Saturday, April 20, 2024

ਆਨੰਦ ਮੈਰਿਜ ਐਕਟ ਦਿੱਲੀ ’ਚ ਲਾਗੂ ਹੋਣ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ

ਸੰਸਦ ਦੀ ਨਜਰ ’ਚ ਅਸੀਂ ਸਿੱਖ ਹਾਂ ਪਰ ਸੰਵਿਧਾਨ ਦੀ ਨਜ਼ਰ ਵਿਚ ਹਿੰਦੂ – ਜੀ.ਕੇ
ਨਵੀਂ ਦਿੱਲੀ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ’ਚ ਆਨੰਦ ਮੈਰਿਜ ਐਕਟ ਤਹਿਤ ਸਿੱਖ ਵਿਆਹਾਂ ਦੇ ਪੰਜੀਕਰਨ ਦੀ ਹੋਈ ਸ਼ੁਰੂਆਤ ਨੂੰ ਦਿੱਲੀ ਸਿੱਖ manjit-singh-gkਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਵਿਧਾਨ ਦੀ ਧਾਰਾ 25 ਬੀ ’ਚ ਸੋਧ ਦਾ ਰਾਹ ਪੱਧਰਾ ਹੋਣ ਵੱਜੋਂ ਪ੍ਰਭਾਸ਼ਿਤ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਮੀਡੀਆ ਨੂੰ ਜਾਰੀ ਆਪਣੇ ਬਿਆਨ ’ਚ ਆਨੰਦ ਮੈਰਿਜ ਐਕਟ ਨੂੰ ਲੈ ਕੇ 1886 ਤੋਂ 2018 ਤੱਕ ਲੜਾਈ ਲੜਨ ਵਾਲੇ ਸਮੂਹ ਆਗੂਆਂ ਦਾ ਧੰਨਵਾਦ ਵੀ ਕੀਤਾ ਹੈ।ਜਿਨ੍ਹਾਂ ਨੇ ਸਿੱਖਾਂ ਦੇ ਵੱਖਰੇ ਵਿਆਹ ਸੰਸਕਾਰ ਦੇ ਨਿਵੇਕਲੇ ਰੂਪ ਨੂੰ ਕਾਨੂੰਨੀ ਰੂਪ ’ਚ ਪ੍ਰਵਾਨ ਕਰਵਾਉਣ ਵਾਸਤੇ ਹਿੱਸਾ ਪਾਇਆ ਹੈ।
ਜੀ.ਕੇ ਨੇ ਸਾਫ਼ ਕੀਤਾ ਕਿ 1909 ’ਚ ਲਾਗੂ ਹੋਏ ਐਕਟ ’ਚ ਹੀ 2012 ਵਿਖੇ ਸੋਧ ਪ੍ਰਵਾਨ ਕਰਦੇ ਹੋਏ ਸੰਸਦ ਨੇ ਸਿੱਖਾਂ ਨੂੰ ਆਪਣਾ ਵਿਆਹ ਆਨੰਦ ਮੈਰਿਜ ਐਕਟ ਤਹਿਤ ਪੰਜੀਕਰਨ ਕਰਵਾਉਣ ਦੀ ਮਨਜੂਰੀ ਦਿੱਤੀ ਸੀ, ਨਾ ਕਿ ਕੋਈ ਵੱਖਰਾ ਐਕਟ ਬਣਾਇਆ ਸੀਂ।ਪਰ ਕੁੱਝ ਸਿਆਸੀ ਆਗੂ ਇਸ ਨੂੰ ਸਿਆਸੀ ਰੰਗਤ ਦਿੰਦੇ ਹੋੲੈ ਵੱਡੇ ਦੱਗਮੱਜੇ ਮਾਰ ਰਹੇ ਹਨ।ਇਸ ਲਈ ਇਸ ਐਕਟ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ।
ਜੀ.ਕੇ ਨੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਾਂ ਦੇ ਲਈ ਆਨੰਦ ਮੈਰਿਜ ਐਕਟ ਦੀ ਲੋੜ ਨੂੰ ਖਾਲਸਾ ਅਖ਼ਬਾਰ ਲਾਹੌਰ ਦੇ ਸੰਪਾਦਕ ਭਾਈ ਗੁਰਮੁਖ ਸਿੰਘ ਨੇ ਮਹਿਸੂਸ ਕੀਤਾ ਸੀ।1886 ਤੋਂ ਉਨ੍ਹਾਂ ਨੇ ਆਪਣੀ ਅਖ਼ਬਾਰ ’ਚ ਆਨੰਦ ਕਾਰਜ ਕਰਾਉਣ ਵਾਲੇ ਸਿੱਖ ਜੋੜਿਆ ਦੇ ਨਾਂ ਛਾਪਣ ਤੋਂ ਇਸ ਦੀ ਸ਼ੁਰੂਆਤ ਕੀਤੀ ਸੀ। ਜਿਸਨੂੰ ਅਗਲੇ ਮੁਕਾਮ ਤਕ 1889 ’ਚ ਕੌਮ ਦੇ ਮਹਾਨ ਵਿਦਿਵਾਨ ਗਿਆਨੀ ਦਿੱਤ ਸਿੰਘ ਨੇ ਅੱਗੇ ਤੋਰਿਆ ਸੀ। ਅਖ਼ਬਾਰ ਦੀ ਮੁਹਿੰਮ ਤੋਂ ਬਾਅਦ ਸਿੱਖਾਂ ਨੂੰ ਵੀ ਇਸ ਐਕਟ ਦੀ ਲੋੜ ਮਹਿਸੂਸ ਹੋਣ ਲਗ ਪਈ ਸੀ।
ਇਮਪੀਰੀਅਲ ਵਿਧਾਨ ਪਰਿਸ਼ਦ ਦੇ ਮੈਂਬਰ ਟਿੱਕਾ ਰਿਪੂਦਮਨ ਸਿੰਘ ਜੋ ਕਿ ਨਾਭਾ ਰਿਆਸਤ ਦੇ ਰਾਜਕੁਮਾਰ ਸਨ, ਨੇ 1908 ’ਚ ਭਾਈ ਕਾ੍ਹਨ ਸਿੰਘ ਨਾਭਾ ਅਤੇ ਚੀਫ਼ ਖਾਲਸਾ ਦੀਵਾਨ ਦੀ ਕਮੇਟੀ ਦੇ ਨਾਲ ਰਲ ਕੇ ਉਕਤ ਐਕਟ ਦੇ ਖਰੜੇ ਨੂੰ ਤਿਆਰ ਕਰਕੇ ਵਿਧਾਨ ਪਰਿਸ਼ਦ ’ਚ ਰੱਖਿਆ ਸੀ।ਰਿਪੂਦਮਨ ਦਾ ਕਾਰਜਕਾਲ ਸਮਾਪਤ ਹੋਣ ਉਪਰੰਤ ਉਨ੍ਹਾਂ ਦੀ ਥਾਂ ’ਤੇ ਆਏ ਸਰਦਾਰ ਸੁੰਦਰ ਸਿੰਘ ਮਜੀਠਾ ਨੇ ਐਕਟ ਨੂੰ ਪਾਸ ਕਰਾਉਣ ਵਾਸਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਜਿਸ ਕਰਕੇ ਅੰਗਰੇਜ਼ ਹਕੂਮਤ ਨੇ ਬਿੱਲ ਨੂੰ 27 ਅਗਸਤ 1909 ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਸੀ।ਕਮੇਟੀ ਸਾਹਮਣੇ 10 ਸਤੰਬਰ 1909 ਨੂੰ ਪੇਸ਼ ਹੋ ਕੇ ਮਜੀਠਾ ਨੇ ਗੁਰੂ ਅਮਰਦਾਸ ਜੀ ਵੱਲੋਂ ਆਨੰਦ ਦੀ ਕੀਤੀ ਗਈ ਰਚਨਾ ਅਤੇ ਗੁਰੂ ਰਾਮਦਾਸ ਜੀ ਵੱਲੋਂ 4 ਲਾਵਾਂ ਦੇ ਬਣਾਏ ਗਏ ਸਿਧਾਂਤ ਨੂੰ ਰੱਖਦੇ ਹੋੲੈ ਸਿੱਖਾਂ ਨੂੰ ਉਨ੍ਹਾਂ ਦਾ ਹੱਕ ਦੇਣ ਦੀ ਆਵਾਜ ਬੁਲੰਦ ਕੀਤੀ।ਆਖਿਰਕਾਰ ਅੰਗਰੇਜ਼ ਹਕੂਮਤ ਨੇ 22 ਅਕਤੂਬਰ 1909 ਨੂੰ ਪੂਰੇ ਭਾਰਤ (ਹਿੰਦੂਸਤਾਨ, ਪਾਕਿਸਤਾਨ ਤੇ ਬੰਗਲਾਦੇਸ਼) ’ਚ ਜੰਮੂ ਅਤੇ ਕਸ਼ਮੀਰ ਛੱਡ ਕੇ ਆਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ।
ਜੀ.ਕੇ ਨੇ ਕਿਹਾ ਕਿ 26 ਜਨਵਰੀ 1950 ਨੂੰ ਦੇਸ਼ ਦੇ ਪਹਿਲੇ ਗਣਤੰਤਰ ਦਿਹਾੜੇ ’ਤੇ ਸਿੱਖਾਂ ਨੂੰ ਸਿੱਖ ਮੰਨਣ ਤੋਂ ਸੰਵਿਧਾਨ ਨੇ ਇਨਕਾਰ ਕੀਤਾ ਅਤੇ ਫਿਰ 1955 ’ਚ ਹਿੰਦੂ ਮੈਰਿਜ ਐਕਟ ਤਹਿਤ ਵਿਆਹਾਂ ਦੇ ਪੰਜੀਕਰਨ ਦੀ ਸ਼ੁਰੂਆਤ ਕਰਨ ਵੇਲੇ 1909 ਦੇ ਆਨੰਦ ਮੈਰਿਜ ਐਕਟ ’ਚ ਸਿੱਖ ਵਿਆਹਾਂ ਦੇ ਪੰਜੀਕਰਨ ਲਈ ਸੋਧ ਨਹੀਂ ਕੀਤੀ ਗਈ।ਜਿਸ ਕਰਕੇ ਸਿੱਖਾਂ ਨੂੰ ਵੀ ਮਜਬੂਰਨ ਹਿੰਦੂ ਮੈਰਿਜ ਐਕਟ ਤਹਿਤ ਆਪਣੇ ਵਿਆਹ ਪੰਜੀਕਰਨ ਕਰਵਾਉਣੇ ਪਏ।
2006 ’ਚ ਇਸ ਮਾਮਲੇ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਦੇ ਹੋਏ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਪੰਜੀਕਰਨ ਹੋਣ ਨੂੰ ਗਲਤ ਕਰਾਰ ਦਿੱਤਾ।ਜਿਸ ਤੋਂ ਬਾਅਦ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਰਾਜ ਸਭਾ ’ਚ ਨਿੱਜੀ ਬਿੱਲ ਰਾਹੀਂ ਆਨੰਦ ਮੈਰਿਜ ਐਕਟ ’ਚ ਸੋਧ ਦਾ ਮਤਾ ਪੇਸ਼ ਕੀਤਾ।ਸਿੱਖ ਜਥੇਬੰਦੀਆਂ ਵਲੋਂ ਇਸ ਮਾਮਲੇ ’ਤੇ ਆਵਾਜ਼ ਚੁੱਕਣ ਉਪਰੰਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ’ਤੇ ਵੀ ਭਾਰੀ ਦਬਾਅ ਆ ਗਿਆ।
ਸੀ੍ਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੋਧ ਕੀਤੇ ਜਾਣ ਵਾਲੇ ਬਿੱਲ ’ਚ ਤਲਾਕ ਦੀ ਧਾਰਾ ਬਾਹਰ ਕੱਢਣ ਦਾ ਆਦੇਸ਼ ਦਿੱਤਾ।ਜਿਸ ਉਪਰੰਤ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦੋਨੋਂ ਸਦਨਾ ਤੋਂ ਪਾਸ ਹੋਏ ਸੋਧ ਬਿੱਲ ’ਤੇ 7 ਜੂਨ 2012 ਨੂੰ ਸਹੀ ਪਾ ਦਿੱਤੀ।ਜੀ.ਕੇ ਨੇ ਦੱਸਿਆ ਕਿ ਇਸ ਵਿਚਾਲੇ ਪਾਕਿਸਤਾਨ ਨੇ 2007 ’ਚ ਬਿੱਲ ਵਿਚ ਸੋਧ ਕਰਕੇ ਪਾਕਿਸਤਾਨੀ ਸਿੱਖਾਂ ਨੂੰ ਆਨੰਦ ਮੈਰਿਜ ਐਕਟ ਤਹਿਤ ਵਿਆਹ ਪੰਜੀਕਰਨ ਕਰਵਾਉਣ ਦੀ ਮਨਜੂਰੀ ਦੇ ਦਿੱਤੀ ਸੀ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply