Thursday, March 28, 2024

ਪੈਨਸ਼ਨਰਾਂ ਵਲੋਂ ਲੁਧਿਆਣਾ ਵਿਖੇ ਰੋਸ ਰੈਲੀ ਤੇ ਮਾਰਚ 9 ਫਰਵਰੀ ਨੂੰ

ਸਮਰਾਲਾ, 5 ਫਰਵਰੀ (ਪੰਜਾਬ ਪੋਸਟ – ਕੰਗ) – ਪੰਜਾਬ ਸਰਕਾਰ ਨੇ ਪੈਨਸ਼ਨਰਾਂ ਪ੍ਰਤੀ ਜੋ ਬੇਰੁਖੀ ਅਤੇ ਭੱਦਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਦੇ ਖਿਲਾਫ ਪੰਜਾਬ ਭਰ ਦੇ ਪੈਨਸ਼ਨਰਾਂ ਵਿੱਚ ਬੇਚੈਨੀ ਅਤੇ ਗੁੱਸੇ ਦੀ ਲਹਿਰ ਦੌੜ ਗਈ ਹੈ।ਜਿਸ ਕਾਰਨ ਮਜਬੂਰੀ ਵੱਸ ਇਸ ਬੁਢਾਪੇ ਦੀ ਉਮਰੇ ਸੜਕਾਂ ਤੇ ਉੱਤਰ ਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਵਿੱਤ ਮੰਤਰੀ ਪੰਜਾਬ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਵਿਚਾਰ ਚਰਚਾ ਕਰਕੇ ਹੁਕਮ ਜਾਰੀ ਕਰਵਾਉਣ ਲਈ ਪੱਤਰ ਲਿਖਿਆ ਗਿਆ, ਜਿਸ ਦਾ ਉਤਰ 18-04-2017 ਨੂੰ ਆਇਆ।ਜਿਸ ਵਿੱਚ ਛੇਤੀ ਹੀ ਗੱਲਬਾਤ ਲਈ ਸੱਦਾ ਭੇਜਣ ਦਾ ਵਾਅਦਾ ਕੀਤਾ ਗਿਆ।ਇਸ ਪਿੱਛੋਂ ਪੈਨਸ਼ਨਾਂ ਅਤੇ ਪੈਨਸ਼ਨਰਾਂ ਦੇ ਪਰਿਵਾਰ ਭਲਾਈ ਵਿਭਾਗ ਸੈਕਟਰ-17 ਚੰਡੀਗੜ੍ਹ ਦਾ ਪੱਤਰ 11-07-2017 ਨੂੰ ਆਇਆ ਕਿ ਆਪ ਜੀ ਨੂੰ ਸਤੰਬਰ ਮਹੀਨੇ ਤੱਕ ਵਿੱਤ ਮੰਤਰੀ ਜੀ ਨਾਲ ਮੀਟਿੰਗ ਕਰਵਾਈ ਜਾਵੇਗੀ, ਪਰ ਨਤੀਜਾ ਨਦਾਰਦ ਰਿਹਾ।ਡਾਕ ਰਾਹੀਂ ਵੀ ਸਰਕਾਰ ਨੂੰ ਮੀਟਿੰਗ ਕਰਨ ਲਈ ਪੱਤਰ ਭੇਜੇ ਗਏ।ਜਿਸ ਦਾ ਅਜੇ ਤੱਕ ਉੱਤਰ ਨਹੀਂ ਆਇਆ।ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਦੇ 132 ਪ੍ਰਤੀਸ਼ਤ ਤੋਂ ਵਧਾ ਕੇ 139 ਪ੍ਰਤੀਸ਼ਤ ਨਹੀਂ ਕੀਤਾ ਗਿਆ।ਮੈਡੀਕਲ ਬਿਲਾਂ ਦੀ ਅਦਾਇਗੀ ਵੀ ਜਾਣ ਬੁੱਝ ਕੇ ਰੋਕੀ ਹੋਈ ਹੈ।ਛੇਵਾਂ ਪੰਜਾਬ ਤਨਖਾਹ ਕਮਿਸ਼ਨ ਵੀ ਆਪਣੀ ਤਿਆਰ ਕੀਤੀ ਰਿਪੋਰਟ ਸਰਕਾਰ ਨੂੰ ਨਹੀਂ ਸੌਂਪ ਰਿਹਾ।ਹਸਪਤਾਲਾਂ ਵਿੱਚ ਦਾਖਲਾ ਅਤੇ ਦਵਾਈਆਂ ਦੇ ਰੇਟ ਵੀ ਕਾਫੀ ਵਧ ਗਏ ਹਨ, ਪਰ ਸਰਕਾਰ ਟਾਲ ਮਟੋਲ ਕਰ ਰਹੀ ਹੈ।ਮੰਗ ਹੈ ਕਿ ਫਿਕਸ ਮੈਡੀਕਲ ਭੱਤਾ 2000/-ਰੁਪਏ ਕੀਤਾ ਜਾਵੇ।ਅੰਤਰਿਮ ਰਾਹਤ 15 ਪ੍ਰਤੀਸ਼ਤ ਹੋਰ ਦਿੱਤੀ ਜਾਵੇ।ਪੁਰਾਣੀ ਪੈਨਸ਼ਨ ਨੀਤੀ ਬਹਾਲ ਕੀਤੀ ਜਾਵੇ।ਕੈਸ਼ਲੈਸ ਸਿਸਟਮ ਆਫ ਟਰੀਟਮੈਂਟ ਕੁਝ ਕਮੀਆਂ ਦੂਰ ਕਰਕੇ ਬਹਾਲ ਕੀਤਾ ਜਾਵੇ।ਪੰਜਾਬ ਪੁਲਿਸ ਦੇ ਪੈਨਸ਼ਨਰਾਂ ਨੂੰ ਸਾਬਕਾ ਫੌਜੀਆਂ ਵਾਂਗ ਕੈਸ਼ਲੈਸ ਸਿਸਟਮ ਦੀ ਸਹੂਲਤ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਵੀ ਜਨਤਾ ਦੀ ਖੁਸ਼ਹਾਲੀ ਅਤੇ ਰੱਖਿਆ ਲਈ ਸ਼ਹੀਦੀਆਂ ਦਿੱਤੀਆਂ ਹਨ।ਲੋਕਲ ਬਾਡੀਜ਼ ਨੂੰ ਵੀ ਸਾਡੇ ਨਾਲ ਹੀ ਹੁਕਮ ਜਾਰੀ ਕੀਤੇ ਜਾਇਆ ਕਰਨ।18 ਸਤੰਬਰ 2017 ਅਤੇ 24 ਅਕਤੂਬਰ ਦੇ ਦੋਵਾਂ ਪੱਤਰਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ 4.2 ਅਨੁਸਾਰ ਅਦਾਇਗੀ ਬੈਂਕਾਂ ਰਾਹੀਂ ਹੋ ਸਕੇ।ਜੋ ਉਪਰੋਕਤ ਰੋਸ ਨੂੰ ਛੇਤੀ ਹੀ ਦੂਰ ਨਾ ਕੀਤਾ ਤਾਂ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਰੋਸ ਰੈਲੀ ਕਰਕੇ ਵਿਧਾਨ ਸਭਾ ਵੱਲੋਂ ਰੋਸ ਮਾਰਚ ਕੀਤਾ ਜਾਵੇਗਾ।ਅਣਸੁਖਾਵੀਂ ਘਟਨਾ ਵਾਪਰਨ ਦੀ ਸਰਕਾਰ ਜਿੰਮੇਵਾਰ ਹੋਵੇਗੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply