Friday, March 29, 2024

ਖਿਡਾਰੀਆਂ ਨੇ ਰੱਸਾਕਸ਼ੀ ’ਚ ਮੈਡਲ ਜਿੱਤ ਕੇ ਉੱਚਾ ਕੀਤਾ ਰਜਿੰਦਰਾ ਕਾਲਜ ਦਾ ਨਾਮ

PPN05020201808ਬਠਿੰਡਾ, 5 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ. ਸੁਰਜੀਤ ਸਿੰਘ ਮੁੱਖੀ ਸਰੀਰਕ ਸਿੱਖਿਆ ਵਿਭਾਗ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਪੀਂਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਓਵਰ ਆਲ ਚੈਪੀਂਅਨਸ਼ਿਪ ਜਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲਿਆਂ ਦੀ ਸਿਲਵਰ ਮੈਡਲ ਜੇਤੂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਲੜਕਿਆਂ ਦੀ ਟੀਮ ਨੇ ਸੀਨੀਅਰ ਨੈਸ਼ਨਲ ਰੱਸਾ ਕਸੀ ਚੈਪੀਂਅਨਸ਼ਿਪ ਅਤੇ ਇੰਟਰ ਯੂਨੀਵਰਸਿਟੀ ਚੈਪੀਂਅਨਸ਼ਿਪ ਵਿਚ ਮੈਡਲ ਜਿੱਤ ਕੇ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਪੰਜਾਬ ਅਤੇ ਕੌਮੀ ਪੱਧਰ ’ਤੇ ਰੌਸ਼ਨ ਕੀਤਾ ਹੈ।ਕਾਲਜ ਦੇ ਖਿਡਾਰੀ ਗੁਰਪਿੰਦਰ ਸਿੰਘ ਬੀ.ਏ ਭਾਗ ਦੂਜਾ ਨੇ ਸੀਨੀਅਰ ਨੈਸ਼ਨਲ ਵਿਚ ਦੋ ਗੋਲਡ ਮੈਡਲ, ਆਲ ਇੰਡੀਆ ਯੂਨੀਵਰਸਿਟੀ ਮੁਕਾਬਲਿਆਂ ਵਿਚ ਇਕ ਗੋਲਡ ਤੇ ਇਕ ਸਿਲਵਰ, ਗੁਰਵਿੰਦਰ ਸਿੰਘ ਨੇ ਸੀਨੀਅਰ ਨੈਸ਼ਨਲ ਵਿਚ ਇਕ ਗੋਲਡ ਤੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ’ਚ ਇਕ ਸਿਲਵਰ ਤੇ ਇਕ ਬਰਾਊਨਜ਼, ਮਨਪ੍ਰੀਤ ਸਿੰਘ ਅੰਤਰ ਯੂਨੀਵਰਸਿਟੀ ਮੁਕਾਬਲੇ ਵਿਚ ਇਕ ਗੋਲਡ, ਰਘਬੀਰ ਸਿੰਘ ਤੇ ਰਜਿੰਦਰ ਸਿੰਘ ਨੇ ਇੰਟਰ ਯੂਨੀਵਰਸਿਟੀ ਵਿਚ ਇਕ-ਇਕ ਸਿਲਵਰ ਮੈਡਲ ਅਤੇ ਲੜਕੀਆਂ ਵਿਚ ਕੁਲਪਦੀਪ ਕੌਰ ਨੇ ਇੰਟਰ ਯੂਨੀਵਰਸਿਟੀ ਮੁਕਾਬਲੇ ਵਿਚ ਇਕ ਗੋਲਡ ਮੈਡਲ ਤੇ ਗਗਨਦੀਪ ਕੌਰ ਨੇ ਇਕ ਬਰਾਊਨਜ਼ ਮੈਡਲ ਜਿੱਤਣ ’ਚ ਸਫ਼ਲਤਾ ਹਾਸਿਲ ਕੀਤੀ ਹੈ।ਜੇਤੂ ਖਿਡਾਰੀਆਂ ਦਾ ਕਾਲਜ ਪਹੁੰਚਣ ’ਤੇ ਕਾਲਜ ਪਿ੍ਰੰਸੀਪਲ ਮੁਕੇਸ਼ ਅਗਰਵਾਲ, ਵਾਈਸ ਪ੍ਰਿਸੀਪਲ ਜਯੋਤੀ ਪ੍ਰਕਾਸ਼, ਡਾ. ਸੁਰਜੀਤ ਸਿੰਘ ਤੇ ਪ੍ਰੋ. ਜਗਜੀਵਨ ਕੌਰ ਨੇ ਭਰਵਾ ਸਵਾਗਤ ਕੀਤਾ ਤੇ ਖਿਡਾਰਨਾਂ ਨੂੰ ਮੁਬਾਰਕਵਾਦ ਦਿੱਤੀ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply