Monday, January 21, 2019
ਤਾਜ਼ੀਆਂ ਖ਼ਬਰਾਂ

29ਵੇਂ ਡੈਂਟਲ ਪੰਦਰਵਾੜੇ ਦੀ ਸ਼ੁਰੂਆਤ- 12 ਤੋਂ 26 ਫਰਵਰੀ ਤੱਕ ਚੱਲੇਗਾ ਪੰਦਰਵਾੜਾ

ਬਠਿੰਡਾ, 12 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਿਹਤ ਵਿਭਾਗ ਵਲੋਂ ਸਿਵਲ ਸਰਜਨ PPN1202201802ਐਚ.ਐਨ ਸਿੰਘ ਦੀ ਦੇਖ ਰੇਖ ਹੇਠ 29ਵੇਂ ਦੰਦ (ਡੈਂਟਲ) ਸਿਹਤ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ।ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਡਾ: ਐਸ.ਐਸ ਗਿੱਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਹਾਜਰ ਸਨ।ਸਿਵਲ ਸਰਜਨ ਬਠਿੰਡਾ ਨੇ ਹਾਜਰੀਨ ਨੂੰ ਸੰਬੋਧਨ ਕਰਦੇ ਦੱਸਿਆ ਕਿ ਦੰਦਾਂ (ਡੈਂਟਲ) ਸਿਹਤ ਪੰਦਰਵਾੜਾ ਅੱਜ12 ਫਰਵਰੀ ਤੋਂ 26 ਫਰਵਰੀ 2018 ਤੱਕ ਚਲਾਇਆ ਜਾ ਰਿਹਾ ਹੈ।ਇਸ ਪੰਦਰਵਾੜੇ ਦੌਰਾਨ ਦੰਦਾਂ ਦੀ ਹਰ ਬਿਮਾਰੀ ਦਾ ਮੁਫਤ ਇਲਾਜ ਕੀਤਾ ਜਾਵੇਗਾ।ਜ਼ਿਲ੍ਹਾ ਬਠਿੰਡਾ ਵਿੱਚ 9 ਥਾਵਾਂ ਤੇ ਕੈਂਪ ਲਗਾਏ ਜਾਣਗੇ। ਜਿਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਬਠਿੰਡਾ, ਸਬ ਡਵਿਜ਼ਨਲ ਹਸਪਤਾਲ ਰਾਮਪੁਰਾ, ਤਲਵੰਡੀ ਸਾਬੋ, ਘੁੱਦਾ , ਸੁਮਦਾਇਕ ਸਿਹਤ ਕੇਂਦਰ ਗੋਨਿਆਣਾ, ਭਗਤਾ, ਨਥਾਣਾ, ਅਰਬਨ ਮੁਢਲਾ ਸਿਹਤ ਕੇਂਦਰ ਲਾਲ ਸਿੰਘ ਬਸਤੀ ਬਠਿੰਡਾ ਵਿਖੇ ਮੁਫਤ ਡੈਂਟਲ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ।ਉਹਨਾਂ ਇਹ ਵੀ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ 165 ਦੰਦਾਂ ਦੇ ਸੈੱਟ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਲਗਾਏ ਜਾਣਗੇ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਨੇੜੇ ਦੀ ਸਿਹਤ ਸੰਸਥਾ ਵਿਖੇ ਪਹੁੰਚ ਕੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਓ।
ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਮੀਨਾ ਗੁਪਤਾ ਨੇ ਦੱਸਿਆ ਕਿ ਜੇਕਰ ਦੰਦਾਂ ਨੂੰ ਸਹੀ ਢੰਗ ਨਾਲ ਸਾਫ ਨਹੀ ਕਰਾਂਗੇ ਤਾਂ ਇਸ ਤੇ ਪਲਾਕ ਬਣਨੀ ਸ਼ੁਰੂ ਹੋ ਜਾਂਦੀ ਹੈ। ਜੇਕਰ ਪਲਾਕ ਨੂੰ ਕਾਫੀ ਦੇਰ ਤੱਕ ਨਾ ਹਟਾਇਆ ਜਾਵੇ ਤਾਂ ਇਹ ਹੋਲੀ ਹੋਲੀ ਮਸੂੜਿਆਂ ਦੇ ਨਾਲ-ਨਾਲ ਪੱਥਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਸ ਨੂੰ ਕਰੇੜਾ ਲੱਗਣਾ ਆਖਦੇ ਹਨ।ਜੇਕਰ ਇਹ ਕਰੇੜੇ ਨੂੰ ਸਾਫ ਨਾ ਕਰਵਾਇਆ ਜਾਵੇ ਤਾਂ ਇਹ ਵੱਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੰਦ ਹਿਲਣੇ ਸ਼ੁਰੂ ਹੋ ਜਾਂਦੇ ਹਨ।ਇਸ ਤੋਂ ਬਾਅਦ ਇਨਫੈਕਸ਼ਨ ਹੋਣ ਕਾਰਨ ਮਸੂੜਿਆਂ ਵਿੱਚ ਪੀਕ ਪੈ ਜਾਂਦੀ ਹੈ ਅਤੇ ਮੂੰਹ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ।ਇਸ ਬਿਮਾਰੀ ਤੋਂ ਬਚਾਅ ਦਾ ਉਪਾਅ ਇਹ ਹੈ ਕਿ ਦੰਦਾਂ ਨੂੰ ਕਰੇੜਾ ਬਿਲਕੁੱਲ ਨਾ ਲੱਗਣ ਦਿੱਤਾ ਜਾਵੇ। ਫਿਰ ਵੀ ਜੇਕਰ  ਕਰੇੜਾ ਲੱਗ ਜਾਵੇ ਤਾਂ ਦੰਦਾਂ ਦੀ ਸਫ਼ਾਈ ਕਰਵਾਕੇ ਇਸ ਨੂੰ ਉਤਰਵਾ ਦੇਣਾ ਚਾਹੀਦਾ ਹੈ।ਮੈਡੀਕਲ ਅਫਸਰ ਡਾ: ਗਰੀਸ਼ ਗਰਗ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਦੰਦ ਕੁਦਰਤ ਦੀ ਅਣਮੋਲ ਦੇਣ ਹੈ।ਇਹਨਾਂ ਦੀ ਦੇਖਭਾਲ ਕਰਨੀ ਸਾਡੀ ਲੋੜ ਹੀ ਨਹੀ ਸਾਡਾ ਫਰਜ਼ ਵੀ ਹੈ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪ੍ਰ੍ਰੋਜੈਕਸਨਿਸਟ ਕੇਵਲ ਕ੍ਰਿਸਨ, ਬੀ.ਈ.ਈ ਹਰਵਿੰਦਰ ਸਿੰਘ ਅਤੇ ਜਗਦੀਸ਼ ਰਾਮ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>