Thursday, April 25, 2024

ਖਾਨਵਾਲ ਦੇ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਜਲਦ ਹੋਵੇਗੀ ਸ਼ੁਰੂ – ਔਜਲਾ

ਸਾਰੰਗਦੇਵ ਵਿਖੇ ਮਾਡਰਨ ਡਿਸਪੈਂਸਰੀ ਬਣਾ ਕੇ ਦੇਣ ਦਾ ਐਮ.ਪੀ ਔਜਲਾ ਕੀਤਾ ਵਾਅਦਾ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ PPN1102201816ਅੱਜ ਸਰਹੱਦੀ ਪਿੰਡ ਸਾਰੰਗਦੇਵ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਮੁਆਇਆ ਕੀਤਾ ਗਿਆ।ਇਥੇ ਜਿਕਰਯੋਗ ਹੈ ਕਿ ਔਜਲਾ ਨੇ ਸਾਰੰਗਦੇਵ ਦੇ ਸਰਕਾਰੀ ਸਕੂਲ ਵਿੱਚ ਕਮਰਿਆਂ ਦੀ ਘਾਟ ਨੂੰ ਦੇਖਦਿਆਂ ਆਪਣੇ ਐਮ.ਪੀ ਕੋਟੇ ਵਿਚੋਂ ਤਿੰਨ ਕਮਰੇ ਬਣਾਉਣ ਲਈ ਗ੍ਰਾਂਟ ਦਿਤੀ ਸੀ।
ਔਜਲਾ ਨੇ ਅੱਜ ਸਾਰੰਗਦੇਵ ਵਿਖੇ ਗਲਬਾਤ ਦੌਰਾਨ ਦੱਸਿਆ ਕਿ ਪੰਜਾਬ ਰਾਜ ਨੂੰ ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿਚੋਂ ਪਹਿਲੇ ਨੰਬਰ ਤੇ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਵਿਸੇਸ਼ ਯਤਨ ਕੀਤੇ ਜਾ ਰਹੇ ਹਨ।ਔਜਲਾ ਨੇ ਕਿਹਾ ਕਿ ਉਹ ਆਪਣੀ ਜਿੰਮੇਂਵਾਰੀ ਸਮਝਦਿਆਂ ਉਨ੍ਹਾਂ ਵਲੋਂ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਕੁਮਾਰੀ ਦੇ ਧਿਆਨ ਵਿੱਚ ਲਿਆਉਂਦਿਆਂ ਉਨ੍ਹਾਂ ਨਾਲ ਮਿਲਕੇ ਸਥਾਈ ਹੱਲ ਲੱਭਿਆ ਜਾਵੇਗਾ ਤਾਂ ਜੋ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨਾ ਰਹਿਣ। ਇਸ ਸਮੇਂ ਔਜਲਾ ਨੇ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਸਾਰੰਗਦੇਵ ਵਿਖੇ ਮਾਡਰਨ ਡਿਸਪੈਂਸਰੀ ਬਣਾ ਕੇ ਦੇਣ ਦਾ ਐਲਾਣ ਕੀਤਾ ਜਿਸ ਲਈ ਉਹ ਆਪਣੇ ਐਮ.ਪੀ ਕੋਟੇ ਵਿਚੋਂ ਫੰਡ ਜਾਰੀ ਕਰਨਗੇ।
ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਵਲੋਂ ਸਾਰੰਗਦੇਵ ਦੇ ਨਾਲ ਲੱਗਦੇ ਪਿੰਡ ਖਾਨਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਵਿਸੇਸ਼ ਦੌਰਾ ਕੀਤਾ ਤੇ ਸਕੂਲ ਦੀ ਨੀਵੀਂ ਤੇ ਖਸਤਾ ਹਾਲਤ ਬਿਲਡਿੰਗ ਨੂੰ ਦੇਖਦਿਆਂ ਸਕੂਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਜਲਦ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਤੇ ਇਸ ਲਈ ਜਿੰਨੇ ਵੀ ਪੈਸਿਆਂ ਦੀ ਜਰੂਰਤ ਹੋਵੇਗੀ ਉਹ ਆਪਣੇ ਐਮ.ਪੀ ਕੋਟੇ ਵਿਚੋਂ ਜਾਰੀ ਕਰਨਗੇ।ਇਸ ਤੋਂ ਪਹਿਲਾਂ ਔਜਲਾ ਦਾ ਪਿੰਡ ਸਾਰੰਗਦੇਵ ਪੁੱਜਣ ਤੇ ਪਿੰਡ ਵਾਸੀਆਂ ਸ਼ਾਨਦਾਰ ਸਵਾਗਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਸੋਨੂੰ ਜਾਫਰ, ਰਮਨਦੀਪ ਸਿੰਘ, ਬਲਜੀਤ ਸਿੰਘ, ਕਰਮਜੀਤ ਸਿੰਘ ਆਦਿ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply