Friday, March 29, 2024

ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਵਲੋਂ ਰੋਸ ਰੈਲੀ ਪਟਿਆਲਾ ‘ਚ 18 ਨੂੰ

ਅੰਮ੍ਰਿਤਸਰ, 11 ਫ਼ਰਵਰੀ (ਪੰਜਾਬ ਪੋਸਟ ਬਿਊਰੋ) –  ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਵਲੋਂ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ PPN1102201802ਪਟਿਆਲਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੰਮ੍ਰਿਤਸਰ ਜਿਲੇ ਦੇ ਮੰਚ ਅਗੂਆਂ ਦੀ ਇੱਕ ਹੰਗਾਮੀ ਮੀਟਿੰਗ ਡੀ.ਸੀ ਦਫਤਰ ਪਾਰਕ ਅੰਮ੍ਰਿਤਸਰ ਵਿਖੇ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂ, ਗੁਰਿੰਦਰ ਸਿੰਘ ਘੁੱਕੇਵਾਲੀ ਤੇ ਸੁਖਜਿੰਦਰ ਸਿੰਘ ਸਠਿਆਲਾ ਨੇ ਸਾਂਝੇ ਰੂਪ ਚ ਦੱਸਿਆ ਕਿ ਮੰਚ ਵੱਲੋਂ ਆਪਣੇ ਅਧਿਆਪਕ ਸਾਥੀਆਂ ਦੀਆਂ ਅਹਿਮ ਭੱਖਦੀਆਂ ਮੰਗਾਂ ਮੰਨਵਾਉਣ ਦੇ ਨਾਲ ਨਾਲ ਸਿੱਖਿਆ ਦੀ ਬੇਹਤਰੀ ਲਈ ਅਧਿਆਪਕਾਂ ਕੋਲੋਂ ਲਏ ਜਾ ਰਹੇ ਹਰੇਕ ਤਰਾਂ ਦੇ ਗੈਰਵਿਦਿਅਕ ਕੰਮਾਂ ਨੂੰ ਪੱਕੇ ਤੌਰ ਤੇ ਗਲੋਂ ਲਾਹੁਣ ਅਤੇ ਨਿੱਤ ਆ ਰਹੇ ਨਾਦਰਸ਼ਾਹੀ ਹੁਕਮਾਂ ਨੂੰ ਪੁੱਠਾ ਗੇੜਾ ਦੇਣ  ਲਈ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਬੇਮਿਸਾਲ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਇਸ ਰੋਸ ਰੈਲੀ ਨੂੰ ਪੂਰੀ ਤਰਾਂ ਨਾਲ ਸਫ਼ਲ ਕਰਨ ਲਈ ਜਿਲੇ ਨਾਲ ਸਬੰਧਿਤ ਮੰਚ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤਾਂ ਜੋ ਜਿਲ੍ਹੇ ਭਰ ਦੇ ਹਰੇਕ  ਅਧਿਆਪਕ ਤੱਕ ਪਹੁੰਚ ਕੀਤੀ ਜਾ ਸਕੇ।ਉਨਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਜਿਲੇ ਤੋਂ 400 ਦੇ ਕਰੀਬ ਅਧਿਆਪਕਾਂ ਨੂੰ ਪਟਿਆਲਾ ਰੋਸ ਰੈਲੀ ਤੇ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ, ਇਸ ਲਈ ਉਨਾਂ ਜਿਲ੍ਹੇ ਭਰ ਦੇ ਸਮੂਹ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇੱਕਜੁੱਟ ਹੋ ਕੇ ਮੰਚ ਦਾ ਸਾਥ ਦੇਣ ।
ਮੀਟਿੰਗ `ਚ ਉਪਰੋਕਤ ਤੋਂ ਇਲਾਵਾ ਮੰਚ ਦੇ ਆਗੂ ਸਤਬੀਰ ਬੋਪਾਰਾਏ, ਪ੍ਰਭਜਿੰਦਰ ਸਿੰਘ ਭਲਾ ਪਿੰਡ, ਸੁਖਵਿੰਦਰ ਸਿੰਘ ਤੇੜੀ, ਚੰਨਦੀਪ ਸਿੰਘ ਬੁਤਾਲਾ, ਅਜੈ ਡੋਗਰਾ, ਕੰਵਰਜੀਤ ਸਿੰਘ ਜੰਡਿਆਲਾ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਵੇਰਕਾ, ਪਰਮਬੀਰ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਥਿੰਦ, ਮਨਿੰਦਰ ਸਿੰਘ, ਜਸਵਿੰਦਰ ਪਾਲ ਸਿੰਘ ਜੱਸ, ਜਗਦੀਸ਼ ਸਿੰਘ ਚੱਕ ਸਿਕੰਦਰ, ਤੇਜਇੰਦਰ ਪਾਲ ਸਿੰਘ ਮਾਨ, ਲਖਵਿੰਦਰ ਸਿੰਘ ਦਹੂਰੀਆਂ, ਗੁਰਮੁੱਖ ਸਿੰਘ ਕੌਲੋਵਾਲ, ਸੁਖਜਿੰਦਰ ਸਿੰਘ ਦੂਜੋਵਾਲ, ਰਾਜਵਿੰਦਰ ਸਿੰਘ ਲੁੱਧੜ, ਰਜਿੰਦਰ ਸਿੰਘ ਰਾਜਾਸਾਂਸੀ, ਮਨਜੀਤ ਸਿੰਘ, ਸਰਬਜੀਤ ਸਿੰਘ ਕੋਟਲੀ, ਤਲਵਿੰਦਰਬੀਰ ਸਿੰਘ ਬੁੱਟਰ, ਕੰਵਲਪ੍ਰੀਤ ਸਿੰਘ ਭਕਨਾ, ਨਰੇਸ਼ ਕੁਮਾਰ, ਸੁਖਰਾਜ ਸਿੰਘ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply