Friday, March 29, 2024

ਅੰਮ੍ਰਿਤਸਰ ਨੂੰ ਹਰਿਆ ਭਰਿਆ ਕਰਨ ਲਈ ਐਮ.ਪੀ ਔਜਲਾ ਨੇ ਕੀਤੀ ਬਾਬਾ ਸੇਵਾ ਸਿੰਘ ਨਾਲ ਮੁਲਾਕਾਤ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਅੰਮ੍ਰਿਤਸਰ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਅੰਮ੍ਰਿਤਸਰ ਦੀ  PPN0302201818ਧਰਤੀ ਨੂੰ ਹਰਿਆ ਭਰਿਆ ਕਰਨ ਅਤੇ ਵਾਤਾਵਰਨ ਦੀ ਸ਼ੁਧਤਾ ਨੂੰ ਲੈ ਕੇ ਵਿਸ਼ਵ ਵਿੱਚ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਨੂੰ ਹਰਿਆਵਲ ਭਰਪੂਰ ਕਰਨ ਲਈ ਜਾਣੇ ਜਾਂਦੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਸ਼੍ਰੀ ਖਡੂਰ ਸਾਹਿਬ ਵਾਲਿਆਂ ਨਾਲ ਨਿਸ਼ਾਨ-ਏ-ਸਿੱਖੀ ਵਿਖੇ ਸੰਤ ਬਾਬਾ ਸੇਵਾ ਸਿੰਘ ਨਾਲ ਮੁਲਾਕਾਤ ਕੀਤੀ।ਸੰਸਦ ਮੈਂਬਰ ਔਜਲਾ ਨੇ ਇਥੇ ਦੱਸਿਆ ਕਿ ਮੁਲਾਕਾਤ ਦੌਰਾਨ ਉਨਾਂ ਨੇ ਜਿਥੇ ਬਾਬਾ ਜੀ ਵਲੋਂ ਸੜਕਾਂ ਅਤੇ ਹੋਰ ਰਸਤਿਆਂ ਤੇ ਲਗਾਏ ਪੌਦਿਆਂ ਸਬੰਧੀ ਅਪਣਾਈ ਨੀਤੀ ਸੰਬੰਧੀ ਜਾਣਕਾਰੀ ਹਾਸਲ ਕੀਤੀ।ਉਥੇ ਹੀ ਸਿੱਖਾਂ ਦਾ ਮੱਕਾ ਮੰਨੇ ਜਾਂਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਧਰਤੀ `ਤੇ ਗੰਦਲੇ ਅਤੇ ਹਰਿਆਵਲ ਰਹਿਤ ਵਾਤਾਵਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੀ ਧਰਤੀ ਨੂੰ ਹਰਿਆਵਲ ਭਰਪੂਰ ਅਤੇ ਹਵਾ ਦੀ ਸ਼ੁਧਤਾ ਲਈ ਅਸ਼ੀਰਵਾਦ ਦੇਣ ਦੀ ਬੇਨਤੀ ਕੀਤੀ।
ਉਨਾਂ ਕਿਹਾ ਕਿ ਇਸ ਬੇਨਤੀ ਨੂੰ ਸਵੀਕਾਰ ਕਰਦਿਆਂ ਸੰਤ ਬਾਬਾ ਸੇਵਾ ਸਿੰਘ ਵਲੋਂ ਪਹਿਲੇ ਪੜਾਅ ਤਹਿਤ ਅੰਮ੍ਰਿਤਸਰ ਦੇ ਰੁਕਾਵਟ ਰਹਿਤ 10 ਕਿਲੋਮੀਟਰ ਰਸਤੇ ਉਪਰ ਰੱੁੱਖ ਲਗਾਉਣ ਅਤੇ ਉਨਾਂ ਦੇ ਪਾਲਣ ਪੋਸ਼ਣ ਦੀ ਸਹਿਮਤੀ ਅਤੇ ਬਾਅਦ ਵਿੱਚ ਬਾਕੀ ਰਸਤਿਆਂ ਨੂੰ ਵੀ ਅਪਣਾਉਣ ਦਾ ਭਰੋਸਾ ਦਿਤਾ ਗਿਆ।ਔਜਲਾ ਨੇ ਕਿਹਾ ਕਿ ਉਨਾਂ ਖਡੂਰ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਵਲੋਂ ਸ਼ੁਰੂ ਕੀਤੀਆਂ ਨਰਸਰੀਆਂ ਦਾ ਦੌਰਾ ਵੀ ਕੀਤਾ।
ਸੰਸਦ ਮੈਂਬਰ ਨੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸਾਸ਼ਨ ਦੇ ਨਾਲ-ਨਾਲ ਅੰਮ੍ਰਿਤਸਰ ਦੀ ਜਨਤਾ ਨੂੰ ਵੀ ਬਾਬਾ ਜੀ ਵਲੋਂ ਵਲੋਂ ਕੀਤੀ ਜਾ ਰਹੀ ਪਹਿਲ ਵਿੱਚ ਯੋਗਦਾਨ ਪਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਗੁਆਚੇ ਹੋਏ ਜੰਗਲਾਤ ਨੂੰ ਮੁੜ ਸੁਰਜੀਤ ਕੀਤਾ ਜਾਵੇ ਤੇ ਆਉਣ ਵਾਲੀਆਂ ਪੀੜੀਆਂ ਲਈ ਸ਼ੁੱਧ ਹਵਾ ਤੇ ਵਾਤਾਵਰਨ ਮੁਹੱਈਆ ਹੋ ਸਕੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply