Friday, April 19, 2024

ਮਾਹਮਦਪੁਰ ਸਕੂਲ `ਚ `ਪੰਛੀ ਪਿਆਰੇ` ਮੁਹਿੰਮ ਸਬੰਧੀ ਵਾਤਾਵਰਣ ਬਚਾਓ ਸੈਮੀਨਾਰ ਕਰਵਾਇਆ

ਹੁਣ ਦਰੱਖਤਾਂ ਨੂੰ ਬਚਾਉਣ ਸਾਡੀ ਪਹਿਲੀ ਲੋੜ ਹੈ-ਰੇਂਜ ਅਫਸਰ
ਸੰਦੌੜ, 11 ਫਰਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਮਾਹਮਦਪੁਰ ਵਿਖੇ ਵਾਤਾਵਰਣ ਦੀ ਸੁੱਧਤਾ ਲਈ PPN1102201820ਚਲਾਈ ਜਾ ਰਹੀ `ਪੰਛੀ ਪਿਆਰੇ` ਮੁਹਿੰਮ ਤਹਿਤ ਵਾਤਾਵਰਣ ਨੂੰ ਬਚਾਉਣ ਲਈ ਸਕੂਲ ਮੁਖੀ ਜਰਨੈਲ ਸਿੰਘ ਦੀ ਅਗਵਾਈ ਹੇਠ ਇੱਕ ਸੈਮੀਨਾਰ ਦਾ ਆਯਜੋਨ ਕੀਤਾ ਗਿਆ।ਜਿਸ ਨੂੰ ਸੰਬੋਧਨ ਕਰਦਿਆਂ ਵਣ ਰੇਂਜ ਅਫਸਰ ਮਲੇਰਕੋਟਲਾ ਛੱਜੂ ਰਾਮ ਸੰਜਰ ਨੇ ਕਿਹਾ ਕਿ ਅੱਜ ਵਾਤਾਵਰਣ ਨੂੰ ਬਚਾਉਣਾ ਬਹੁਤ ਜਰੂਰੀ ਹੈ।ਇਸ ਲਈ ਵੱਧ ਤੋਂ ਵੱਧ ਦਰੱਖਤ ਲਗਾ ਕੇ ਉਹਨਾਂ ਨੰੁ ਪਾਲਣਾ ਸਾਡੀ ਪਹਿਲੀ ਲੋੜ ਬਣ ਗਿਆ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵਾਤਾਵਰਣ ਇੰਨਾ ਗੰਧਲਾ ਹੋ ਜਾਵੇਗਾ ਕਿ ਸਾਡਾ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ।ਸਮਾਗਮ ਨੂੰ ਸੰਬੋਧਨ ਕਰਦਿਆਂ ਵੀਰ ਮਨਪ੍ਰੀਤ ਸਿੰਘ ਅਲੀਪੁਰ ਨੇ ਕਿਹਾ ਕਿ ਅੱਜ ਮਨੁੱਖ ਸਾਹਮਣੇ ਸਭ ਤੋਂ ਵੱਡੀ ਚਣੌਤੀ ‘ਰੁੱਖ, ਧਰਤੀ ਤੇ ਪਾਣੀ ਨੂੰ ਬਚਾਉਣਾ ਹੈ।ਇਸ ਲੋਈ ਸਾਡੇ ਵਿਦਿਆਰਥੀ ਵਰਗ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਕੁਦਰਤ ਦੇ ਕਣ-ਕਣ ਵਿੱਚ ਰੱਬ ਵੱਸਦਾ ਹੈ।ਇਸ ਲਈ ਕੁਦਰਤ ਨਾਲ ਪਿਆਰ ਤੇ ਸੰਭਾਲ ਬਹੁਤ ਜਰੂਰੀ ਹੈ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀ ਨੇ ਕਿਹਾ ਕਿ ਹਰ ਵਿਦਿਅਰਥੀ ਆਪਣੇ ਜਨਮ ਦਿਨ `ਤੇ ਇੱਕ ਰੁੱਖ ਲਗਾ ਕੇ ੳੇੁਸ ਨੂੰ ਪਲਣ ਦੀ ਜਿੰਮੇਵਾਰੀ ਜਰੂਰ ਨਿਭਾਵੇ ਅਤੇ ਪੰਛੀਆਂ ਨੂੰ ਬਿਨਾ ਨੁਕਸਾਨ ਪਹੁੰਚਾਏ, ਉਹਨਾਂ ਨਾਲ ਪ੍ਰੇਮ ਭਾਵਨਾ ਰੱਖੇ।
ਇਸ ਮੌਕੇ ਮੁਹਿੰਮ ਦੇ ਸੰਚਾਲਕ ਜਗਜੀਤਪਾਲ ਸਿੰਘ ਘਨੌਰੀ ਨੇ ਸਕੂਲ ਨੂੰ ਆਪਣੇ ਵੱਲੋਂ ਫੁੱਲਾਂ ਵਾਲੇ ਤੇ ਛਾਂ ਵਾਲੇ ਪੌਦੇ ਦਾਨ ਕੀਤੇ ਅਤੇ ਸਕੂਲ ਦੇ ਸਮੂਹ ਵਿਦਿਸਆਰਥੀਆਂ ਨੇ ਦਰੱਖਤ ਲਗਾਉਣ ਦਾ ਅਹਿਦ ਲਿਆ।ਇਸ ਸਮਾਗਮ ਨੂੰ ਵੀਰ ਮਨਪ੍ਰੀਤ ਸਿੰਘ ਅਲੀਪੁਰ, ਰੇਂਜ ਅਫਸਰ ਮਲੇਰਕੋਟਲਾ ਛੱਜੂ ਰਾਮ ਸੰਜਰ, ਹੈਡ ਮਾਸਟਰ ਜਰਨੈਲ ਸਿੰਘ, ਸੰਚਾਲਕ ਰਾਜੇਸ਼ ਰਿਖੀ, ਜਗਜੀਤਪਾਲ ਸਿੰਘ ਘਨੌਰੀ, ਮਹਿੰਦਰ ਪ੍ਰਤਾਪ ਐਮ.ਪੀ, ਅਜਾਨ ਮੁਹੰਮਦ ਸਮੇਤ ਕਈਆਂ ਨੇ ਸੰਬੋਧਨ ਕੀਤਾ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply