Thursday, April 18, 2024

ਮਹਾਂਸ਼ਿਵਰਾਤਰੀ ਦੀ ਸ਼ੋਭਾ ਯਾਤਰਾ 11 ਫਰਵਰੀ ਨੂੰ – ਤਿਆਰੀਆਂ ਜੋਰਾਂ `ਤੇ

ShivJiਸਮਰਾਲਾ, 7 ਫਰਵਰੀ (ਪੰਜਾਬ ਪੋਸਟ- ਕੰਗ) – ਨੀਲਕੰਠ ਮਹਾਂਦੇਵ ਸੇਵਾ ਸਮਿਤੀ ਵੱਲੋਂ ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ 18ਵੀਂ ਵਿਸ਼ਾਲ ਸ਼ੋਭਾ ਯਾਤਰਾ 11 ਫਰਵਰੀ ਦਿਨ ਐਤਵਾਰ ਨੂੰ ਸਮਰਾਲਾ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਜੇ ਖੁੱਲਰ ਨੇ ਦੱਸਿਆ ਕਿ ਇਸ ਦਿਨ ਇਹ ਸ਼ੋਭਾ ਯਾਤਰਾ ਸ਼ਿਵ ਮੰਦਿਰ ਡੱਬੀ ਬਜਾਰ ਤੋਂ ਸ਼ੁਰੂ ਹੋਵੇਗੀ, ਜੋ ਸਾਰੇ ਸ਼ਹਿਰ ਦੀ ਪਰਿਕਰਮਾ ਕਰੇਗੀ, ਵਾਪਸ ਇਸੇ ਮੰਦਰ ਵਿਖੇ ਇਹ ਸ਼ੋਭਾ ਯਾਤਰਾ ਸਮਾਪਤ ਹੋਵੇਗੀ।ਇਸ ਸੋਭਾ ਯਾਤਰਾ ਵਿੱਚ ਪਪੜੌਦੀ, ਚਹਿਲਾਂ, ਸਮਸ਼ਪੁਰ, ਹੇਡੋਂ, ਗੜ੍ਹੀ ਵਾਲਾ ਮੰਦਰ ਵੱਲੋਂ ਤਿਆਰ ਕੀਤੀਆਂ ਝਾਕੀਆਂ ਇਸ ਸ਼ੋਭਾ ਯਾਤਰਾ ਦੀ ਸ਼ਾਨ ਬਣਨਗੀਆਂ।ਇਸ ਮੌਕੇ ਬਜਾਰ ਵਿੱਚ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਾਨਦਾਰ ਗੇਟ ਬਣਾਏ ਜਾਣਗੇ ਅਤੇ ਅਲੱਗ ਅਲੱਗ ਵਿਅੰਜਨਾ ਦੇ ਲੰਗਰਾਂ ਲਗਾਏ ਜਾਣਗੇ।ਇਸ ਸ਼ੋਭਾ ਯਾਤਰਾ ਵਿੱਚ ਹਾਥੀ, ਘੋੜੇ, ਊਠ ਸ਼ਾਮਲ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਧੀਰਜ ਖੁੱਲਰ ਚੇਅਰਮੈਨ, ਪਰਮਿੰਦਰ ਵਰਮਾ ਵਾਈਸ ਚੇਅਰਮੈਨ, ਸਨੀ ਦੂਆ ਵਾਈਸ ਪ੍ਰਧਾਨ, ਹਨੀ ਕੌਂਸਲ ਕੈਸ਼ੀਅਰ, ਤਰਨ ਖੁੱਲਰ ਵਾਈਸ ਕੈਸ਼ੀਅਰ, ਜੁਗਲ ਕਿਸ਼ੋਰ ਸਾਹਨੀ ਪ੍ਰੈੱਸ ਸਕੱਤਰ,  ਦੀਪਕ ਮਰਵਾਹਾ ਸੈਕਟਰੀ, ਗੌਰਵ ਦੁਆ ਸਲਾਹਕਾਰ ਅਤੇ ਹੋਰ ਮੈਂਬਰ ਹਾਜਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply