Friday, March 29, 2024

ਆਪਣੀ ਗੱਡੀ ਆਪਣਾ ਰੋਜ਼ਗਾਰ ਮੇਲਾ ਅੱਜ- ਰਵਿੰਦਰ ਸਿੰਘ

ਅੰਮ੍ਰਿਤਸਰ 6 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਰੋਜ਼ਗਾਰ ਉਤਪਤੀ ਵਿਭਾਗ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਸਾਂਝੇ ਉਦਮਾ ਤਹਿਤ Ravinder S Adcਅਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ ਦੇ ਤਹਿਤ ਰੋਜ਼ਗਾਰ ਮੇਲਾ 7 ਫਰਵਰੀ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਾਹਮਣੇ ਯੂਨੀਵਰਸਿਟੀ ਵਿਖੇ ਸਵੇਰੇ 10:00 ਤੋ 5:00 ਵਜੇ ਤੱਕ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਬਰ ਕੰਪਨੀ ਵਲੋਂ ਸ਼ਹਿਰ ਵਿੱਚ ਟੂ-ਵਹੀਲਰ ਬਾਈਕ ਸ਼ੇਅਰਿੰਗ ਸ਼ੁਰੂ ਕੀਤੀ ਜਾ ਰਹੀ ਹੈ।ਇਸ ਸਬੰਧੀ ਵਿੱਚ ਚਾਹਵਾਨ ਡਰਾਈਵਰਾਂ ਵਲੋਂ ਆਵੇਦਨ ਪੱਤਰਾਂ ਦੀ ਮੰਗ ਕੀਤੀ ਗਈ ਹੈ।ਉਨ੍ਹਾ ਅੱਗੇ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿਚ ਅੰਮਿ੍ਰਤਸਰ ਸ਼ੁਰੂ ਹੋਣ ਵਾਲੀ ਉਬਰ ਮੋਟੋ ਸਰਵਿਸ ਨਾਲ ਜੁੜਨ ਲਈ ਰੋਜ਼ਗਾਰ ਮੇਲੇ ਵਿੱਚ ਜਿਆਦਾ ਗਿਣਤੀ ਵਿੱਚ ਬਿਨੈਕਾਰ ਆਉਣ ਦੀ ਉਮੀਦ ਹੈ।ਰਵਿੰਦਰ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ ਦਾ ਉਦੇਸ਼ ਅੰਮਿ੍ਰਤਸਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਹੈ।
ਇਸ ਮੌਕੇ ਨਿਤੀਸ਼ ਭੂਸ਼ਣ ਜਨਰਲ ਮੈਨੇਜੇਰ ਪੰਜਾਬ ਉਬਰ ਨੇ ਆਪਣੀ ਗੱਡੀ ਆਪਣਾ ਰੋਜ਼ਗਾਰ ਮੇਲੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।ਉਨ੍ਹਾਂ ਕਿਹਾ ਕਿ ਜੂਨ 2017 ਵਿੱਚ ਪੰਜਾਬ ਸਰਕਾਰ ਵਲੋਂ ਦੀ ਅਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ।ਜਿਸ ਦਾ ਮੁੱਖ ਉਦੇਸ਼ ਉਬਰ ਵਰਗੀ ਰਾਇਡਸ਼ੇਰਿੰਗ ਕੰਪਨੀਆਂ ਦੇ ਨਾਲ ਉੱਦਮੀਆਂ ਨੂੰ ਡਰਾਇਵਿੰਗ ਵਿੱਚ ਸਹਾਇਤਾ ਕਰਕੇ ਪੰਜਾਬ ਦੇ ਲੋਕਾਂ ਲਈ ਹਜਾਰਾਂ ਆਰਥਿਕ ਅਵਸਰ ਪ੍ਰਦਾਨ ਕਰਨਾ ਹੈ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply