Friday, April 19, 2024

ਪਿੰਗਲਵਾੜਾ ਵਿਖੇ ਪੁਸਤਕਾਂ ਤੇ ਡਾਕੂਮੈਂਟਰੀ ਫਿਲਮ ਦੀ ਘੁੰਡ ਚੁੱਕਾਈ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਿੰਗਲਵਾੜਾ ਦੇ ਮੁੱਖ ਦਫਤਰ ਵਿਖੇ ਪੁਸਤਕਾਂ ਤੇ ਡਾਕੂਮੈਂਟਰੀ ਫਿਲਮ ਦੀ ਘੁੰਡ ਚੁੱਕਾਈ ਸਮਾਗਮ ਦਾ PPN1102201814ਆਯੋਜਨ ਕੀਤਾ ਗਿਆ।ਇਸ ਸਮਾਗਮ ਵਿਚ ਪਿੰਗਲਵਾੜਾ ਸੰਸਥਾ ਦੇ ਬੱਚਿਆਂ ਬੱਚਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਐਸ.ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਡਾ. ਮਹਿਲ ਸਿੰਘ ਪ੍ਰਿੰਸੀਪਲ ਮਹਿਲ ਸਿੰਘ ਖਾਲਸਾ ਕਾਲਜ ਅਤੇ ਡਾ. ਤੇਜਬੀਰ ਸਿੰਘ ਪ੍ਰਿੰਸੀਪਲ ਗੋਰਮਿੰਟ ਮੈਡੀਕਲ ਕਾਲਜ ਵਲੋਂ ਕੀਤੀ ਗਈ।ਪੁਸਤਕਾਂ ਵਿੱਚ ਬੀਬੀ ਜੇਨ ਐਡਮਜ਼ ਦੀ ਕਿਤਾਬ ਹਿਊਮਨ ਹੇਅਰ-ਏ ਫੈਕਟਰੀ ਆਫ ਵਾਇਟਲ ਐਨਰਜ਼ੀ (Human Hair – A Factory of Vital Energy) ,
ਸਾਡਾ ਵਿਰਸਾ ਸੱਭਿਆਚਾਰ ਅਤੇ ਸਿਹਤ,  ਨੇਤਾ ਜੀ -ਸੁਭਾਸ਼ ਚੰਦਰ ਬੋਸ ਅਤੇ ਪਾਪੂਲੇਸ਼ਨ-ਐਜੂਕੇਸ਼ਨ (Population – Education) ਅਤੇ ਲਾਈਫ ਸਟਾਰਟਸ ਐਟ ਸਿਕਸਟੀਨ- ਡਾਊਨ ਸਿਨਡ੍ਰੌਮ (Life starts at sixteen –Down Syndrome) ਆਦਿ ਸ਼ਾਮਲ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਪਿੰਗਲਵਾੜਾ ਅਤੇ ਭਗਤ ਪੂਰਨ ਸਿੰਘ ਨੂੰ ਸਮਰਪਿਤ ਅਤੇ ਡਾ. ਹਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਫਿਲਮ ਦਾ ਸ਼ੁਭ ਅਰੰਭ ਕੀਤਾ।ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਦੱਸਿਆ ਕਿ ਸਿੱਖੀ ਸਿਧਾਤਾਂ ਵਿਚ ਨਿਸ਼ਕਾਮ ਸੇਵਾ ਦਾ ਸਹੀ ਸਰੂਪ ਪਿੰਗਲਵਾੜੇ ਵਿਚ ਭਗਤ ਪੂਰਨ ਸਿੰਘ ਦੁਆਰਾ ਦਿੱਤੀ ਸੇਧ ਦੁਆਰਾ ਵੇਖਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਭਗਤ ਜੀ `ਤੇ ਬਣੇ ਹੱਥ ਕਲਾ ਚਿੱਤਰਾਂ ਅਤੇ ਗੀਤ ਪਿੰਗਲਵਾੜਾ ਦਾ ਲੋਕ ਅਰਪਣ ਕੀਤਾ ਗਿਆ। ਡਾ. ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਸੋਸਾਇਟੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਭਗਤ ਜੀ ਦੇ ਨਿਸ਼ਕਾਮ ਸੇਵਾ ਦੇ ਅਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਭਗਤ ਜੀ ਨੇ ਬੜੇ ਔਕੜ ਭਰੇ ਸਮੇਂ ਦੇ ਵਿਚ ਇਹ ਸੇਵਾ ਸ਼ੁਰੂ ਕੀਤੀ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਮਨੁਖਤਾ ਦੀ ਸੇਵਾ ਕੀਤੀ ।
ਇਸ ਮੌਕੇ ਡਾ. ਸਰਬਜੀਤ ਸਿੰਘ ਛੀਨਾ, ਮੁਖਤਾਰ ਸਿੰਘ, ਰਜਿੰਦਰਪਾਲ ਸਿੰਘ, ਰਾਜਬੀਰ ਸਿੰਘ, ਬੀਬੀ ਪ੍ਰੀਤਇੰਦਰਜੀਤ ਕੌਰ, ਹਰਜੀਤ ਸਿੰਘ, ਜਗਦੀਸ਼ ਸਿੰਘ ਡਾਇਰੈਕਟਰ ਫੋਰਐਸ ਗਰੁੱਪ ਆਫ ਐਜੂਕੇਸ਼ਨ, ਡਾ. ਤੇਜਬੀਰ ਸਿੰਘ ਪ੍ਰਿੰਸੀਪਲ ਗੋਰਮਿੰਟ ਕਾਲਜ ਅੰਮ੍ਰਿਤਸਰ, ਡਾ. ਏ.ਪੀ ਸਿੰਘ ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਹਸਪਤਾਲ, ਪ੍ਰੋ. ਸਰਬਜੀਤ ਸਿੰਘ ਛੀਨਾ, ਡਾ. ਜਗਦੀਪਕ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਅਤੇ ਕਈ ਹੋਰ ਸਖਸ਼ੀਅਤਾਂ ਹਾਜ਼ਿਰ ਹੋਈਆਂ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply