Friday, April 19, 2024

ਆਈ.ਜੀ ਕੁੰਵਰ ਵਿਜੇ ਪ੍ਰਤਾਪ ਤੇ ਡਾ. ਵੇਰਕਾ ਵਲੋਂ ਡਾਂਸ ਇੰਸਟੀਚਿਊਟ ਦਾ ਉਦਘਾਟਨ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਅਮਨ) – ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ‘ਅਸਪਾਇਰ ਡਾਂਸ PPN0702201801ਐਂਡ ਏਰੋਬਿਕਸ ਇੰਸਟੀਚਿਊਟ’ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ।ਅਨੇਜਾ ਪ੍ਰੋਡਕਸ਼ਨ ਵਲੋਂ ਸਥਾਨਕ ਤਿਲਕ ਨਗਰ ਵਿਖੇ ਸ਼ੁਰੂ ਕੀਤੇ ਗਏ ਇੰਸਟੀਚਿਊਟ ਦੇ ਉਦਘਾਟਨੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਦਾਕਾਰੀ ਤੇ ਡਾਂਸ ਦਾ ਸ਼ੌਂਕ ਰੱਖਣ ਵਾਲੇ ਬੱਚਿਆਂ ਲਈ ਇਹ ਇਕ ਮਹੱਤਵਪੂਰਨ ਉਪਰਾਲਾ ਹੈ।ਡਾ. ਰਾਜ ਕੁਮਾਰ ਵੇਰਕਾ ਨੇ ਇਕ ਫਿਲਮ ਵਿਚ ਕੰਮ ਕਰਨ ਤੇ ਕੁੱਝ ਸਮਾਂ ਐਕਟਿੰਗ ਸਿੱਖਣ ਦੇ ਪਲ ਸਾਰਿਆਂ ਨਾਲ ਸਾਂਝੇ ਕੀਤੇ।ਡਾਂਸ ਅਕੈਡਮੀ ਦੀ ਐਮ.ਡੀ ਰੇਖਾ ਅਨੇਜਾ ਤੇ ਡਾਇਰੈਕਟਰ ਰਿਸ਼ਬ ਅਨੇਜਾ ਨੇ ਦੱਸਿਆ ਕਿ ਇਥੇ ਡਾਂਸ, ਐਕਟਿੰਗ, ਮਾਡਲਿੰਗ ਅਤੇ ਸਿੰਗਿੰਗ ਆਦਿ ਦੀ ਟਰੇਨਿੰਗ ਦਿੱਤੀ ਜਾਵੇਗੀ।
ਇਸ ਮੌਕੇ ਕੋਰਿਓਗ੍ਰਾਫਰ ਜਾਨਵੀ ਮਲਹੋਤਰਾ, ਰਾਈਜਿੰਗ ਸਟਾਰ ਫੇਮ ਪ੍ਰਥਮ ਮਲਹੋਤਰਾ, ਟੀ.ਵੀ ਆਰਟਿਸਟ ਸਾਇਸਾ, ਸੁਰਿੰਦਰ ਕੁਮਾਰ, ਅਸ਼ੋਕ ਮਹਾਜਨ, ਦਿਨੇਸ਼ ਮਹਾਜਨ, ਮੁਨੀਸ਼ ਕਪੂਰ, ਰਜਤ ਅਨੇਜਾ, ਰਵੀ ਅਨੇਜਾ, ਗੁਰਮੀਤ ਸਿੰਘ ਸਦਿਓੜਾ, ਵਿਪੁਲ ਮਲਹੋਤਰਾ, ਸਪਨਾ ਮਲਹੋਤਰਾ, ਸ਼ਿਵ ਸੈਨਾ ਪੰਜਾਬ ਦੇ ਵਾਈਸ ਚੇਅਰਮੈਨ ਅਨਿਲ ਟੰਡਨ, ਜ਼ਿਲ੍ਹਾ ਵਾਈਸ ਪ੍ਰਧਾਨ ਸਪਨਾ ਮਲਹੋਤਰਾ, ਸੁਰਿੰਦਰ ਅਗਰਵਾਲ, ਲਾਲੀ, ਰੇਖਾ, ਵਿਪਨ ਕੁਮਾਰ, ਜਿੰਮੀ ਆਦਿ ਵੀ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply