Thursday, March 28, 2024

ਕਾਲਾ ਕਾਨੂੰਨ ‘ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂੂ ਐਕਟ’ ਤੇ ਕਨਵੈਨਸ਼ਨ

PPN05020201806ਬਠਿੰਡਾ, 5 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਘੁੱਦਾ ਵਿਖੇ ਨੌਜਵਾਨ ਭਾਰਤ ਸਭਾ ਨੇ ਪੰਜਾਬ ਸਰਕਾਰ ਵੱਲੋਂ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਲਾਗੂ ਕੀਤੇ ਕਾਲੇ ਕਾਨੂੰਨ ‘ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੌਕੂ ਐਕਟ’ ਤੇ ਤਜ਼ਵੀਜ ਅਧੀਨ ‘ਪਕੋਕਾ’ ਕਾਨੂੰਨ ਕਨਵੈਨਸ਼ਨ ਆਯੋਜਿਤ ਕੀਤੀ ਗਈ।ਇਸ ਮੌਕੇ ਐਡਵੋਕੇਟ ਐਨ.ਕੇ ਜੀਤ ਤੇ ਨੌਜਵਾਨ ਭਾਰਤ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਘੁੱਦਾ ਨੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ।ਉਨਾਂ ਆਪਣੇ ਵਿਚਾਰ ਪੇਸ਼ ਕਾਰਨ ਮੌਕੇ ਕਿਹਾ ਕਿ ਭਾਰਤ ਦੀ ਸਰਕਾਰ ਸਮੇਤ ਪੰਜਾਬ ਸਰਕਾਰ ਸੰਵਿਧਾਨ ਅਧੀਨ ਸ਼ਾਸਨ ਪ੍ਰਬੰਧ ਚੜਾਉਣ ਦੇ ਹੋਕਰੇ ਹੇਠ ਸਮੇਂ ਤੇ ਅੰਗਰੇਜ਼ ਤੋਂ ਵਿਰਾਸਤ ਵਿੱਚ ਮਿਲੇ ਤੇ ਨਵੇਂ ਬਣਾਏ ਲੋਕ ਵਿਰੋਧੀ ਕਾਨੂੰਨ ਲਿਆਉਂਦੀ ਰਹੀ ਤੇ ਲਿਆ ਵੀ ਰਹੀ ਹੈ।ਜਿਵੇਂ ਜਿਵੇਂ ਲੋਕਾਂ ਦੀ ਔਖ ਵਿਚੋਂ ਲੋਕਾਂ ਦਾ ਰੋਹ ਸੰਘਰਸ਼ਾਂ ਰਾਹੀਂ ਬਾਹਰ ਆ ਰਿਹਾ ਹੈ।ਉਹਦੇ ਨਾਲ-ਨਾਲ ਹੀ ਹਾਕਮ ਜਮਾਤਾਂ ਲੋਕ ਰੋਹ ਨੂੰ ਦਬਾਉਣ ਤੇ ਸੁਚੱਜੀ ਜਿੰਦਗੀ ਜਿਉਣ ਦੇ ਲੋਕਾਂ ਦੇ ਹੱਕ ’ਤੇ ਜਬਰ ਵਹਾ ਰਹੀ ਹੈ। 1947 ਤੋਂ ਲੈ ਕੇ ਹੁਣ ਤੱਕ ਜਮਹੂਰੀ ਸਰਕਾਰ ਕਹਾਉਣ ਵਾਲੀਆਂ ਭਾਂਰਤ ਦੀਆਂ ਵੱਖੋਂ ਵੱਖ ਸਰਕਾਰਾਂ ਕਦੇ ਧਰਮ ਦੇ ਨਾਂ ਤੇ ਕਦੇ ਸੁਰੱਖਿਆਂ ਦੇ ਨਾਂ ’ਤੇ ਕਾਨੂੰਨਾਂ ਰਾਹੀਂ ਲੋਕਾਂ ਦੀ ਜੂਬਾਨਬੰਦੀ ਕਰਦੀਆਂ ਰਹੀਆਂ ਹਨ।ਇਹਨਾਂ ਦਾ ਆਪਣਾ ਤਜਰਬਾ ਹੈ ਕਿ ਜਦੋਂ ਕਦੇ ਸਰਕਾਰ ਦੀਆਂ ਨੀਤੀਆਂ ਦਾ ਲੋਕ ਵਿਰੋਧ ਵੱਧਦਾ ਹੈ ਉਦੋਂ ਹੀ ਕੋਈ ਨਵਾਂ ਐਕਟ ਲਾਗੂ ਹੋ ਜਾਂਦਾ ਹੈ।ਮੀਸਨ, ਪੋਟਨ, ਯੂ.ਏ.ਪੀ.ਏ ਅਫ਼ਸਪਾ ਆਦਿ ਅਨੇਕਾਂ ਕਾਨੂੰਨ ਹਨ। ਜਿਹੜੇ ਲੋਕਾਂ ਦੀ ਜੁਬਾਨ ਨੂੰ ਹੀ ਬੰਦ ਨਹੀ ਕਰਦੇ, ਉਹਨਾਂ ਦੇ ਜਿੳੂਣ ਦੇ ਹੱਕ ਵੀ ਆਪਣੇ ਪੈਰਾ ਹੇਠ ਦਰੜਦੇ ਹਨ ਉਹਨਾਂ ਕਿਹਾ ਕਿ ਨਵੇਂ ਨਵੇਂ ਕਾਨੂੰਨ ਵੀ ਸਰਕਾਰ ਦੀ ਕਾਲੇ ਕਾਨੂੰਨ ਦੀ ਇਸੇ ਲੜੀ ਦਾ ਹੀ ਹਿੱਸਾ ਹਨ।
ਸਭਾ ਦੇ ਅਸ਼ਵਨੀ ਘੁੱਦਾ ਨੇ ਕਿਹਾ ਕਿ ਅਰਥਿਕ ਨੀਤੀਆਂ ਦੀ ਮਾਰ ਸਮਾਜ ਦੇ ਹਰੇਕ ਵਰਗ ਤੇ ਪੈ ਰਹੀ ਹੈ। ਸਾਰੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਵਿਦਿਅਕ ਨੌਜਵਾਨ ਵੀ ਇਹਨਾ ਨੀਤੀਆਂ ਦੀ ਮਾਰ ਹੇਠ ਹਨ।ਜਦੋਂ ਸਰਕਾਰ ਦੇ ਕੁੱਝ ਨਹੀ ਰਹੀ, ਸਗੋਂ ਉਲਟਾਂ ਹੱਕ ਮੰਗਦੇ ਲੋਕਾਂ ਦੇ ਉਪਰ ਜ਼ਬਰ ਦਾ ਡੰਡਾ ਵਰਾਇਆ ਜਾਂਦਾ ਹੈ ਕਾਲੇ ਕਾਨੂੰਨ ਮੜੇ ਜਾਂਦੇ ਹਨ।ਤਾਂ ਉਸ ਸਮੇਂ ਲੋਕਾਂ ਦਾ ਸੰਘਰਸ਼ ਹੀ ਹੈ, ਜਿਹਨਾਂ ਨੇ ਹਕੂਮਤ ਦੇ ਇਸ ਧੱਕੜ ਵਿਹਾਰ ਨੂੰ ਮੌੜਾ ਦੇਣਾ ਹੈ।ਉਹਨਾਂ ਕਿਹਾ ਕਿ ਮੁਲਕ ਭਰ ਵਿੱਚ ਲੋਕ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਖਿਲਾਫ ਬੋਲ ਰਹੇ ਹਨ ਤੇ ਪੁਰੇ ਮੁਲਕ ਵਿੱਚ ਹੀ ਵੱਖ ਵੱਖ ਸ਼ਕਲਾਂ ਵਿੱਚ ਕਾਲੇ ਕਾਨੂੰਨ ਲਾਗੂ ਹੋ ਰਹੇ ਹਨ।ਇਹਨਾਂ ਦਾ ਟਾਕਰਾ ਵਿਸ਼ਾਲ ਲੋਕ ਲਹਿਰ ਉਸਾਰ ਕੇ ਹੀ ਹੋ ਸਕਦਾ ਹੈ।
ਅੰਤ ਵਿੱਚ ਉਹਨਾਂ ਨੇ 16 ਫਰਵਰੀ ਨੂੰ ਬਰਨਾਲੇ ਵਿੱਚ ਕਾਲੇ ਕਾਨੂੰਨ ਖਿਲਾਫ਼ ਹੋ ਰਹੇ ਸੂਬਾ ਪੱਧਰੀ ਇੱਕਠ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਕਨਵੈਨਸ਼ਨ ਦੌਰਾਨ ਸੰਗਤ, ਮੌੜ, ਨਥਾਣਾ, ਭਗਤਾ, ਬੰਬੀ ਆਦਿ ਇਲਾਕਿਆਂ ਦੇ ਨੌਜਵਾਨ, ਕਿਸਾਨ, ਮਜ਼ਦੂਰ ਔਰਤਾਂ ਦਾ ਭਾਰੀ ਇੱਕਠ ਸੀ। ਸੁਖਮੰਦਰ ਘੁੱਦਾ, ਸੰਦੀਪ ਚੱਕ ਨੇ ਇਨਕਲਾਬੀ ਗੀਤ, ਕਵਿਤਾਵਾ ਪੇਸ਼ ਕੀਤੇ।ਸਰਬਜੀਤ ਮੌੜ ਨੇ ਸਟੇਜ ਸੰਚਾਲਕ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply