Friday, April 19, 2024

ਸਾਈ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਸ਼ਿਵਲਿੰਗ ਦੀ ਸਥਾਪਨਾ

ਪੱਟੀ, 13 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ) – ਸਾਈ ਮੰਦਿਰ ਪੱਟੀ ਵਿਖੇ ਸ਼ਿਵਰਾਤਰੀ ਮੌਕੇ ਨਵ ਨਿਰਮਾਣ ਲੰਗਰ ਹਾਲ ਦਾ PPN1402201806ਉਦਘਟਾਨ ਅਤੇ ਸ਼ਿਵਲਿੰਗ ਦੀ ਸਥਾਪਨਾ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸਭਰਵਾਲ ਅਤੇ ਉਨਾਂ ਦੀ ਪਤਨੀ ਬੇਬੀ ਸਭਰਵਾਲ ਵਲੋ ਪੂਜ਼ਾ ਅਰਚਨਾ ਕਰਵਾਉਣ ਉਪਰੰਤ ਕੀਤੀ ਗਈ।ਇਸ ਸਮੇਂ ਪੂਰਣ ਆਹੂਤੀ ਹਵਨ ਯੱਗ ਕਰਵਾਇਆ ਗਿਆ ਤੇ 7 ਪੰਡਤਾਂ ਪਾਸੋਂ ਪਾਠ ਪੂਜਾ ਕਰਵਾਈ ਗਈ।ਸੱਤਿਆ ਸਾਂਈ ਸੇਵਾ ਸੰਗਠਨ ਦੇ ਜ਼ਿਲਾ ਪ੍ਰਧਾਨ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਂਈ ਮੰਦਿਰ ਵਿਖੇ ਪਿਛਲੇ 7 ਦਿਨਾਂ ਤੋ ਪੂਜਾ ਚੱਲ ਰਹੀ ਹੈ ਅਤੇ ਐਤਵਾਰ ਵਾਲੇ ਦਿਨ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ ਤੇ ਅੱਜ ਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਦੀ ਸਥਾਪਨਾ ਕੀਤੀ ਗਈ।
ਉਨਾਂ ਨੇ ਕਿਹਾ ਕਿ ਇਸ ਸਾਂਈ ਮੰਦਿਰ ਵਿਚ ਸ਼ਾਮ ਨੂੰ ਪ੍ਰਾੲਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਫਰੀ ਟਿਊਸ਼ਨ ਵੀ ਦਿੱਤੀ ਜਾਂਦੀ ਹੈ।ਡੀ.ਸੀ ਪਰਦੀਪ ਸਭਰਵਾਲ ਤੇ ਉਨਾਂ ਦੀ ਪਤਨੀ ਬੇਬੀ ਸਭਰਵਾਲ ਨੇ ਸਾਂਈ ਭਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ।ਡੀ.ਸੀ ਸਭਰਵਾਲ ਨੇ ਪ੍ਰਾੲਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਿਵਰਾਤਰੀ ਮੌਕੇ ਕਾਪੀਆਂ-ਪੈਨਸਿਲਾਂ ਵੰਡੀਆਂ।ਸਾਂਈ ਮੰਦਿਰ ਕਮੇਟੀ ਵਲੋ ਮੁੱਖ ਮਹਿਮਾਨ ਡੀ.ਸੀ ਤਰਨਤਾਰਨ ਅਤੇ ਉਨਾਂ ਦੀ ਪਤਨੀ ਦਾ ਵਿਸ਼ੇਸ ਸਨਮਾਨ ਕੀਤਾ।ਸਾਂਈ ਭਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਈ.ਓ ਪੱਟੀ ਅਨਿਲ ਚੋਪੜਾ, ਰਾਜ਼ੇਸ ਸ਼ਰਮਾ ਘਰਿਆਲਾ, ਕਪਿਲ ਸ਼ਰਮਾ ਕਨਵੀਨਰ, ਇੰਦਰਜੀਤ ਹਾਂਡਾ, ਰੋਹਿਤ ਅਰੋੜਾ, ਪਰਮੋਦ ਮਰਵਾਹਾ, ਪ੍ਰੋ: ਵਿਜੇ ਸ਼ਰਮਾ, ਗੁਰਮੀਤ ਪੱਪੂ, ਡਾ. ਸ਼ਾਮ ਲਾਲ ਗੁਪਤਾ, ਰਾਧੇ ਸ਼ਾਮ ਗੁਪਤਾ, ਅਰੁਣ ਸ਼ਰਮਾ, ਰਜ਼ਨੀਸ ਪਰਚੀਜ਼ਾ, ਥਾਣਾ ਮੁੱਖੀ ਸਿਟੀ ਕਮਲਜੀਤ ਸਿੰਘ, ਚੰਚਲ ਸ਼ਰਮਾ, ਕੁਸਮ ਸ਼ਰਮਾ, ਸ਼ਸ਼ੀ ਹਾਂਡਾ, ਕਾਮਨੀ ਮਰਵਾਹਾ, ਜੀਵਨ ਸ਼ਰਮਾ, ਪਨੂਮ ਰਾਣੀ ਆਦਿ ਹੋਰ ਸਾਈ ਭਗਤਾਂ ਨੇ ਭਾਗ ਲਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply