Thursday, March 28, 2024

ਹਰਿ ਹਰ ਰੋਹੀ ਮੰਦਰ ਵਿਖੇ ਸ਼ਿਵਰਾਤਰੀ ਮਨਾਈ – ਥਾਂ ਥਾਂ ਲੱਗੇ ਲੰਗਰ

ਪੱਟੀ, 13 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ) – ਸ਼ਿਵਰਾਤਰੀ ਮੌਕੇ ਸਥਾਨਕ ਹਰਿ ਹਰ ਰੋਹੀ ਮੰਦਰ ਵਲੋਂ ਬਾਬਾ ਆਨੰਦਗਿਰੀ ਜੀ PPN1402201804ਮਹਾਰਾਜ ਦੀ ਰਹਿਨੁਮਾਈ ਹੇਠ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਉਤਸਾਹ ਨਾਲ ਮਨਾਇਆ ਗਿਆ। ਅੱਜ ਸਵੇਰ ਤੋਂ ਹੀ ਸ਼ਿਵ ਭਗਤਾਂ ਵੱਲੋਂ ਸ਼ਿਵ ਪੂਜਨ ਦਾ ਸ਼ਿਲਸਿਲਾ ਸ਼ੁਰੂ ਹੋ ਗਿਆ।ਬਾਬਾ ਆਨੰਦਗਿਰੀ ਮਹਾਰਾਜ ਨੇ ਕਿਹਾ ਕਿ ਸਾਨੂੰ ਸਾਰਿਆਂ ਰੋਜ਼ਾਨਾ ਪ੍ਰਮਾਤਮਾ ਦੀ ਬੰਦਗੀ ਕਰ ਕੇ ਆਪਣਾ ਵੱਡਮੁੱਲਾ ਜੀਵਨ ਸਫਲ ਕਰਨਾ ਚਾਹੀਦਾ ਹੈ। ਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਉਪਰੰਤ ਅੱਜ ਸ਼ਿਵ ਭਗਤਾਂ ਨੇ ਸ਼ਿਵ ਪੂਜਨ ਕੀਤਾ।ਸ਼ਿਵ ਭਗਤਾਂ ਵੱਲੋਂ ਥਾਂ-ਥਾਂ ਤੇ ਲੰਗਰ ਲਗਾਏ ਗਏ।
ਇਸ ਮੌਕੇ ਬਾਬਾ ਆਨੰਦ ਗਿਰੀ ਮਹਾਰਾਜ, ਮਹੰਤ ਗੋਪਾਲ ਗਿਰੀ ਜੰਡਿਆਲਾ, ਮਹੰਤ ਗਿਆਨ ਗਿਰੀ ਠਾਠਰੀ (ਜੰਮੂ ਤੇ ਕਸ਼ਮੀਰ), ਮਹੰਤ ਨਰਵਦਾ ਗਿਰੀ ਪਟੌਦ (ਜੰਮੂ ਤੇ ਕਸ਼ਮੀਰ), ਮਹੰਤ ਅਨਿਲ ਗਿਰੀ ਹਰਿਦੁਆਰ, ਵਿਨੋਦ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ, ਬਿੱਲਾ ਸ਼ੇਰ, ਰਾਕੇਸ਼ ਪੰਡਤ, ਰਾਜੀਵ ਗੱਬਰ, ਪਵਨ ਕੁਮਾਰ ਟਾਹ, ਚੰਦਨ ਭਾਰਦਵਾਜ, ਭੁਪਿੰਦਰ ਸਿੰਘ ਮਿੰਟੂ, ਮੋਨੂੰ ਪੰਡਤ, ਰਾਕੇਸ਼ ਪੰਡਤ, ਵਿਨੋਦ ਕੁਮਾਰ ਗੱਪਾ, ਰਛਪਾਲ ਬੇਦੀ ਆਦਿ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply