Friday, April 19, 2024

ਪਾਕਿਸਤਾਨ ਦੇ ਵੀਜ਼ਾ ਅਧਿਕਾਰੀਆਂ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

PPN010707
ਨਵੀਂ ਦਿੱਲੀ, 1  ਅਗਸਤ (ਅੰਮ੍ਰਿਤ ਲਾਲ ਮੰਨਣ)- ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾਂ ਵਾਸਤੇ ਜਾਣ ਵਾਲੇ ਜਥਿਆਂ ਨੂੰ ਲੋੜਿੰਦਾ ਸਹਿਯੋਗ ਦੇਣ ਵਾਸਤੇ ਪਾਕਿਸਤਾਨ ਦੇ ਭਾਰਤ ਵਿਚ ਵਿਜ਼ਾ ਕਾਉਂਸਲੇਟ ਰਹੇ ਜਨਾਬ ਅਬਰਾਰ ਹੁਸੈਨ ਹਾਸ਼ਮੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਾਮਨ ਕੀਤਾ ਗਿਆ।ਦਿੱਲੀ ਤੋਂ ਕਨਾਡਾ ਦਾ ਤਬਾਦਲਾ ਹੋਣ ਕਰਕੇ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਛੱਡਣ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਵਿਸ਼ੇਸ਼ ਸੱਦੇ ਤੇ ਆਏ ਪਾਕਿਸਤਾਨ ਦੇ ਵਿਜ਼ਾ ਕਾਉਂਸਲੇਟ ਅਬਰਾਰ ਹੁਸੈਨ ਹਾਸ਼ਮੀ ਅਤੇ ਦਿੱਲੀ ਵਿੱਖੇ ਕਾਉਂਸਲਰ ਕਲਚਰਲ ਦੇ ਅਹੁਦੇ ਤੇ ਨਵੇਂ ਆਏ ਸਈਯਦ ਫਾਰੁਖ ਹਬੀਬ ਤੇ ਵੀਜ਼ਾ ਸਕੱੱਤਰ ਖ਼ਾਦਿਮ ਹੁਸੈਨ ਦਾ ਸਿਰੋਪਾ, ਸ਼ਾਲ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
ਪਾਕਿਸਤਾਨ ਦੇ ਗੁਰੂਧਾਮਾਂ ਦੀ ਜਾਣਕਾਰੀ ਦੇਣ ਵਾਲੀ ਕਿਤਾਬ “ਦ ਸਿੱਖ ਹੈਰੀਟੇਜ ਆਫ ਪਾਕਿਸਤਾਨ” ਇਸ ਮੌਕੇ ਹਾਸ਼ਮੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਭੇਟ ਕੀਤੀ। ਦਿੱਲੀ ਕਮੇਟੀ ਨੂੰ ਹਾਸ਼ਮੀ ਵੱਲੋਂ ਵੀਜ਼ਾ ਦੇ ਮਸਲਿਆਂ ਤੇ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਜੀ.ਕੇ. ਨੇ ਭਾਰਤੀ ਯਾਤਰੂਆਂ ਦੇ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵੇਲ੍ਹੇ ਅੱਗੇ ਵੀ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਇਸੇ ਤਰ੍ਹਾਂ ਸਹਿਯੋਗ ਮਿਲਣ ਦੀ ਆਸ ਜਤਾਈ। ਭਾਰਤ ਤੇ ਪਾਕਿਸਤਾਨ ਦੇ ਪੰਜਾਬੀਆਂ ਨੂੰ ਮਿਲ ਕੇ ਕਾਰਜ ਕਰਨ ਦਾ ਸੱਦਾ ਦਿੰਦੇ ਹੋਏ ਜੀ.ਕੇ. ਨੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਮਜਬੂਤ ਕਰਨ ਵਾਸਤੇ ਆਪਣੇ ਵਿਰਸੇ ਨੂੰ ਭਰਪੁਰ ਸਨਮਾਨ ਦੇਣ ਤੇ ਜ਼ੋਰ ਦਿੱਤਾ। ਸਿੱਖ ਪੰਥ ਵੱਲੋਂ ਰੋਜ਼ਾਨਾ ਅਰਦਾਸ ਵਿਚ ਪਾਕਿਸਤਾਨ ‘ਚ ਰਹਿ ਗਏ ਗੁਰੂਧਾਮਾਂ ਦੇ ਦਰਸ਼ਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਭਾਰਤੀ ਸਿੱਖ ਯਾਤਰੂਆਂ ਨੂੰ ਖੁੱਲੇ ਵੀਜ਼ੇ ਦੇਣ ਦੀ ਮੰਗ ਕੀਤੀ। ਪਾਕਿਸਤਾਨ ਦੇ ਗੁਰੂਧਾਮਾਂ ਦੀ ਕਾਰਸੇਵਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੇਣ ਦੀ ਬਜਾਏ ਜੀ.ਕੇ. ਨੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਨੂੰ ਸੇਵਾਂ ਸੌਂਪਣ ਤੇ ਜ਼ੋਰ ਦਿੱਤਾ।ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ, ਹਰਦੇਵ ਸਿੰਘ ਧਨੋਆ, ਦਰਸ਼ਨ ਸਿੰਘ, ਮਨਮਿੰਦਰ ਸਿੰਘ ਆਯੂਰ, ਜਤਿੰਦਰਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਪੱਪੂ, ਬੀਬੀ ਧੀਰਜ ਕੌਰ, ਰਵੈਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਹਰਪ੍ਰੀਤ ਸਿੰਘ ਹੈਪੀ ਮੌਜੂਦ ਸਨ। 

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply