Thursday, April 18, 2024

ਅਰਬਨ ਮੁੱਢਲਾ ਸਿਹਤ ਕੇਂਦਰ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ

PPN0702201812ਬਠਿੰਡਾ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖ ਰੇਖ ਹੇਠ ਅਰਬਨ ਮੁੱਢਲਾ ਸਿਹਤ ਕੇਂਦਰ ਬੇਅੰਤ ਨਗਰ ਬਠਿੰਡਾ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ।ਡਾ: ਗਗਨਦੀਪ ਸਿੰਘ ਨੇ ਆਪਣੇ ਸਨੇਹੇ ਵਿਚ ਕਿਹਾ ਕਿ ਤੰਬਾਕੂ, ਬੀੜੀ,ਸਿਗਰਟ ਸੇਵਨ ਕਰਨ ਵਾਲਾ ਇਕੱਲਾ ਹੀ ਨਹੀਂ ਸਗੋਂ ਇਸ ਦੇ ਧੂੰਏਂ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ।ਇਸ ਨਾਲ ਮੂੰਹ, ਫੇਫੜੇ ਅਤੇ ਪੇਟ ਦਾ ਕੈਂਸਰ ਹੋ ਸਕਦਾ ਹੈ।ਇਸ ਤੋਂ ਬਚੋ ਅਤੇ ਆਪਣੇ ਬੱਚਿਆਂ ਨੂੰ ਵੀ ਬਚਾਓ।ਡਾ: ਰੇਨੂੰ ਬਾਂਸਲ ਨੇ  ਜਾਣਕਾਰੀ ਦਿੰਦੀਆਂ ਦੱਸਿਆ ਕਿ ਛਾਤੀ ਵਿੱਚ ਅਤੇ ਸ਼ਰੀਰ ਵਿੱਚ ਕੋਈ ਗਿਲਟੀ ਦਾ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਰਨ ਦੀ ਕਿਰਿਆ ਵਿੱਚ ਬਦਲਾਅ, ਲਗਾਤਾਰ ਖੰਘ ਅਤੇ ਅਵਾਜ਼ ਵਿੱਚ ਭਾਰੀਪਣ, ਮਾਹਵਾਰੀ ਵਿੱਚ ਖੂਨ ਜਿਅਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖੂਨ ਪੈਣਾ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ।ਜੇਕਰ ਇਸ ਦਾ ਸਮੇਂ ਸਿਰ ਚੈਕਅੱਪ ਕਰਵਾ ਲਿਆ ਜਾਵੇ ਤਾ ਇਸ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਆਪਣਾ ਖਾਣਪਾਣ ਸਹੀ ਰੱਖਣਾ ਚਾਹੀਦਾ ਹੈ ਅਤੇ 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੀ ਮੈਡੀਕਲ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਹਨਾ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਪੰਜਾਬ ਰਾਜ ਦੇ ਉਹ ਵਸਨੀਕ ਜਿਹੜੇ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਹਨ, ਨੂੰ 1.50 ਲੱਖ ਰੁਪਏ ਤੱਕ ਦੇ ਇਲਾਜ ਲਈ ਸਹਾਇਤਾ ਦਿੱਤੀ ਜਾਂਦੀ ਹੈ। ਮਰੀਜ਼ ਕੈਂਸਰ ਦੀ ਪੁਸ਼ਟੀ ਦੀ ਰਿਪੋਰਟ, ਬੇਨਤੀ ਪੱਤਰ, ਸਵੈ-ਘੋਸ਼ਣਾ ਪੱਤਰ ਅਤੇ ਪੰਜਾਬ ਦੇ ਵਸਨੀਕ ਹੋਣ ਦੇ ਸਬੂਤ ਸਮੇਤ ਦਸਤਾਵੇਜ਼ ਸੰਬੰਧਤ ਸਿਵਲ ਸਰਜਨ ਦਫ਼ਤਰ ਵਿਖੇ ਲੈ ਕੇ ਜਾਣ ਤੋਂ ਬਾਅਦ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਸ਼ੇਰ ਜੰਗ ਸਿੰਘ ਡੀਲਿੰਗ ਸਹਾਇਕ, ਤਜਿੰਦਰ ਸਿੰਘ ਸ਼ੋਸਲ ਵਰਕਰ ,ਏ.ਐਨ.ਐਮ ਹਰਜਿੰਦਰ ਕੌਰ, ਜਗਦੀਸ਼ ਕੌਰ, ਫਾਰਮਾਂਸਿਸਟ ਜਗਦੀਸ ਕੁਮਾਰ ਅਤੇ ਜਗਦੀਸ ਰਾਮ ਹਾਜ਼ਰ ਸਨ।ਇਸ ਮੌਕੇ  ਡਾ: ਗਗਨਦੀਪ ਸਿੰਘ ਧਾਲੀਵਾਲ, ਡਾ: ਰੇਨੂੰ ਗੋਇਲ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪੋ੍ਰਜੈਕਸਨਿਸਟ ਕੇਵਲ ਕ੍ਰਿਸ਼ਨ ਸਰਮਾ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply