Tuesday, March 19, 2024

ਮਹਾਂਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਤੋਂ ਬਾਅਦ ਨੌਜਵਾਨਾਂ ਨੇ ਬਾਜ਼ਾਰ ਦੀ ਕੀਤੀ ਸਫਾਈ

ਹਰੇਕ ਧਾਰਮਿਕ ਪ੍ਰੌਗਰਾਮ ਬਾਅਦ ਬਾਜ਼ਾਰ ਦੀ ਸਫਾਈ ਕਰਨ ਦਾ ਲਿਆ ਸੰਕਲਪ
ਸਮਰਾਲਾ, 12 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਰ ਸਾਲ ਦੀ ਤਰ੍ਹਾਂ ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਸਮਰਾਲਾ PPN1202201810ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉਤੇ ਵੱਡੇ ਵੱਡੇ ਲੰਗਰਾਂ ਦਾ ਆਯੋਜਨ ਕੀਤਾ ਗਿਆ।ਇਸ ਵਾਰ ਇੱਕ ਵਿਲੱਖਣ ਚੀਜ ਦੇਖਣ ਨੂੰ ਮਿਲੀ ਕਿ ‘ਸਵੱਛ ਭਾਰਤ ਲਹਿਰ’ ਤੇ ਫੁੱਲ ਚੜਾਉਂਦੇ ਹੋਏ ਸ਼ਹਿਰ ਦੇ ਕੁੱਝ ਉੱਦਮੀ ਨੌਜਵਾਨਾਂ ਨੇ ਮੇਨ ਚੌਂਕ ਸਮਰਾਲਾ ਤੋਂ ਲੈ ਕੇ ਪੁਰਾਣੀ ਦਾਣਾ ਮੰਡੀ ਤੱਕ ਸਾਰੇ ਬਜ਼ਾਰ ਵਿੱਚ ਖਿਲਰਿਆ ਕੂੜਾ ਇਕੱਠਾ ਕਰਕੇ ਉਸ ਨੂੰ ਸ਼ਹਿਰ ਦੇ ਬਾਹਰ ਕੂੜੇ ਵਾਲੇ ਡੰਪ `ਤੇ ਸੁੱਟ ਦਿੱਤਾ।ਇਨ੍ਹਾਂ ਨੌਜਵਾਨਾਂ ਦੇ ਇਸ ਚੰਗੇ ਕਾਰਜ ਦੀ ਪੂਰੇ ਸ਼ਹਿਰ ਵਿੱਚ ਸਰਾਹਨਾ ਕੀਤੀ ਜਾ ਰਹੀ ਹੈ।ਇਸ ਸਫਾਈ ਮੁਹਿੰਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਪ੍ਰਮੁੱਖ ਤੌਰ `ਤੇ ਸੋਨੀ ਤਿਵਾੜੀ, ਐਡਵੋਕੇਟ ਵਿਨੈ ਕਸ਼ੱਅਪ, ਸਚਿਨ ਬੁੱਧੀਰਾਜਾ, ਸਿਕੰਦਰ ਸਿੰਘ, ਵਿੱਕੀ, ਰਾਜਾ ਜੱਗੀ, ਦੀਪ ਸਿੰਘ, ਅਜੈ ਕੁਮਾਰ, ਸੰਜੀਵ ਭਾਰਦਵਾਜ, ਦੀਪਕ ਬੁੱਧੀ ਰਾਜਾ, ਅਜੈ ਪੋਪਲੀ, ਦਾਨਿਸ਼ ਮੁਹੰਮਦ, ਗੁਰਪ੍ਰੀਤ ਸਿੰਘ, ਰਾਜੂ, ਮਨਜੀਤ ਸਿੰਘ, ਸੁੱਖਾ ਬਿੱਟੂ, ਮਨਜੀਤ ਸਿੰਘ ਆਦਿ ਸ਼ਾਮਲ ਸਨ।ਇਸ ਮੌਕੇ ਸੋਨੀ ਤਿਵਾੜੀ  ਅਤੇ ਸਚਿਨ ਬੁੱਧੀਰਾਜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਕੋਈ ਵੀ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਨਿਕਲੇਗਾ, ਉਸ ਤੋਂ ਬਾਅਦ ਸ਼ਹਿਰ ਦੇ ਬਜਾਰ ਵਿੱਚ ਸਫਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply