Thursday, April 25, 2024

ਵਿਧਾਇਕ ਗੋਲਡੀ ਖੰਗੂੜਾ ਵਲੋਂ ਪਿੰਡ ਖੇੜੀ ਜੱਟਾਂ ਦੇ ਟਰੈਕ ਤੇ ਪਾਰਕ ਦਾ ਉਦਘਾਟਨ

ਪਿੰਡ ਮੀਮਸਾ ਦੇ ਚਾਰ ਟੋਭਿਆਂ ਨੂੰ ਜੋੜਨ ਦੇ ਕੰਮ ਦੀ ਕੀਤੀ ਸ਼ੁਰੂਆਤ
PPN0902201811ਧੂਰੀ, 9 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵਲੋਂ ਸ਼ਹਿਰਾਂ ਦੀ ਤਰਜ਼ ’ਤੇ ਪਿੰਡ ’ਚ ਪਾਰਕ ਅਤੇ ਟਰੈਕ ਬਣਾਉਣ ਦੀ ਕੀਤੀ ਗਈ ਸ਼ੁਰੂਆਤ ਦੀ ਲੜੀ ਤਹਿਤ ਅੱਜ਼ ਪਿੰਡ ਖੇੜੀ ਜੱਟਾਂ ਵਿਖੇ ਟਰੈਕ ਅਤੇ ਪਾਰਕ ਦਾ ਉਦਘਾਟਨ ਕਰਦਿਆਂ ਪਿੰਡ ਨਿਵਾਸੀਆਂ ਨੂੰ ਮੁਬਾਰਕਵਾਦ ਦਿੱਤੀ । ਉਨਾਂ ਕਿਹਾ ਕਿ ਟਰੈਕ ਅਤੇ ਪਾਰਕ ਬਣਨ ਨਾਲ ਲੋਕਾਂ ਨੂੰ ਜਿਥੇ ਸਹੂਲਤ ਹੋਵੇਗੀ, ਉਥੇ ਖਿਡਾਰੀਆਂ ਨੂੰ ਆਪਣੀ ਪ੍ਰੈਕਟਿਸ ਕਰਨ ’ਚ ਆਸਾਨੀ ਰਹੇਗੀ। ਵਿਧਾਇਕ ਗੋਲਡੀ ਖੰਗੂੜਾ ਨੇ ਦੱਸਿਆ ਕਿ ਇਸ ਟਰੈਕ ਅਤੇ ਪਾਰਕ `ਤੇ 9 ਲੱਖ ਦਾ ਖਰਚਾ ਆਇਆ ਹੈ ਅਤੇ ਜਲਦੀ ਹੀ ਹਲਕੇ ਦੇ ਹਰੇਕ ਪਿੰਡ ’ਚ ਟਰੈਕ ਅਤੇ ਪਾਰਕ ਬਣਾਏ ਜਾਣਗੇ।
ਇਸੇ ਦੌਰਾਨ ਹੀ ਪਿੰਡ ਮੀਮਸਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਚਾਰ ਟੋਭਿਆਂ ਨੂੰ ਆਪਸ ’ਚ ਜੋੜਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਇੱਕ ਟੋਭੇ ਤੋਂ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਇੱਕ ਟੋਭੇ `ਤੇ 7 ਲੱਖ ਖਰਚਾ ਆਵੇਗਾ।ਟੋਭਿਆਂ ਨੂੰ ਆਪਸ ’ਚ ਜੋੜਣ ਨਾਲ ਜਿਥੇ ਗੰਦੇ ਪਾਣੀ ਦਾ ਨਿਕਾਸ ਹੋਵੇਗਾ, ਉਥੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਊਨ੍ਹਾਂ ਨੇ ਆਪਣੇ ਚੋਣ ਮੈਨੀਫਿਸਟੋ ਵਿੱਚ ਹਲਕੇ ਦੇ ਲੋਕਾਂ ਨਾਲ ਜੋ ਜੋ ਵੀ ਵਾਅਦੇ ਕੀਤੇ ਹਨ, ਉਹ ਸਭ ਪੂਰੇ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਪ੍ਰਦੀਪ ਸ਼ਾਰਦਾ ਬੀ.ਡੀ.ਪੀ.ਓ ਧੂਰੀ, ਹਨੀ ਤੂਰ, ਇੰਦਰਜੀਤ ਸਿੰਘ ਕੱਕੜਵਾਲ, ਕੋਮਲ ਬਦੇਸ਼ਾ, ਇਕਬਾਲ ਸਿੰਘ ਬਾਦਸ਼ਾਹਪੁਰ, ਸੁਖਦੀਪ ਸਿੰਘ ਬਾਜਵਾ, ਕੁਲਦੀਪ ਸਿੰਘ ਨੱਤ, ਮੁਨੀਸ਼ ਗਰਗ, ਰਣਜ਼ੀਤ ਸਿੰਘ ਸਰਪੰਚ ਈਸੀ, ਕਾਕਾ ਤੂਰ, ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਇੰਦਰਪਾਲ ਸਿੰਘ ਗੋਲਡੀ ਅਤੇ ਇੰਦਰਜੀਤ ਸਿੰਘ ਘਨੌਰੀ ਆਦਿ ਵੀ ਹਾਜਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply