Friday, March 29, 2024

ਪਾਵਰਕਾਮ ਦੀ ਪੈਨਸ਼ਨਰਜ ਐਸੋਸੀਏਸ਼ਨ ਵਲੋਂ ਵਿਸ਼ਾਲ ਧਰਨਾ

ਸਮਰਾਲਾ, 10 ਫਰਵਰੀ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਸਮਰਾਲਾ ਵੱਲੋਂ ਪੈਨਸ਼ਨਰਜ਼ Pensionਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।ਜਿਸ ਵਿੱਚ ਮੰਡਲ ਸਮਰਾਲਾ ਦੇ ਸਮੂਹ ਪੈਨਸ਼ਨਰਾਂ ਅਤੇ ਵਿਧਵਾਵਾਂ ਸ਼ਾਮਿਲ ਹੋਈਆਂ।ਧਰਨੇ ਦਾ ਮੁੱਖ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਹੇਠ ਲਿਖੀਆਂ ਮੰਗਾਂ ਨਾ ਲਾਗੂ ਕਰਨ ਸਬੰਧੀ ਧਰਨਾ ਦਿੱਤਾ ਗਿਆ।ਬਿਜਲੀ ਖੱਪਤ ਵਿੱਚ ਯੂਨਿਟਾਂ ਦੀ ਛੋਟ ਲਾਗੂ ਕਰਨ ਸਬੰਧੀ, ਮੈਡੀਕਲ ਸਬੰਧੀ ਕੈਸ਼ਲੈਸ ਸਕੀਮ ਦੁਆਰਾ ਲਾਗੂ ਕਰਾਉਣ ਲਈ, ਗਰੇਡ ਪੇ ਅਤੇ ਨਵੇਂ ਸਕੇਲਾਂ 2016 ਸਬੰਧੀ ਨੀਤੀ ਲਾਗੂ ਕਰਾਉਣ ਲਈ, ਪੈਨਸ਼ਨਰਾਂ ਨੂੰ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਵਾਉਣ ਲਈ, 23 ਸਾਲਾ ਸਕੇਲ ਲਾਗੂ ਕਰਾਉਣ ਲਈ।ਇਨ੍ਹਾਂ ਮੰਗਾਂ ਦੇ ਸਬੰਧ ਵਿੱਚ 7 ਮਾਰਚ 2018 ਨੂੰ  ਹੈਡ ਆਫਿਸ ਪਟਿਆਲਾ ਦੇ ਸਾਹਮਣੇ ਧਰਨਾ ਦੇਣ ਲਈ ਸਮਰਾਲੇ ਤੋਂ ਵਿਸ਼ੇਸ਼ ਗੱਡੀਆਂ ਰਾਹੀਂ ਪੈਨਸ਼ਨਰ ਅਤੇ ਵਿਧਵਾਵਾਂ ਵੱਡੀ ਗਿਣਤੀ ਵਿੱਚ ਜਾਣਗੀਆਂ।ਅੰਤ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਆਏ ਹੋਏ ਸਾਰੇ ਪੈਨਸ਼ਨਰਾਂ ਅਤੇ ਵਿਧਵਾਵਾਂ ਦਾ ਧੰਨਵਾਦ ਕਰਦੇ ਹੋਏ ਪਟਿਆਲਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਐਸ.ਡੀ.ਓ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਮੀਤ ਪ੍ਰਧਾਨ, ਪ੍ਰੇਮ ਚੰਦ ਭਲਾ ਲੋਕ, ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਦਰਸ਼ਨ ਸਿੰਘ ਖਜਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਰਾਜਇੰਦਰ ਵਡੇਰਾ ਕਲੋਨੀ ਸਲਾਹਕਾਰ, ਭੁਪਿੰਦਰਪਾਲ ਸਿੰਘ, ਪ੍ਰੇਮ ਕੁਮਾਰ ਸਰਕਲ ਅਹੁਦੇਦਾਰ, ਸੁਰਜੀਤ ਵਿਸ਼ਾਦ, ਰਾਮ ਸਰੂਪ ਸੱਭਰਵਾਲ, ਓਮ ਪ੍ਰਕਾਸ਼, ਅਮਰਜੀਤ ਸਿੰਘ, ਪ੍ਰੇਮ ਚੰਦ ਸਿਹਾਲਾ, ਬਲਬੀਰ ਸਿੰਘ, ਦਰਸ਼ਨ ਸਿੰਘ ਕੋਟਾਲਾ, ਪ੍ਰੇਮ ਸਿੰਘ ਖਮਾਣੋਂ, ਬਲਦੇਵ ਸਿੰਘ ਅਤੇ ਰਕੇਸ਼ ਕੁਮਾਰ ਮਾਛੀਵਾੜਾ ਆਦਿ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply