Friday, April 19, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਕਨਵੋਕੇਸ਼ਨ 19 ਫਰਵਰੀ ਨੂੰ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਸਲਾਨਾ ਕਨਵੋਕੇਸ਼ਨ 19 ਫਰਵਰੀ GNDUਸੋਮਵਾਰ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਵੇਰੇ 10.30 ਵਜੇ ਕਰਵਾਈ ਜਾ ਰਹੀ ਹੈ।ਕਨਵੋਕੇਸ਼ਨ ਦੀ ਰਿਹਰਸਲ 18 ਫਰਵਰੀ ਨੂੰ ਹੋਵੇਗੀ।
ਕਨਵੋਕੇਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ ਸਿੰਘ ਬਦਨੌਰ ਕਰਨਗੇ।ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਮੰਤਰੀ ਪ੍ਰਕਾਸ਼ ਜਾਵੇਡੇਕਰ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਅਤੇ ਕਨਵੋਕੇਸ਼ਨ ਭਾਸ਼ਣ ਦੇਣਗੇ।ਜਗਦੀਸ਼ ਸਿੰਘ ਖੇਹਰ ਸਾਬਕਾ ਚੀਫ ਜਸਟਿਸ ਆਫ ਇੰਡੀਆ ਅਤੇ ਜਨਰਲ ਬਿਕਰਮ ਸਿੰਘ, ਸਾਬਕਾ ਚੀਫ ਆਫ ਆਰਮੀ ਸਟਾਫ ਨੂੰ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਮਾਨਯੋਗ ਪੰਜਾਬ ਦੇ ਗਵਰਨਰ ਅਤੇ ਮਹਿਮਾਨਾਂ ਨੂੰ ਜੀ-ਆਇਆਂ ਆਖਣਗੇ।
ਪੰਜਾਬ ਦੇ ਗਵਰਨਰ ਇਸ ਮੌਕੇ ਸਕਾਲਰਜ਼ ਅਤੇ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੀ.ਐਚ.ਡੀ ੴਹਟਟਪ://ਪੀ.ਐਚ.ਡੀ, ਐਮ.ਫਿਲ, ਐਮ.ਟੈਕ.ਐਲ.ਐਲ.ਐਮ, ਐਸ.ਐਸ.ਸੀ ੴਹਟਟਪ://ਐਸ.ਐਸ.ਸੀ, ਐਮ.ਬੀ.ਏ, ਐਮ.ਬੀ.ਈ, ਐਮ.ਕਾਮ ਐਮ.ਏ, ਬੀ.ਟੈਕ, ਬੀ.ਐਸ.ਸੀ ੴਹਟਟਪ://ਬੀ.ਐਸ.ਸੀ, ਐਲ.ਐਲ.ਬੀ ੴਹਟਟਪ://ਐਲ.ਐਲ.ਬੀ, ਬੀ.ਸੀ.ਏ, ਬੀ.ਬੀ.ਏ, ਬੀ.ਕਾਮ ਅਤੇ ਬੀ.ਏ ਆਦਿ ਦੀਆਂ ਡਿਗਰੀਆਂ ਅਤੇ ਮੈਡਲਜ਼ ਨਾਲ ਸਨਮਾਨਿਤ ਕਰਨਗੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply