Thursday, March 28, 2024

ਦੂਰਦਰਸ਼ਨ ਬਠਿੰਡਾ ਵਿਖੇ ਪੈਸਕੋ ਸਕਿਉਰਿਟੀ ਸਟਾਫ ਵਲੋਂ ਸਰਬਤ ਦੇ ਭਲੇ ਲਈ ਗੁਰਮਤਿ ਸਮਾਗਮ

PPN0702201814ਬਠਿੰਡਾ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਆਕਾਸ਼ਵਾਣੀ ਐਫ.ਅੇਮ ਬਠਿੰਡਾ, ਦੂਰਦਰਸ਼ਨ ਬਠਿੰਡਾ ਅਤੇ ਪੈਸਕੋ ਸਕਿਉਰਿਟੀ ਸਟਾਫ ਵਲੋਂ ਇਲਾਕਾ ਨਿਵਾਸੀਆਂ ਅਤੇ ਸਮੂਹ ਸਟਾਫ਼ ਨੇ ਰਲ ਮਿਲਕੇ ਦੂਰਦਰਸ਼ਨ ਕਲੋਨੀ ਵਿਖੇ ਸਰਬਤ ਦੇ ਭਲੇ ਲਈ ਗੁਰਮਤਿ ਸਮਾਗਮ ਸਜਾਏ ਗਏ। ਜਿਸ ਵਿੱਚ 5 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਨ ਉਪਰੰਤ ਅੱਜ ਭੋਗ ਪਾਏ ਗਏ।ਇਸ ਦੌਰਾਨ ਸੱਜੇ ਦੀਵਾਨਾਂ ਵਿੱਚ ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਗੁਰਦੁਆਰਾ ਭਾਈ ਮਤੀ ਦਾਸ ਨਗਰ ਦੁਆਰਾ ਰਸਭਿੰਨਾ ਕੀਰਤਨ ਕੀਤਾ ਗਿਆ।ਉਪਰੰਤ ਭਾਈ ਹਰਦੀਪ ਸਿੰਘ ਖਿਆਲੀ ਵਾਲਾ ਵਾਲਿਆਂ ਦੁਆਰਾ ਗੁਰਮਤਿ ਵੀਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਕਿਹਾ ਕਿ ਸਮਾਂ ਕੱਢ ਕੇ ਪ੍ਰਾਣੀ ਹਰ ਰੋਜ਼ ਦੋ ਜਾਂ ਚਾਰ ਅੰਗ ਹੀ ਪੜ੍ਹੇ ਪਰ ਉਹ ਖੁਦ ਗੁਰਬਾਣੀ ਪੜ੍ਹੇ।ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਰਿਟਾਇਰ ਹੋ ਚੁੱਕੇ ਸਟਾਫ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਾਡਲ ਟਾਊਨ ਦੇ ਵਾਰਡ 12 ਦੇ ਕੌਂਸਲਰ ਪੰਕਜ ਅਰੋੜਾ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਾਬਕਾ ਕੌਂਸਲਰ ਰਾਜਨ ਗਰਗ, ਵਾਰਡ 11 ਦੇ ਕੌਂਸਲਰ ਹਰਜਿੰਦਰ ਸਿੰਘ ਛਿੰਦਾ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਾਘ, ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਪ੍ਰਧਾਨ ਕੈਪਟਨ ਮੱਲ ਸਿੰਘ ਆਦਿ ਨੇ ਵੀ ਹਾਜਰੀ ਭਰੀ।ਇਸ ਸਮੇਂ ਅਕਾਸ਼ਵਾਣੀ ਬਠਿੰਡਾ ਦੇ ਡਾਇਰੈਕਟਰ ਰਾਜੀਵ ਅਰੋੜਾ ਅਤੇ ਦੂਰਦਰਸ਼ਨ ਬਠਿੰਡਾ ਦੇ ਡਿਪਟੀ ਡਾਇਰੈਕਟਰ ਇੰਜੀਨੀਅਰਿੰਗ ਸੰਜੀਵ ਗੋਇਲ ਨੇ ਸਮੂਹ ਸੰਗਤਾਂ ਦਾ ਸਮਾਗਮ ਵਿੱਚ ਪਹੁੰਚਣ `ਤੇ ਧੰਨਵਾਦ ਕੀਤਾ।ਗੁਰੂ ਕਾ ਲੰਗਰ ਅਤੱਟ ਵਰਤਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply