਸਿੰਘ ਬਾਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪ੍ਰਵੀਨ ਪੁਰੀ, ਮੁਖਤਾਰ ਗਿੱਲ, ਅਨੀਤਾ ਦੇਵਗਨ, ਹਰਦੀਪ ਸਿੰਘ ਆਦਿ ਨੇ ਡਾ: ਕੈਰੋਂ ਨੂੰ ਮਿਲੇ ਸਨਮਾਨ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>