Oops! It appears that you have disabled your Javascript. In order for you to see this page as it is meant to appear, we ask that you please re-enable your Javascript!
Tuesday, March 26, 2019
ਤਾਜ਼ੀਆਂ ਖ਼ਬਰਾਂ

ਦੋਹਰਾ ਅੰਨਾਂ ਕਤਲ ਕੇਸ ਪੁਲਿਸ ਵਲੋਂ ਸੁਲਝਾਉਣ ਦਾ ਦਾਅਵਾ- ਦੋ ਦੋਸ਼ੀ ਲੁੱਟੇ ਸਮਾਨ ਸਮੇਤ ਕਾਬੂ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਪਿੰਡ ਸੁਲਤਾਨਵਿੰਡ ਦੀ ਨੇੜਲੀ ਅਬਾਦੀ ਦਰਸ਼ਨ PPN1502201802ਐਵਨਿਊ ਜਲੰਧਰ ਜੀ.ਟੀ ਰੋਡ ਅੰਮ੍ਰਿਤਸਰ ਵਿਖੇ 5-6 ਫਰਵਰੀ ਦੀ ਦਰਮਿਆਨੀ ਰਾਤ ਨੂੰ ਸ੍ਰੀਮਤੀ ਗਗਨ ਵਰਮਾ ਪਤਨੀ ਸੰਜੀਵ ਕੁਮਾਰ ਅਤੇ ਉਸ ਦੀ ਬੇਟੀ ਮਿਸ ਸ਼ਿਵਨੈਣੀ ਵਰਮਾ ਦਾ ਅਣਪਛਾਤੇ ਵਿਅਕਤੀਆਂ ਵੱਲੋ ਕਤਲ ਕਰ ਕੇ ਲਾਸ਼ਾਂ ਨੂੰ ਸਾੜੇ ਜਾਣ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।PPN1502201801
ਪੁਲਿਸ ਕਮਿਸਨਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਦੀਆਂ ਹਦਾਇਤਾਂ `ਤੇ ਇੰਸਪੈਕਟਰ ਵਵਿੰਦਰ ਮਹਾਜਨ ਇੰਚਾਰਜ ਸਾਈਬਰ ਕ੍ਰਾਈਮ ਐਂਡ ਟੈਕਨੀਕਲ ਸੈਲ ਅੰਮ੍ਰਿਤਸਰ ਦੀ ਟੀਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ, ਜਦ ਅੰਨੇ ਕਤਲਾਂ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਪੰਕਜ ਸ਼ਰਮਾ ਉਰਫ ਵਿਨੈ ਪੁੱਤਰ ਪਲਵਿੰਦਰ ਸ਼ਰਮਾ ਤੇ ਨੀਰਜ ਕੁਮਾਰ ਪੁੱਤਰ ਰਵੀ ਕੁਮਾਰ ਦੋਵੇਂ ਵਾਸੀ ਗਲੀ ਨੰ: 2 ਗੁਰੂ ਗੋਬਿੰਦ ਸਿੰਘ ਨਗਰ ਵਡਾਲੀ ਰੋਡ ਛੇਹਰਟਾ ਅੰਮ੍ਰਿਤਸਰ ਨੂੰ ਇੰਸਪੈਕਟਰ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਦੀ ਪੁਲਿਸ ਪਾਰਟੀ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ।

              ਪੁਲਿਸ ਮੁਖੀ ਨੇ ਕਿਹਾ ਕਿ ਦੋਨੋ ਨੌਜਵਾਨ ਮ੍ਰਿਤਕਾ ਗਗਨ ਵਰਮਾ ਦੇ ਪੁੱਤਰ ਰਿਧਮ ਵਰਮਾ ਦੇ ਦੋਸਤ ਸਨ ਅਤੇ ਉਨਾਂ ਦਾ ਘਰ ਵਿੱਚ ਆਉਣਾ ਜਾਣਾ ਸੀ।ਉਨਾਂ ਕਿਹਾ ਕਿ ਪੰਕਜ਼ ਨੂੰ ਪੈਸਿਆਂ ਦੀ ਜਰੂਰਤ ਸੀ ਅਤੇ ਅਤੇ ਉਨਾਂ ਨੇ ਲੁੱਟ ਦੀ ਨੀਅਤ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ।ਦੋਸ਼ੀਆਂ ਪਾਸ ਇੱਕ ਕਲੋਰੋਫਾਰਮ ਦੀ ਬੋਤਲ ਵੀ ਸੀ ਅਤੇ ਮੁਢਲ਼ੀ ਜਾਂਚ ਮੁਤਾਬਿਕ ਦੋਸ਼ੀਆਂ ਵਲੋਂ ਔਰਤਾਂ ਨਾਲ ਜਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੀ ਅਜੇ ਪੁਸ਼ਟੀ ਨਹੀ ਹੋਈ।ਦੋਸ਼ੀਆਂ ਨੇ ਸਬੂਤ ਮਿਟਾਉਣ ਲਈ ਲਾਸ਼ਾਂ ਨੂੰ ਅੱਗ ਲਗਾ ਦਿਤੀ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਅੰਨੇ ਕਤਲ ਦੀ ਜਾਂਚ ਤੋਂ ਸ਼ੱਕ ਜਾਹਿਰ ਹੁੰਦਾ ਸੀ ਕਿ ਇਹ ਕਿਸੇ ਜਾਣਕਾਰ ਦਾ ਕੰਮ ਹੈ, ਕਿਉਂਕਿ ਉਹ ਅਰਾਮ ਨਾਲ ਬਿਨਾਂ ਕਿਸੇ ਵਿਰੋਧ ਦੇ ਹੀ ਘਰ ਵਿੱਚ ਦਾਖਲ ਹੋਏ।

ਉਨਾਂ ਕਿਹਾ ਕਿ ਦੋਸ਼ੀਆਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਹੀਰੋ ਮੋਟਰਸਾਈਕਲ ਪੀ.ਬੀ 02 ਡੀ.ਐਚ 5480, ਕੈਸ਼, ਸੋਨੇ ਦੇ ਗਹਿਣੇ,   ਇਕ ਕੈਮਰਾ ਕੈਨਨ ਮਾਰਕਾ ਅਤੇ ਇਕ ਟੈਬ ਮਾਰਕਾ ਆਈ ਬਾਲ ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆਂ ਪਾਸੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਮਾਂ-ਧੀਅ ਦੇ ਦੂਹਰੇ ਕਤਲ ਦੀ ਇਸ ਵਾਰਦਾਤ ਸਬੰਧੀ ਆਈ.ਪੀ.ਸੀ ਦੀ ਧਾਰਾ 303,201,436,460 ਤਹਿਤ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾ ਨੰਬਰ 13 ਮਿਤੀ 6.2.2018 ਦਰਜ ਕੀਤਾ ਗਿਆ ਸੀ।

                       ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਵਿੱਚ ਹਰਜੀਤ ਸਿੰਘ ਧਾਲੀਵਾਲ, ਲਖਬੀਰ ਸਿੰਘ, ਜਗਜੀਤ ਸਿੰਘ ਵਾਲੀਆ, ਮਨਜੀਤ ਸਿੰਘ, ਵਵਿੰਦਰ ਸਿੰਘ ਅਤੇ ਨੀਰਜ ਕੁਮਾਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>