Saturday, April 20, 2024

ਕੈਂਸਰ ਜਾਗਰੂਕਤਾ ਲਈ ਸਿਵਲ ਸਰਜਨ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੈਂਸਰ ਦਾ ਮੁਢਲੀ ਸਟੇਜ ਤੇ ਪਕੜ ਵਿੱਚ ਆਉਣਾ ਹੀ ਕੈਸਰ ਕੰਟਰੋਲ ਦੀ ਕੂੰਜੀ ਹੈ।ਇਸ ਤੇਜੀ ਨਾਲ PPN05020201803ਵਧਦੀ ਹੋਈ ਬਿਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕਤਾ ਦੇਣ ਲਈ ਅੱਜ ਸਿਵਲ ਸਰਜਨ ਡਾ. ਨਰਿੰਦਰ ਕੌਰ ਵਲੋਂ ਸਿਵਲ ਹਸਪਤਾਲ ਵਿਖੇ ਬੱਸ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤਾ ਗਿਆ।ਇਸ ਅਵਸਰ `ਤੇ ਸਿਵਲ ਸਰਜਨ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਬਚਣ ਲਈ ਇਸ ਦੇ ਲੱਛਣ ਤੇ ਕਾਰਣਾਂ ਬਾਰੇ ਵਿਸ਼ੇਸ਼ ਜਾਣਕਾਰੀ ਹੋਣਾ ਬਹੁਤ ਹੀ ਜਰੂਰੀ ਹੈ।ਉਨਾਂ ਨੇ ਜੋਰ ਦੇ ਕੇ ਕਿਹਾ ਕਿ ਕੈਂਸਰ ਦੇ ਮੁੱਢਲੇ ਚਿੰਨਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਬਹੁਤ ਜਰੂਰੀ ਹੈ, ਫਸਲਾਂ ਤੇ ਕੀਟਨਾਸ਼ਕ ਦਵਾਈਆਂ ਦੀ ਘੱਟ ਤੋਂ ਘੱਟ ਵਰਤਂੋ, ਤੰਬਾਕੂ, ਬੀੜੀ-ਸਿਗਰਟ ਅਤੇ ਸ਼ਰਾਬ ਦੀ ਨਾ ਵਰਤੋ ਕਰਨ ਬਾਰੇ ਜੋਰਦਾਰ ਅਪੀਲ ਕੀਤੀ।ਡਾ. ਅਰੋੜਾ ਨੇ ਦਸਿਆ ਕਿ ਕੈਸਰ ਰੋਗ ਪ੍ਰਤੀ ਮੈਡੀਕਲ ਤੱਥਾ ਅਨੁਸਾਰ ਜਾਣਕਾਰੀ ਦਿਤੀ ਜਾਵੇ ਤਾਂ ਜੋ ਲੋਕ ਵਹਿਮਾਂ ਭਰਮਾਂ ਵਿੱਚ ਪੈ ਕੇ ਜਾਂ ਫੇਰ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਗਲਤ ਪਾਸੇ ਨਾ ਜਾਣ ਬਲਕਿ ਜਲਦੀ ਤੋਂ ਜਲਦੀ ਕਿਸੇ ਨੇੜਲੇ ਸਰਕਾਰੀ ਹਸਪਤਾਲ ਸਿਹਤ ਸੰਸਥਾ `ਚ ਜਾ ਕੇ ਸਿਹਤ ਕਰਮੀਆਂ ਨਾਲ ਸੰਪਰਕ ਕਰਨ ਤਾਂ ਇਸ ਬਿਮਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਮਰੀਜ਼ ਨੂੰ ਮੌਤ ਦੇ ਮੂੰਹ ਵਿਚੋਂ ਜਾਣ ਤਂੋ ਬਚਾਇਆ ਜਾ ਸਕਦਾ ਹੈ।ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਵਸਰ ਨੇ ਦੱਸਿਆ ਕਿ ਸਾਨੂੰ ਆਪਣਾ ਲਾਈਫ ਸਟਾਇਲ ਬਦਲਣ ਦੀ ਲੋੜ ਹੈ ਅਤੇ ਰੋਜ਼ ਸਵੇਰੇ ਹਰ ਵਰਗ ਨੂੰ ਕਸਰਤ ਕਰਨੀ ਚਾਹਿਦੀ ਹੈ।ਇਸ ਮੌਕੇ ਸਿਵਲ ਹਸਪਤਾਲ ਦਾ ਸਾਰਾ ਸਟਾਫ ਮੋਜੂਦ ਸੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply