Tuesday, October 16, 2018
ਤਾਜ਼ੀਆਂ ਖ਼ਬਰਾਂ

ਸਿਹਤ ਵਿਭਾਗ ਵਲੋਂ ਐਮ.ਐਚ.ਆਰ ਸਕੂਲ ਤੋਂ ਡੀ-ਵਰਮਿੰਗ ਡੇਅ ਦੀ ਸ਼ੁਰੂਆਤ

ਬਠਿੰਡਾ, 12 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵਲੋਂ ਡਾ: ਸਿਵਲ ਸਰਜਨ PPN1202201803ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖਰੇਖ ਹੇਠ ਅੱਜ ਡੀ-ਵਰਮਿੰਗ ਡੇ ਦੀ ਸ਼ੁਰੂਆਤ ਐਮ.ਐਚ.ਆਰ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਗਈ।ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਕਾਰਨ 50 ਪ੍ਰਤੀਸ਼ਤ ਬੱਚੇ ਖੂਨ ਦੀ ਘਾਟ ਦੇ ਸ਼ਿਕਾਰ ਹਨ।ਖੂਨ ਦੀ ਕਮੀ ਕਾਰਨ ਇਹ ਬੱਚੇ ਸਿੱਖਿਆ, ਖੇਡ ਅਤੇ ਰੋਜ਼ਾਨਾਂ ਦੀ ਕਈ ਗਤੀਵਿੱਧੀਆਂ ਵਿੱਚ ਦੂਸਰੇ ਬੱਚਿਆਂ ਨਾਲੋਂ ਪਿਛੇ ਰਹਿ ਜਾਂਦੇ ਹਨ।ਇਸ ਨੈਸ਼ਨਲ ਡੀਵਰਮਿੰਗ ਡੇਅ ਦਾ ਮਕਸਦ ਵੀ ਇਕੋ ਸਮੇਂ `ਤੇ ਗੋਲੀ ਦੇ ਕੇ ਪੇਟ ਦੇ ਕੀੜਿਆਂ ਨੂੰ ਖਤਮ ਕਰਨਾਂ ਹੈ।ਸਹਾਇਕ ਸਿਵਲ ਸਰਜਨ ਬਠਿੰਡਾ ਵੱਲੋਂ ਪਰਸ਼ਨਲ ਹਾਈਜੀਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਉਹਨਾਂ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਹਰ ਪੱਧਰ `ਤੇ ਸਫਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਵਰਗ ਨੂੰ ਸੌਚਾਲਿਆ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਖੁਲੇ ਵਿੱਚ ਸੋਚਾਲਿਆ ਜਾਣ ਤੋਂ ਰੋਕਿਆ ਜਾ ਸਕੇ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕੇ।ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਸਾਰੇ 399 ਸਰਕਾਰੀ ਪ੍ਰਾਇਮਰੀ ਸਕੂਲ 272 ਅੱਪ ਪ੍ਰਾਇਮਰੀ ਸਕੂਲਾਂ ਅਤੇ 359 ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਲੱਗਭੱਗ 2,60,000 ਬੱਚਿਆਂ ਨੂੰ ਐਲਬੈਂਡਾਜੋਲ ਦੀ ਦਵਾਈਆਂ ਦਿੱਤੀ ਗਈ।ਡਾ: ਪਾਮਿਲ ਬਾਂਸਲ ਵਲੋਂ ਬੱਚਿਆਂ ਨੂੰ ਹੱਥ ਸਾਫ਼ ਕਰਨ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਬੀ.ਈ.ਈ ਹਰਵਿੰਦਰ ਸਿੰਘ, ਮੈਡਮ ਸਪਨਾ ਸਿੰਘ, ਬੀ.ਸੀ.ਸੀ ਨਰਿੰਦਰ ਕੁਮਾਰ ਅਤੇ ਜਗਦੀਸ਼ ਰਾਮ ਹਾਜਰ ਸਨ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਕੁੰਦਨ ਕੁਮਾਰ ਪਾਲ, ਅਰਬਨ ਨੌਡਲ ਅਫਸਰ ਡਾ: ਪਾਮਿਲ ਬਾਂਸਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਵਾਈਸ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਸਿੰਗਲਾ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>