Thursday, March 28, 2024

ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਭਰਨ ਲਈ ਸ਼ਿਡਿਊਲ ਜਾਰੀ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਈ/ਜੂਨ 2018 ਵਿਚ GNDUਹੋਣ ਵਾਲੀਆਂ ਅੰਡਰ-ਗਰੈਜੂਏਟ ਦੂਜਾ, ਚੌਥਾ, ਛੇਵਾਂ, ਅੱਠਵਾਂ ਅਤੇ ਦਸਵਾਂ ਸਮੈਸਟਰ ਅਤੇ ਪੋਸਟ-ਗਰੈਜੂਏਟ ਦੂਜਾ ਅਤੇ ਚੌਥਾ ਸਮੈਸਟਰ ਆਦਿ ਦੀਆਂ ਸਾਰੀਆਂ ਰੈਗੂਲਰ (ਬੀ.ਐਡ ਕਲਾਸਾਂ ਤੋਂ ਇਲਾਵਾ)/ ਪ੍ਰਾਈਵੇਟ/ਸਪੈਸ਼ਲ ਚਾਂਸ/ਇੰਪਰੂਵਮੈਂਟ ਪ੍ਰੀਖਿਆਵਾਂ ਮਿਤੀ 04 ਮਈ ਤੋਂ ਆਰੰਭ ਹੋ ਰਹੀਆਂ ਹਨ, ਜਿਨ੍ਹਾਂ ਦੇ ਦਾਖਲਾ ਫਾਰਮ ਸਬੰਧਤ ਪ੍ਰੀਖਿਆਰਥੀ ਮਿਤੀ 15 ਫਰਵਰੀ ਤੋਂ ਆਨ ਲਾਈਨ ਪ੍ਰਣਾਲੀ ਰਾਹੀਂ ਵੈਬਸਾਈਟ  ‘ਤੇ ਅਪਲਾਈ ਕਰ ਸਕਦੇ ਹਨ।
ਵਾਧੂ ਵਿਸ਼ਾ (ਸਾਲਾਨਾ ਪ੍ਰੀਖਿਆਵਾਂ ਵਾਸਤੇ) ਦੇ ਦਾਖਲਾ ਫਾਰਮ ਮੈਨੂਅਲ ਤੌਰ ਤੇ ਯੂਨੀਵਰਸਿਟੀ ਕੈਸ਼ ਕਾਉਂਟਰ ਤੇ ਲਏ ਜਾਣਗੇ। ਉਪਰੋਕਤ ਅਨੁਸਾਰ ਸਾਰੇ ਕਾਲਜਾਂ ਵਲੋਂ ਆਨਲਾਈਨ ਰੈਗੂਲਰ ਪ੍ਰੀਖਿਆਰਥੀਆਂ ਦੇ ਡਾਟਾ ਨੂੰ ਅਗਲੇ ਸਮੈਸਟਰ ਵਿੱਚ ਪ੍ਰਮੋਟ ਕਰਨ ਦੀ ਪ੍ਰਕਿਰਿਆ ਕਾਲਜ ਪੋਰਟਲ ‘ਤੇ ਸ਼ੁਰੂ ਹੋ ਚੁੱਕੀ ਹੈ।
ਬਿਨਾ ਲੇਟ ਫੀਸ ਦਾਖਲਾ ਫਾਰਮ ਭਰ ਕੇ ਫੀਸ ਸਲਿਪ ਕੱਢਣ ਦੀ ਮਿਤੀ 27 ਫਰਵਰੀ 2018 ਹੈ; 250/- ਰੁਪਏ ਲੇਟ ਫੀਸ ਨਾਲ 14 ਮਾਰਚ; 500 ਰੁਪਏ ਲੇਟ ਫੀਸ ਨਾਲ 27 ਮਾਰਚ; ਇਕ ਹਜ਼ਾਰ ਲੇਟ ਫੀਸ ਨਾਲ 6 ਅਪ੍ਰੈਲ; ਦੋ ਹਜ਼ਾਰ ਲੇਟ ਫੀਸ ਨਾਲ 17 ਅਪ੍ਰੈਲ ਅਤੇ ਇਸ ਉਪਰੰਤ ਦਾਖਲਾ ਫਾਰਮ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ (ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਤਕ) ਲਏ ਜਾਣਗੇ।
ਪ੍ਰਾਈਵੇਟ ਪ੍ਰੀਖਿਆਰਥੀਆਂ ਵਾਸਤੇ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਬਿਨਾ ਲੇਟ ਫੀਸ ਮਿਤੀ 01 ਮਾਰਚ 2018; 250 ਰੁਪਏ ਨਾਲ 16 ਮਾਰਚ; 500 ਰੁਪਏ ਨਾਲ 29 ਮਾਰਚ; ਇਕ ਹਜ਼ਾਰ ਰੁਪਏ ਨਾਲ 10 ਅਪ੍ਰੈਲ; ਦੋ ਹਜ਼ਾਰ ਰੁਪਏ ਨਾਲ 19 ਅਪ੍ਰੈਲ ਅਤੇ ਇਸ ਉਪਰੰਤ ਦਾਖਲਾ ਫਾਰਮ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ (ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਤਕ) ਲਏ ਜਾਣਗੇ।
ਕਾਲਜਾਂ ਵਾਸਤੇ ਬਿਨਾ ਲੇਟ ਫੀਸ ਡੀਮਾਂਡ ਡਰਾਫਟ ਕੈਸ਼ ਕਾਉਂਟਰ ਤੇ ਜਮ੍ਹਾਂ ਕਰਵਾਉਣ ਦੀ ਮਿਤੀ 9 ਮਾਰਚ 2018; 250 ਰੁਪਏ ਨਾਲ 23 ਮਾਰਚ; 500 ਰੁਪਏ ਨਾਲ 9 ਅਪ੍ਰੈਲ; ਇਕ ਹਜ਼ਾਰ ਰੁਪਏ ਨਾਲ 17 ਅਪ੍ਰੈਲ; ਦੋ ਹਜ਼ਾਰ ਰੁਪਏ ਨਾਲ 26 ਅਪ੍ਰੈਲ ਅਤੇ ਇਸ ਉਪਰੰਤ ਦਾਖਲਾ ਫਾਰਮ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ (ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਤਕ) ਲਏ ਜਾਣਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply