Tuesday, October 16, 2018
ਤਾਜ਼ੀਆਂ ਖ਼ਬਰਾਂ

ਗੈਂਗਸਟਰ ਗੋਪੀ ਘਣਸ਼ਾਮਪੁਰ ਸਬੰਧੀ ਦੁਚਿੱਤੀ- ਪੁਲਿਸ ਹਿਰਾਸਤ ‘ਚ ਹੋਣ ਦੀ ਖਬਰ ਨੂੰ ਪੁਲਿਸ ਨੇ ਦੱਸਿਆ ਗਲਤ

ਗੋਪੀ ਘਣਸ਼ਾਮਪੁਰ ਆਤਮ ਸਮਰਪਣ ਕਰੇ ਤਾਂ ਮਿਲੇਗਾ ਸੁਧਰਨ ਦਾ ਮੌਕਾ- ਐਸ.ਐਸ.ਪੀ (ਦਿਹਾਤੀ)
ਚੌਂਕ ਮਹਿਤਾ, 11 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਕਤਲ, ਲੁੱਟ-ਖੋਹ ਤੇ ਹੋਰ ਕਈ ਤਰ੍ਹਾਂ ਦੇ ਮੁਕੱਦਮਿਆਂ ‘ਚ ਲੋੜੀਂਦੇ ਨਾਮੀ ਗੈਂਗਸਟਰ ਗੋਪੀ 9 mana 01ਘਣਸ਼ਾਮਪੁਰ ਨੂੰ ਲੈ ਕੇ ਨਵੀਂ ਦੁਚਿੱਤੀ ਬਣੀ ਹੋਈ ਹੈ।ਜਿਥੇ ਪੁਲਿਸ ਪ੍ਰਸ਼ਾਸ਼ਨ ਵਲੋਂ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਗੋਪੀ ਵਲੋਂ ਆਤਮ ਸਮਰਪਣ ਕਰਨ ‘ਤੇ ਜ਼ੋਰ ਪਾਇਆ ਜਾ ਰਿਹਾ ਹੈ, ਉਥੇ ਹੀ ਗੋਪੀ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਪੁਲਿਸ ਹਿਰਾਸਤ ਵਿੱਚ ਹੀ ਹੈ, ਪਰ ਪੁਿਲਸ ਵੱਲੋਂ ਜਾਣਬੁੱਝ ਕੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਡੀ.ਜ਼ੀ.ਪੀ ਸੁਰੇਸ਼ ਅਰੋੜਾ ਵੱਲੋਂ ਗੈਂਗਸਟਰ ਬਣ ਚੁੱਕੇ ਨੌਜਵਾਨਾਂ ਨੂੰ ਸਿੱਧੇ ਰਸਤੇ ਲਿਆਉਣ ਲਈ ਜਾਰੀ ਕੀਤੇ ਦਿਸ਼ਾਂ ਨਿਰਦੇਸ਼ਾਂ ਤੋਂ ਬਾਅਦ ਐਸ.ਐਸ.ਪੀ (ਦਿਹਾਤੀ) ਪਰਮਪਾਲ ਸਿੰਘ ਵਲੋਂ ਪਿੰਡ ਘਣਸ਼ਾਮਪੁਰ ਵਿਖੇ ਪਿੰਡ ਦੇ ਸਰਪੰਚ-ਪੰਚ, ਮੋਹਤਬਰ ਵਿਅਕਤੀ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਘਣਸ਼ਾਮਪੁਰ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਐਸ.ਪੀ.ਡੀ ਹਰਪਾਲ ਸਿੰਘ, ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਇੰਸਪੈਕਰ ਰਵਿੰਦਰ ਸਿੰਘ ਸੀ.ਆਈ.ਏ ਸਟਾਫ ਤੇ ਐਸ.ਐਚ.ਓ ਥਾਣਾ ਮਹਿਤਾ ਅਮੋਲਕ ਸਿੰਘ ਵੀ ਨਾਲ ਮੌਜੂਦ ਸਨ।
ਇਸ ਮੌਕੇ ਐਸ.ਐਸ.ਪੀ (ਦਿਹਾਤੀ) ਪਰਮਪਾਲ ਸਿੰਘ ਨੇ ਕਿਹਾ ਕਿ ਜੋ ਨੌਜਵਾਨ ਫੋਕੀ ਸ਼ੋਹਰਤ ਹਾਸਲ ਕਰਨ ਲਈ ਗਲਤ ਰਸਤਾ ਅਖਤਿਆਰ ਕਰ ਚੁੱਕੇ ਹਨ।ਸਰਕਾਰ ਅਜਿਹੇ ਨੌਜਵਾਨਾਂ ਨੂੰ ਸੁਧਰਨ ਦਾ ਇੱਕ ਮੌਕਾ ਦੇਣਾ ਚਾਹੁੰਦੀ ਹੈ ਤਾਂ ਜੋ ਇਹ ਨੌਜਵਾਨ ਗਲਤ ਰਸਤਿਆਂ ਨੂੰ ਛੱਡ ਕੇ ਆਪਣੀ ਅਸਲ ਜਿੰਦਗੀ ‘ਚ ਵਾਪਸੀ ਕਰ ਸਕਣ ਤੇ ਆਪਣੇ ਪਰਿਵਾਰ ‘ਚ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਸਕਣ।ਉਨ੍ਹਾਂ ਨੇ ਗੋਪੀ ਦੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆ ਕਿਹਾ ਕਿ ਜੇ ਗੋਪੀ ਆਤਮ ਸਮਰਪਣ ਕਰਕੇ ਵਾਪਸੀ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਉਸ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ ਤੇ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਨਜ਼ਾਇਜ਼ ਨਹੀਂ ਕੀਤੀ ਜਾਵੇਗੀ।
ਪਰ ਇਸ ਦੇ ਉਲਟ ਗੋਪੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ  ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਗੋਪੀ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ।ਉਸ ਦੀ ਪਤਨੀ ਗੁਰਬਿੰਦਰ ਕੌਰ ਦੇ ਕਹਿਣ ਮੁਤਾਬਿਕ ਬੀਤੇ ਸਾਲ ਸਤੰਬਰ ਮਹੀਨੇ ‘ਚ ਉਨ੍ਹਾਂ ਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਯੂ.ਪੀ ਪੁਲਿਸ ਨੇ ਗੋਪੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਸ਼ਾਹਜਹਾਂਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਲੈ ਕੇ ਖਬਰਾਂ ਵੀ ਛੱਪ ਚੁੱਕੀਆ ਹਨ, ਪਰ ਪਤਾ ਕਰਨ ‘ਤੇ ਗੋਪੀ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ ਤੇ ਨਾ ਹੀ ਉਸ ਦਿਨ ਤੋਂ ਬਾਅਦ ਉਨ੍ਹਾਂ ਦਾ ਗੋਪੀ ਨਾਲ ਕੋਈ ਰਾਬਤਾ ਹੋ ਸਕਿਆ।ਇਸ ਤੋਂ ਇਲਾਵਾ ਬੀਤੇਂ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਜ਼ੋਨ ਦੇ ਆਈ.ਜ਼ੀ ਵਲੋਂ ਵੀ ਗੁਰਪ੍ਰੀਤ ਸਿੰਘ ਗੋਪੀ ਨੂੰ ਉਸ ਦੇ ਦੋ ਸਾਥੀਆ ਸਮੇਤ ਕਾਬੂ ਕਰਨ ਦੀ ਗੱਲ ਕਹੀ ਗਈ ਸੀ, ਜਿਸ ਬਾਰੇ ਇੱਕ ਨੈਸ਼ਨਲ ਨਿਊਜ਼ ਚੈਨਲ ‘ਤੇ ਖਬਰ ਵੀ ਚੱਲ ਚੁੱਕੀ ਹੈ।ਪਰ ਹੁਣ ਪੰਜਾਬ ਤੇ ਯੂ.ਪੀ ਪੁਲਿਸ ਗੋਪੀ ਦੀ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਹੋਣ ਦੀ ਗੱਲ ਨੂੰ ਮਨਾ ਕਰ ਰਹੀ ਹੈ।ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਇੱਕ ਰਿੱਟ ਵੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਮਾਣਯੋਗ ਅਦਾਲਤ ਨੇ ਪੰਜਾਬ ਤੇ ਯੂ.ਪੀ ਪੁਲਿਸ ਤੋਂ ਗੋਪੀ ਘਣਸ਼ਾਮਪੁਰ ਬਾਰੇ  ਸਥਿਤੀ ਸਪੱਸ਼ਟ ਕਰਨ ਬਾਰੇ ਜਵਾਬਦੇਹੀ ਕੀਤੀ ਹੈ।ਇਸ ਸਬੰਧੀ ਜਦ ਐਸ.ਐਸ.ਪੀ ਦਿਹਾਤੀ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਗੋਪੀ ਦੀ ਗ੍ਰਿਫਤਾਰੀ ਕੀਤੇ ਜਾਣ ਦੀ ਗੱਲ ਨੂੰ ਗਲਤ ਦੱਸਦਿਆਂ ਕਿਹਾ ਕਿ ਜੇਕਰ ਇਹੋ ਜਿਹਾ ਕੁੱਝ ਹੋਇਆ ਹੁੰਦਾ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾ ਇਸ ਬਾਰੇ ਜਾਣਕਾਰੀ ਮਿਲਣੀ ਸੀ, ਚਾਹੇ ਉਹ ਗ੍ਰਿਫਤਾਰੀ ਕਿਸੇ ਵੀ ਸਟੇਟ ‘ਚ ਜਿਲ੍ਹੇ ‘ਚ ਹੋਈ ਹੁੰਦੀ।ਉਨ੍ਹਾਂ ਨੇ ਕਿਹਾ ਕਿ ਗੋਪੀ ਘਣਸ਼ਾਮਪੁਰ ਅਜੇ ਵੀ ਭਗੌੜਾ ਹੈ ਤੇ ਉਸ ਦੀ ਗ੍ਰਿਫਤਾਰੀ ਦੀਆ ਖਬਰਾਂ ਗਲਤ ਹਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>