Friday, April 19, 2024

ਖਾਲਸਾ ਕਾਲਜ ਵੂਮੈਨ ਵਿਖੇ 55 ਵਿਦਿਆਰਥਣਾਂ ਦੀ ਨੌਕਰੀ ਲਈ ਹੋਈ ਚੋਣ

PPN05020201813ਅੰਮ੍ਰਿਤਸਰ, 5 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸੂਚਨਾ ਟਕਨਾਲੋਜੀ ਦੀ ਵਿਸ਼ਵ ਪ੍ਰਸਿੱਧ ਕੰਪਨੀ ਕੰਨਸੈਂਨਟ੍ਰਿਕਸ ਦੁਆਰਾ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਕਾਲਜ ਦੀਆਂ 55 ਵਿਦਿਆਰਥਣਾਂ ਨੂੰ ਚੰਗੀ ਤਨਖਾਹ ’ਤੇ ਕੰਨਸੈਂਨਟ੍ਰਿਕਸ ਕੰਪਨੀ ਵੱਲੋਂ ਨੌਕਰੀ ਲਈ ਚੁਣ ਲਿਆ ਗਿਆ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਆਯੋਜਿਤ ਇਸ ਪਲੇਸਮੈਂਟ ’ਚ 300 ਤੋਂ ਵਧੇਰੇ ਵਿਦਿਆਰਥਣਾਂ ਨੂੰ ਵੱਧ ਚੜ੍ਹ ਕੇ ਹਿੱਸਾ ਲਿਆ।ਜਿਸ ਵਿੱਚ ਪਲੇਸਮੈਂਟ ਸੈਲ ਵੱਲੋਂ 4 ਰਾਊਂਡ ਕਰਵਾਏ ਗਏ ਅਤੇ ਇੰਟਰਵਿਊ ਤੇ ਲਿਖਤੀ ਪ੍ਰੀਖਿਆ ਵੀ ਹੋਈ।  ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਲੇਸਮੈਂਟ ਅਤੇ ਵਿਭਾਗ ਨੂੰ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਪਲੇਸਮੈਂਟ ਸੈੱਲ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੂੰ ਨਵੀਂ ਦਿੱਲੀ, ਗੁੜਗਾਂਵ, ਨੋਇਡਾ ਅਤੇ ਹੈਦਰਾਬਾਦ ਵਿਖੇ ਨੌਕਰੀ ਲਈ ਚੁਣਿਆ ਗਿਆ ਹੈ।ਡਾ. ਮਾਹਲ ਨੇ ਕਿਹਾ ਕਿ ਇਸ ਤਰ੍ਹਾਂ ਰੋਜ਼ਗਾਰ ਮੇਲੇ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ’ਚ ਸਹਾਈ ਸਾਬਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੀ ਚੋਣ ਨਹੀਂ ਵੀ ਹੋਈ ਉਨ੍ਹਾਂ ਨੂੰ ਇੰਟਰਵਿਊ ਸਬੰਧੀ ਖਾਸ ਜਾਣਕਾਰੀਆਂ ਹਾਸਲ ਹੁੰਦੀਆਂ ਹਨ ਤਾਂ ਕਿ ਉਹ ਆਪਣੇ ਆਪ ਨੂੰ ਰੋਜ਼ਗਾਰ ਦੇ ਕਾਬਲ ਬਣਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਿਆਦਾ ਤੋਂ ਜਿਆਦਾ ਰੋਜ਼ਗਾਰ ਦੇ ਮੇਲੇ ਕੈਂਪਸ ’ਚ ਲਗਾਏ ਜਾਣ। ਪਲੇਸਮੈਂਟ ਦੇ ਕਾਮਯਾਬ ਹੋਣ ’ਤੇ ਡਾ. ਮਾਹਲ ਨੇ ਜਿਥੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਥੇ ਪਲੇਸਮੈਂਟ ਮੁੱਖੀ ਤੇ ਹੋਰ ਸਟਾਫ਼ ਦੀ ਮਿਹਨਤ ਨੂੰ ਸਰਾਹਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply