Friday, March 29, 2024

ਮਾਸਟਰ ਪ੍ਰਥਮ ਮਲਹੋਤਰਾ ਦਾ ਸਿੰਗਲ ਟਰੈਕ ‘ਆਈ ਸ਼ਿਵਰਾਤਰੀ’ ਦਾ ਪੋਸਟਰ ਰਿਲੀਜ਼

ਪ੍ਰਥਮ ਨੇ ਛੋਟੀ ਉਮਰ `ਚ ਕੀਤੀ ਵੱਡੀ ਪ੍ਰਾਪਤੀ – ਡਾ. ਰੰਧਾਵਾ
ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ- ਅਮਨ) – ਮਿਸਿਜ ਇੰਡੀਆ ਪ੍ਰਾਈਡ ਆਫ ਨੇਸ਼ਨ ਡਾ. ਰਾਜਬੀਰ ਰੰਧਾਵਾ ਵਲੋਂ ਰਾਈਜਿੰਗ ਸਟਾਰ ਫੇਮ ਮਾਸਟਰ ਪ੍ਰਥਮ PPN0802201803ਮਲਹੋਤਰਾ ਦਾ ਸਿੰਗਲ ਟਰੈਕ ‘ਆਈ ਸ਼ਿਵਰਾਤਰੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ।ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਡਾ. ਰਾਜਬੀਰ ਰੰਧਾਵਾ ਨੇ ਕਿਹਾ ਕਿ ਪ੍ਰਥਮ ਮਲਹੋਤਰਾ ਨੇ ਛੋਟੀ ਉਮਰ ਵਿਚ ਵੱਡੀ ਪ੍ਰਾਪਤੀ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਬਟਾਲਾ ਰੋਡ ਵਾਸੀ ਪ੍ਰਥਮ ਦੀ ਮਾਂ ਸਪਨਾ ਮਲਹੋਤਰਾ ਤੇ ਪਿਤਾ ਵਿਪੁਲ ਮਲਹੋਤਰਾ ਨੇ ਦੱਸਿਆ ਕਿ ਆਪਣੀ ਦਾਦੀ ਸਸ਼ੀ ਮਲਹੋਤਰਾ ਤੇ ਭੈਣ ਜਾਨਵੀ ਮਲਹੋਤਰਾ ਦੇ ਦੁਲਾਰਾ ਪ੍ਰਥਮ ਦਾ ਇਹ ਸਿੰਗਲ ਟਰੈਕ ਮੁਕੰਮਲ ਕਰਨ ਲਈ ਪ੍ਰਥਮ ਨੇ ਬੇਹੱਦ ਮਿਹਨਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਯੂ-ਟਿਊਬ `ਤੇ ਇਹ ਰਿਲੀਜ਼ ਹੋ ਚੁੱਕਾ ਹੈ ਅਤੇ ਕੁੱਝ ਦਿਨਾਂ ਤੱਕ ਵਿਸ਼ਵਾਸ ਟੀ.ਵੀ ਚੈਨਲ `ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ।ਇਸ ਸਿੰਗਲ ਟਰੈਕ ਲਈ ਹਰੀ-ਅਮਿਤ, ਜੱਸਮ, ਐਚ.ਐਸ ਬਿੱਲਾ, ਮਨਦੀਪ ਭਗਤ ਅਤੇ ਨਰਿੰਦਰ ਮਸਤਾਨਾ ਦਾ ਯੋਗਦਾਨ ਰਿਹਾ ਹੈ।ਅਨੇਜਾ ਪ੍ਰੋਡਕਸ਼ਨ ਤੋਂ ਰਿਸ਼ਬ ਅਨੇਜਾ ਅਤੇ ਰੇਖਾ ਨੇ ਵੀ ਪ੍ਰਥਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਜਿਕਰਯੋਗ ਹੈ ਕਿ ਪ੍ਰਥਮ ਅਰੁਣ ਰਸ਼ਮੀ ਸੈਨਿਕ ਹਾਈ ਸਕੂਲ ਬੇਰੀਗੇਟ ਵਿਚ ਅਠਵੀਂ ਕਲਾਸ ਦਾ ਵਿਦਿਆਰਥੀ ਪ੍ਰਥਮ ਹੁਣ ਬਾਲੀਵੁੱਡ, ਕਲਾਸੀਕਲ, ਪੰਜਾਬੀ, ਰੈਪਿੰਗ ਤੇ ਕਵਾਲੀ ਆਦਿ ਗਾਉਂਦਾ ਹੈ।ਇਥੋਂ ਤੱਕ ਪ੍ਰਥਮ ਰਣਜੀਤ ਬਾਵਾ, ਰਾਜ ਮਹਿਰਾ, ਨਰਿੰਦਰ ਮਸਤਾਨਾ, ਮਿੰਨੀ ਸਲੀਮ, ਕੁਮਾਰ ਮੁਕੇਸ਼, ਪੰਕਜ ਭਾਟੀਆ, ਸੰਨੀ ਸਿਕੰਦਰ, ਰਾਜੀਵ ਭਾਟੀਆ, ਦਲੀਪ ਕੁਮਾਰ ਆਦਿ ਨਾਲ ਕਈ ਪ੍ਰੋਗਰਾਮਾਂ ਤੇ ਮਾਤਾ ਦੇ ਜਾਗਰਣ ਵਿਚ ਮੰਚ ਸਾਂਝਾ ਕਰ ਚੁੱਕਾ ਹੈ ਅਤੇ ਦਿਵਯਾ ਚੈਨਲ `ਤੇ ਵੀ ‘ਏਕ ਸ਼ਾਮ ਸ਼੍ਰੀ ਲਕਸ਼ਮੀ ਨਰਾਇਣ ਕੇ ਨਾਮ’ ਪ੍ਰੋਗਰਾਮ ਵਿਚ ਭਜਨ ਬੋਲ ਕੇ ਉਸ ਨੇ ਆਪਣੇ ਸਕੂਲ ਅਤੇੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply