Thursday, March 28, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ੁਰੂ ਕਰੇਗੀ ਨਵੇਂ ਕੋਰਸ – ਸਿੰਡੀਕੇਟ ਮੀਟਿੰਗ ਆਯੋਜਿਤ

PPN0702201821ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਹੋਈ ਮੀਟਿੰਗ ਵਿਚ ਜਿਥੇ ਸਮਾਜ ਦੀ ਲੋੜਾਂ ਅਤੇ ਖੇਤਰ ਦੀ ਮੰਗ ਅਨੁਸਾਰ ਯੂਨੀਵਰਸਿਟੀ ਵਿਚ ਅਗਲੇ ਵਿਦਿਅਕ ਸ਼ੈਸ਼ਨ ਤੋਂ ਲਗਪਗ 30 ਨਵੇਂ ਕੋਰਸਾਂ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਉਥੇ ਵਿੱਤੀ ਸਰੋਤਾਂ ‘ਚ ਵਾਧਾ ਕਰਨ, ਪੀ.ਐਚ.ਡੀ. ਥੀਸਿਸ ਪ੍ਰਵਾਨਗੀ ਅਤੇ ਹੋਰ ਪ੍ਰਸ਼ਾਸਕੀ ਅਤੇ ਅਕਾਦਮਿਕ ਸਬੰਧੀ ਮਾਮਲਿਆਂ ਨੂੰ ਵਿਚਾਰਿਆ ਗਿਆ ਅਤੇ ਫੈਸਲੇ ਲਏ ਗਏ।ਪ੍ਰੋ. ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਨੇ ਏਜੰਡਾ ਪੇਸ਼ ਕੀਤਾ।ਦਾ ਮੁੱਖ ਏਜੰਡਾ ਸਨ। ਅਕਾਦਮਿਕ ਸ਼ੈਸ਼ਨ 2018-19 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਨਵੇਂ ਕੋਰਸ ਜਿਵੇਂ ਮਾਸਟਰ ਇਨ ਆਰਕੀਟੈਕਚਰ(ਸਸਟੇਨਬਲ ਬਿਲਡ ਇਨਵਾਇਰਨਮੈਂਟ), ਬੀ.ਐਸ.ਸੀ (ਆਨਰਜ਼) ਬੌਟਨੀ, ਐਮ.ਟੇਕ (ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ), ਐਮ.ਐਸ.ਸੀ. (ਅਪਲਾਈਡ ਕੈਮਿਸਟਰੀ (ਫਾਰਮਾਸਿਊਟੀਕਲ), ਬੀ.ਟੈਕ. (ਕੰਪਿਊਟਰ ਇੰਜੀਨੀਅਰਿੰਗ), ਐਮ.ਟੈਕ (ਕੰਪਿਊਟਰ ਸਾਇੰਸ), ਸਰਟੀਫਿਕੇਟ ਕੋਰਸ ਅਤੇ ਡਿਪਲੋਮਾ ਕੋਰਸ ਇਨ ਅਰਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ, ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ, ਬੀ.ਟੈਕ. (ਕੰਪਿਊਟਰ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ), ਐਮ.ਫਿਲ. (ਅੰਗਰੇਜ਼ੀ),ਪੀ.ਜੀ.ਡੀ. ਇਨ ਫੂਡ ਸੇਫਟੀ ਐਂਡ ਕੁਆਲਿਟੀ ਅਸ਼ੋਰੈਂਸ ਇਨ ਫੂਡ ਇੰਡਸਟਰੀ, ਪੀ.ਜੀ.ਡੀ. ਇਨ ਹਿੰਦੀ ਪਤਰਕਾਰਤਾ, ਪੀ.ਜੀ.ਡੀ ਇਨ ਹੈਰੀਟੇਜ ਟੂਰਿਜ਼ਮ ਆਫ ਨੌਰਥ ਵੈਸਟ ਇੰਡੀਆ, ਸਰਟੀਫੀਕੇਟ ਕੋਰਸ ਇਨ ਐਪਲਾਈਡ ਮੈਡੀਕਲ ਜੈਨੇਟਿਕਸ, ਸਰਟੀਫਿਕੇਟ ਕੋਰਸ ਇਨ ਅਪਲਾਈਡ ਹਿਊਮਨ ਜੈਨੇਟਿਕਸ,ਬੀ.ਐਸ.ਸੀ (ਆਨਰਜ਼) ਮੈਥਸ, ਬੀ.ਐਸ.ਸੀ ਮੈਡੀਕਲ ਲੈਬ. ਤਕਨਾਲੋਜੀ, ਬੀ.ਏ. ਆਨਰਜ਼ ਇਨ ਪਰਫਾਰਮਿੰਗ ਆਰਟਸ, ਮਾਸਟਰ ਆਫ ਫਾਰਮੇਸੀ ਰੈਗੂਲੇਟਰੀ ਅਫੇਅਰਜ਼, ਪੋਸਟ ਐਮ.ਐਸ.ਸੀ ਡਿਪਲੋਮਾ ਇਨ ਰੌਡੀਆਲੋਜ਼ੀਕਲ ਫਿਜ਼ਿਕਸ, ਪੀ.ਜੀ.ਡੀ. ਇਨ ਬੈਂਕਿੰਗ ਅਸ਼ੋਰੈਂਸ ਅਤੇ ਫਾਈਨਾਂਸ, ਸਰਟੀਫਿਕੇਟ  ਕੋਰਸ ਇਨ ਪੰਜਾਬੀ ਟਰਾਂਸਲੇਸ਼ਨ, ਐਮ.ਬੀ.ਏ (ਹਿਊਮਨ ਰਿਸੋਰਸ ਡਿਵੈਲਪਮੈਂਟ), ਐਮ.ਐਸ.ਸੀ (ਆਨਰਜ਼) ਜ਼ੂਆਲੋਜੀ (ਐਫ.ਵਾਈ.ਆਈ.ਸੀ)।ਇਸੇ ਤਰ੍ਹਾਂ ਨਵੇਂ ਵੋਕੇਸ਼ਨਲ ਕੋਰਸ ਵੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਅਤੇ ਕਾਂਸਟੀਚੂਐਂਟ ਅਤੇ ਯੂਨੀਵਰਸਿਟੀ ਕਾਲਜਾਂ ਵਿਚ ਖੇਤਰ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ, ਐਮ.ਐਸ.ਸੀ (ਸਪੋਰਟਸ ਨਿਊਟ੍ਰੀਸ਼ਨ), ਐਮ.ਐਸ.ਸੀ (ਸਪੋਰਟਸ ਬਾਇਓਕੈਮਿਸਟਰੀ), ਐਮ.ਐਸ.ਸੀ. (ਸਪੋਰਟਸ ਫੀਜ਼ੀਓਆਲੋਜੀ) ਅਤੇ ਐਮ.ਏ. (ਸਪੋਰਟਸ ਸਾਇਕਾਲੋਜੀ) ਅਤੇ ਸਰਟੀਫੀਕੇਟ ਕੋਰਸ ਇਨ ਸਪੋਰਟਸ ਐਨਥ੍ਰਪੋਮੈਟਰੀ ਕੋਰਸ ਯੂਨੀਵਰਸਿਟੀ ਦੇ ਨਵੇਂ ਵਿਭਾਗ ਐਮ.ਆਈ.ਏ.ਐਸ ਸਪੋਰਟਸ ਸਾਇੰਸਜ਼ ਅਤੇ ਮੈਡੀਸਨ ਵਿਭਾਗ ਵਿਖੇ ਸ਼ੁਰੂ ਕੀਤੇ ਜਾਣਗੇ।ਮਾਸਟਰ ਇਨ ਹਾਸਪੀਟਲ ਅਡਿਮਨਿਸਟਰੇਸ਼ਨ ਨੂੰ ਅਕਾਦਮਿਕ ਸੈਸ਼ਨ ਤੋਂ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਸਠਿਆਲਾ ਵਿਚ ਚੱਲ ਰਹੇ ਬੀ.ਟੈਕ ਸਿਵਲ ਅਤੇ ਮਕੈਨੀਕਲ ਇੰਜਨੀਅਰਿੰਗ ਕੋਰਸਾਂ ਨੂੰ ਵੀ ਯੂਨੀਵਰਸਿਟੀ ਮੁੱਖ ਕੈਂਪਸ ਵਿਚ ਤਬਦੀਲ ਕੀਤਾ ਜਾਵੇਗਾ।ਯੂਨੀਵਰਸਿਟੀ ਰਿਜ਼ਨਲ ਕੈਂਪਸ ਜਲੰਧਰ ਵਿਚ ਨਵਾਂ ਕੋਰਸ ਬੀ.ਏ (ਆਨਰਜ਼) ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ  ਸ਼ੁਰੂ ਕੀਤਾ ਜਾਵੇਗਾ।
ਇਕ ਹੋਰ ਫੈਸਲੇ ਵਿਚ, ਸਿੰਡੀਕੇਟ ਨੇ ਉਨ੍ਹਾਂ ਉਮੀਦਵਾਰਾਂ ਲਈ ਇੱਕ ਵਿਸ਼ੇਸ਼ ਮੌਕੇ ਨੂੰ ਪ੍ਰਵਾਨਗੀ ਦਿੱਤੀ ਜਿਨ੍ਹਾਂ ਦਾ ਪ੍ਰੀਖਿਆ ਪੇਪਰ ਕਿਸੇ ਦੁਰਘਟਨਾ, ਬੀਮਾਰੀ ਜਾਂ ਕਿਸੇ ਹੋਰ ਕਾਰਨ ਕਰਕੇ ਰਹਿ ਗਿਆ ਹੋਵੇ।ਅਜਿਹੇ ਉਮੀਦਵਾਰ ਪੇਪਰ ਦੀ ਮਿਤੀ ਤੋਂ ਲੈ ਕੇ ਦਸ ਦਿਨ ਦੇ ਵਿਚ ਵਿਚ ਪੰਜ ਹਜ਼ਾਰ ਰੁਪਏ ਫੀਸ ਦੇ ਨਾਲ ਸਮੇਤ ਕਾਰਨ ਸਬੂਤ ਮੁੜ ਪ੍ਰੀਖਿਆ ਦੇ ਸਕਦੇ ਹਨ।ਇਸੇ ਤਰ੍ਹਾਂ ਪ੍ਰੀਖਿਆ ਮਿਤੀ ਤੋਂ ਇਕ ਮਹੀਨੇ ਦੇ ਵਿਚ ਵਿਚ ਦਸ ਹਜ਼ਾਰ ਰੁਪਏ ਫੀਸ ਨਾਲ ਸਮੇਤ ਕਾਰਣ ਸਬੂਤ ਮੁੜ ਪ੍ਰੀਖਿਆ ਦੇ ਸਕਦੇ ਹਨ।
ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਯੂ.ਜੀ.ਸੀ. ਦੁਆਰਾ ਨਿਰਧਾਰਤ ਵਕੀਲਾਂ ਦੇ ਪੈਨਲ ਵਿਚੋਂ ਵਕੀਲ ਲੈ ਕੇ ਯੂਨੀਵਰਸਿਟੀ ਨਾਲ ਸਬੰਧਤ ਅਦਾਲਤੀ ਕੇਸ ਦੀ ਪੈਰਵਾਈ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਆਰਕੀਟੈਕਚਰ ਅਤੇ ਬਾਇਓਟੈਕਨਾਲੌਜੀ ਵਿਭਾਗ ਨੇ ਸਿੰਡੀਕੇਟ ਮੀਟਿੰਗ ਵਿਚ ਪੇਸ਼ਕਾਰੀ ਰਾਹੀਂ ਆਪਣੀ ਭਵਿੱਖ ਦੀਆਂ ਯੋਜਨਾਵਾਂ, ਵਿਕਾਸ ਅਤੇ ਨਵੀਨਤਾਕਾਰੀ ਵਿਚਾਰਾਂ ਬਾਰੇ ਚਰਚਾ ਕੀਤੀ।ਯੂਨੀਵਰਸਿਟੀ ਨੇ ਐਮਰਜਿੰਗ ਲਾਈਫ ਸਾਇੰਸਿਜ਼ ਡਿਪਾਰਟਮੈਂਟ ਵਿੱਚ ਕਰਵਾਏ ਜਾਣ ਵਾਲੇ ਸੈਂਪਲ ਟੈਸਟਿੰਗ ਲਈ ਫੀਸ ਨਿਰਧਾਰਨ ਨੂੰ ਮਾਨਤਾ ਦਿਤੀ ਹੈ।ਸਿੰਡੀਕੇਟ ਨੇ ਵੀ 20 ਪੀਐਚ.ਡੀ. ਥੀਸਿਸ ਅਤੇ ਨਵੇਂ ਹੋਏ ਵੱਖ ਵੱਖ ਅਦਾਰਿਆਂ ਨਾਲ ਹੋਏ ਸਮਝੌਤਿਆਂ ਨੂੰ ਵੀ ਪ੍ਰਵਾਨਿਤ ਕਰ ਲਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply