Tuesday, October 16, 2018
ਤਾਜ਼ੀਆਂ ਖ਼ਬਰਾਂ

ਆਮ ਚੋਣਾਂ ਦੀਆਂ ਤਿਆਰੀਆਂ ਦਾ ਚੋਣ ਕਮਿਸ਼ਨਰ ਵਲੋਂ ਮੁੱਢਲਾ ਜਾਇਜ਼ਾ

ਪ੍ਰਵਾਸੀ ਪੰਜਾਬੀਆਂ ਦੇ ਨਾਮ ਵੋਟਰ ਸੂਚੀਆਂ ਵਿਚ ਦਰਜ ਕਰਨ ’ਤੇ ਵੀ ਦਿੱਤਾ ਜ਼ੋਰ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ, ਉਪ ਚੋਣ ਕਮਿਸ਼ਨਰ ਸੰਦੀਪ PPN1102201821ਸਕਸੈਨਾ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ.ਕੁਰਣਾ ਰਾਜੂ ਤੇ ਵਧੀਕ ਚੋਣ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਅੱਜ ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹੇ ਦੇ ਚੋਣ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰਕੇ ਅਗਲੇ ਸਾਲ ਆ ਰਹੀਆਂ ਲੋਕ ਸਭਾ ਦੀਆਂ ਚੋਣ ਤਿਆਰੀਆਂ ਬਾਰੇ ਮੁੱਢਲਾ ਜਾਇਜ਼ਾ ਲਿਆ।ਉਨਾਂ ਵੋਟਰ ਰਜਿਸਟਰੇਸ਼ਨ, ਵੋਟਰ ਸੂਚੀ ਵਿਚ ਸੁਧਾਈ, ਪੋਲਿੰਗ ਬੂਥਾਂ ’ਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਆਦਿ ਦਾ ਵੇਰਵਾ ਲਿਆ।ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਕੰਮ ਅਜ਼ਾਦ, ਨਿਰਪੱਖ ਅਤੇ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਵੋਟਾਂ ਕਰਵਾਉਣਾ ਹੈ, ਇਸ ਲਈ ਆਮ ਵੋਟਰ ਦੇ ਨਾਲ-ਨਾਲ ਉਨਾਂ ਵੋਟਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ, ਜੋ ਕਿ ਸਰੀਰਕ ਅਪੰਗਤਾ ਕਾਰਨ ਖ਼ੁਦ ਚੋਣ ਬੂਥ ਤੱਕ ਨਹੀਂ ਆ ਸਕਦੇ।ਉਨਾਂ ਕਿਹਾ ਕਿ ਕਮਿਸ਼ਨ ਅਜਿਹੇ ਵੋਟਰਾਂ ਨੂੰ ਹਰ ਤਰਾਂ ਦੀ ਸਹਾਇਤਾ ਦੇਣ ਲਈ ਤਿਆਰ ਹੈ, ਪਰ ਉਨਾਂ ਦੀਆਂ ਲੋੜਾਂ ਦੀ ਪੂਰਤੀ ਲਈ ਚੋਣ ਬੂਥਾਂ ’ਤੇ ਰੈਂਪ, ਵੀਹਲ ਚੇਅਰ ਅਤੇ ਲੋੜੀਂਦੀ ਰੌਸ਼ਨੀ ਆਦਿ ਤਾਂ ਹੀ ਮੁਹੱਈਆ ਕਰਵਾਈ ਜਾ ਸਕਦੀ ਹੈ, ਜੇਕਰ ਉਨਾਂ ਦੀ ਸਹੀ ਸ਼ਨਾਖਤ ਕਰਕੇ ਜ਼ਰੂਰੀ ਲੋੜ ਦਾ ਪਤਾ ਲਗਾਇਆ ਜਾ ਸਕੇ।
ਇਸ ਤੋਂ ਇਲਾਵਾ ਚੋਣ ਕਮਿਸ਼ਨਰ ਨੇ ਪ੍ਰਵਾਸੀ ਪੰਜਾਬੀਆਂ ਦਾ ਨਾਮ ਵੋਟਰ ਸੂਚੀ ਵਿਚ ਦਰਜ ਕਰਨ ਲਈ ਹਦਾਇਤ ਕਰਦੇ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ, ਪਰ ਵੋਟਰ ਸੂਚੀ ਵਿਚ ਉਨਾਂ ਦੇ ਨਾਮ ਬਹੁਤ ਘੱਟ ਦਰਜ ਹਨ।ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਪ੍ਰਵਾਸੀ ਪੰਜਾਬੀਆਂ ਦੇ ਨਾਮ ਵੋਟਰ ਸੂਚੀ ਵਿਚ ਦਰਜ ਕੀਤੇ ਜਾਣ।
ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਹ ਵੀ ਹਦਾਇਤ ਕੀਤੀ ਕਿ ਬੀ.ਐਲ.ਓ ਤੇ ਬੀ.ਐਲ.ਓ ਸੁਪਰਵਾਈਜ਼ਰ ਨਾਲ ਸਹਾਇਕ ਚੋਣ ਅਧਿਕਾਰੀ ਲਗਾਤਾਰ ਮੀਟਿੰਗ ਕਰਨ ਅਤੇ ਉਨਾਂ ਨੂੰ ਲੋੜ ਅਨੁਸਾਰ ਟਰੇਨਿੰਗ ਦਿੱਤੀ ਜਾਵੇ।ਅਰੋੜਾ ਨੇ ਕਿਹਾ ਕਿ ਬੀ.ਐਲ.ਓ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਨਵੇਂ ਵੋਟਰ ਰਜਿਸਟਰ ਕਰਨ ਅਤੇ ਵੋਟਰ ਸੂਚੀ ਵਿਚ ਸੁਧਾਈ ਲਈ ਉਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ।ਉਨਾਂ ਜ਼ੋਰ ਦੇ ਕਿ ਕਿਹਾ ਕਿ 18 ਤੋਂ 19 ਸਾਲ ਉਮਰ ਵਰਗ ਦੇ ਹਰ ਨੌਜਵਾਨ ਨੂੰ ਬਤੌਰ ਵੋਟਰ ਦਰਜ ਕੀਤਾ ਜਾਵੇ ਉਨਾਂ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਚੋਣ ਅਧਿਕਾਰੀਆਂ ਅਤੇ ਸਹਾਇਕ ਚੋਣ ਅਧਿਕਾਰੀਆਂ ਨਾਲ ਮੀਟਿੰਗ ਕਰਨ। ਚੋਣ ਕਮਿਸ਼ਨਰ ਨੇ ਪਾਇਲਟ ਸਟੇਜ ’ਤੇ ਚੱਲ ਰਹੇ ਬੀ. ਐਲ. ਓਜ਼ ਐਪ ਬਾਰੇ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਚੋਣ ਕਮਿਸ਼ਨਰ ਨੇ ਦੱਸਿਆ ਕਿ ਉਹ ਦੋ ਮਹੀਨੇ ਬਾਅਦ ਸਾਰੇ ਜਿਲ੍ਹਾ ਅਧਿਕਾਰੀਆਂ ਨਾਲ ਵੋਟਰ ਸੂਚੀ ਬਾਰੇ ਵਿਸਥਾਰਤ ਮੀਟਿੰਗ ਕਰਨਗੇ।ਇਸ ਮੌਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ, ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਤੇ ਸਾਰੇ ਰਿਟਰਨਿੰਗ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>