Thursday, March 28, 2024

ਸ਼੍ਰੀ ਰਣਕੇਸ਼ਵਰ ਮਹਾਂਦੇਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਉਤਸਵ ਦੀਆਂ ਤਿਆਰੀਆਂ ਜੋਰਾਂ `ਤੇ

ਰਣੀਕੇ ਮੰਦਰ ਵਿਖੇ ਤਿੰਨ ਰੋਜ਼ਾ ਵਿਸ਼ਾਲ ਮੇਲਾ 11 ਤੋਂ 13 ਫਰਵਰੀ ਨੂੰ
ਧੂਰੀ, 5 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਸ਼੍ਰੀ ਰਣਕੇਸ਼ਵਰ ਮਹਾਂਦੇਵ (ਸ਼ਿਵ ਮੰਦਰ) ਰਣੀਕੇ ਵਿਖੇ ਮਹਾਂਸ਼ਿਵਰਾਤਰੀ Shiv jiਉਤਸਵ 11,12,13 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਕਾਫੀ ਦਿਨਾਂ ਤੋਂ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ।ਇਹਨਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਮੰਦਰ ਟਰੱਸਟ ਦੇ ਪ੍ਰਧਾਨ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਧੂਰੀ-ਬਰਨਾਲਾ ਰੋਡ ਉਪੱਰ ਸਥਿਤ ਇਸ ਮੰਦਰ ਦਾ ਸਬੰਧ ਮਹਾਭਾਰਤ ਨਾਲ ਹੈ, ਦੁਆਪਰ ਯੁੱਗ ਵਿੱਚ ਇਸੇ ਜਗਾ੍ਹ `ਤੇ ਅਰਜੁਨ ਨੇ ਤਪੱਸਿਆ ਕੀਤੀ ਸੀ ਅਤੇ ਅਰਜੁਨ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਨੇ ਖੁਦ ਪ੍ਰਗਟ ਹੋ ਕੇ ਉਸ ਨੂੰ ਗਾਂਡੀਵ ਧਨੁੱਸ਼ ਪ੍ਰਦਾਨ ਕੀਤਾ ਸੀ ਅਤੇ ਕੁੱਝ ਹੋਰ ਇਤਿਹਾਸਕ ਗੱਲਾਂ ਨਾਲ ਸਬੰਧਤ ਹੋਣ ਕਰਕੇ ਇਸ ਤੀਰਥ ਸਥਾਨ ਦਾ ਨਾਮ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਰ ਦੇ ਨਾਲ ਪੂਰੇ ਸੰਸਾਰ ਵਿੱਚ ਵਿਖਿਆਤ ਹੋਇਆ।ਉਹਨਾਂ ਕਿਹਾ ਕਿ ਮੰਦਰ ਵਿੱਚ ਮਹਾਂਦੇਵ ਸੰਸਕ੍ਰਿਤ ਪਾਠਸ਼ਾਲਾ ਜੋ ਮਾਇਆਵਤੀ ਟਰੱਸਟ ਵੱਲੋਂ ਸੰਚਾਲਿਤ ਹੈ, ਵਿਖੇ ਮੁਫਤ ਵਿੱਦਿਆ ਉਪਲੱਬਧ ਕਰਵਾਈ ਜਾਂਦੀ ਹੈ।ਉਹਨਾਂ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਵਰਤਧਾਰੀਆਂ ਲਈ ਔਗਲੇ ਦੇ ਪਕੌੜੇ, ਖੀਰ ਤੋਂ ਇਲਾਵਾ ਵੱਖੋ-2 ਸੰਸਥਾਵਾਂ ਵੱਲੋਂ ਲੰਗਰ ਲਗਾ ਕੇ ਭੰਡਾਰਾ ਅਤੁੱਟ ਵਰਤੇਗਾ।ਉਹਨਾਂ ਇਹ ਵੀ ਦੱਸਿਆ ਕਿ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਰਣਕੇਸ਼ਵਰ ਮੰਦਰ ਵਿੱਚ ਖਾਸ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਸ ਉਤਸਵ ਵਿੱਚ ਪਵਿੱਤਰ ਸ਼ਿਵਲਿੰਗ ਉੱਪਰ ਜਲ ਚੜਾਉਣ ਵੇਲੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply