Thursday, March 28, 2024

ਸੀ.ਬੀ.ਆਈ ਨੂੰ ਟਾਈਟਲਰ ਕਬੂਲਨਾਮੇ ਦੀ ਪੜਤਾਲ ਕਰਨ ਦਾ ਅਦਾਲਤ ਨੇ ਦਿੱਤਾ ਹੁਕਮ

ਦਿੱਲੀ ਕਮੇਟੀ ਨੇ ਅਦਾਲਤ ’ਚ ਜਮਾਂ ਕਰਵਾਈਆਂ ਸਨ ਟਾਈਟਲਰ ਦੇ ਖੁਲਾਸੇ ਦੀਆਂ ਦੋ ਸੀ.ਡੀ
ਨਵੀਂ ਦਿੱਲੀ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ਼ ਅੱਜ ਦਿੱਲੀ ਦੀ ਕੜਕੜਡੂਮਾ Manjit GKਕੋਰਟ ਨੇ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ।ਜੱਜ ਅਮਿਤ ਅਰੋੜਾ ਨੇ ਟਾਈਟਲਰ ਖਿਲਾਫ਼ ਹੋਏ ਨਵੇਂ ਖੁਲਾਸਿਆਂ ਨੂੰ ਬਿਆਨ ਕਰਨ ਵਾਲੀ 2 ਵੀਡੀਓ ਸੀਡੀ ਦੀ ਜਾਂਚ ਸੀ.ਬੀ.ਆਈ. ਨੂੰ ਕਰਨ ਦਾ ਅੱਜ ਜਿਥੇ ਆਦੇਸ਼ ਦਿੱਤਾ ਉਥੇ ਹੀ ਟਾਈਟਲਰ ਖਿਲਾਫ਼ ਚਲ ਰਹੇ ਮਾਮਲਿਆਂ ’ਤੇ ਸੀ.ਬੀ.ਆਈ. ਦੇ ਐਸ.ਪੀ. ਨੂੰ 24 ਫਰਵਰੀ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਦਾ ਆਦੇਸ਼ ਦਿੱਤਾ ਹੈ।ਇਸ ਤੋਂ ਪਹਿਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਗੁਰਬਖਸ਼ ਸਿੰਘ ਨੇ ਕੋਰਟ ’ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਵੱਲੋਂ ਟਾਈਟਲਰ ਦੇ ਜਾਰੀ ਕੀਤੇ ਗਏ 5 ਸਟਿੰਗ ਵੀਡੀਓ ਦੀ ਇੱਕ ਸੀ.ਡੀ ਅਤੇ ਇੱਕ ਨਿਜ਼ੀ ਪੰਜਾਬੀ ਚੈਨਲ ਨੂੰ ਟਾਈਟਲਰ ਵੱਲੋਂ ਦਿੱਤੇ ਗਏ ਇੰਟਰਵਿਊ ਦੀ ਦੂਜੀ ਸੀ.ਡੀ ਦੇ ਰੂਪ ’ਚ ਕੋਰਟ ਦੇ ਸਾਹਮਣੇ ਰੱਖਦੇ ਹੋਏ ਸੀ.ਡੀ ਦੀ ਜਾਂਚ ਕਰਾਉਣ ਦੀ ਅਦਾਲਤ ਪਾਸੋਂ ਮੰਗ ਕੀਤੀ ਸੀ।ਇੱਥੇ ਦੱਸ ਦੇਈਏ ਕਿ ਇਸ ਇੰਟਰਵਿਊ ’ਚ ਟਾਈਟਲਰ ਨੇ 1 ਨਵੰਬਰ 1984 ਨੂੰ ਰਾਜੀਵ ਗਾਂਧੀ ਦੇ ਨਾਲ ਦਿੱਲੀ ਦੀ ਸੜਕਾਂ ’ਤੇ ਘੁੰਮਣ ਦਾ ਖੁਲਾਸਾ ਕੀਤਾ ਸੀ।
ਇਸ ਦੇ ਨਾਲ ਹੀ ਪੁਲਬੰਗਸ਼ ਮਾਮਲੇ ’ਚ ਹੋ ਰਹੀ ਸੁਣਵਾਈ ਦੌਰਾਨ ਟਾਈਟਲਰ ਦੇ ਖਿਲਾਫ਼ ਪਾਲੀਗ੍ਰਾਫ਼ ਟੈਸਟ ਕਰਵਾਉਣ ਦੀ ਹਾਮੀ ਭਰਨ ਵਾਲੇ ਅਭਿਸ਼ੇਕ ਵਰਮਾ, ਦੇ ਵਕੀਲ ਨੇ ਅੱਜ ਕੋਰਟ ਨੂੰ ਦੱਸਿਆ ਕਿ ਦਿੱਲੀ ਕੈਂਟ ਦੇ ਆਰਮੀ ਹਸਪਤਾਲ ’ਚ ਪਾਲੀਗ੍ਰਾਫ਼ ਟੈਸ਼ਟ ਦੀ ਸਹੂਲਤ ਹੋਣ ਦਾ ਉਨ੍ਹਾਂ ਨੂੰ ਪਤਾ ਚਲਿਆ ਹੈ।ਜੇਕਰ ਕੋਰਟ ਇਸ ਮਾਮਲੇ ’ਚ ਆਦੇਸ਼ ਦੇਵੇ ਤਾਂ ਅਭਿਸ਼ੇਕ ਵਰਮਾ ਦਾ ਟੈਸ਼ਟ ਇੱਥੇ ਹੋ ਸਕਦਾ ਹੈ ਅਤੇ ਇਥੇ  ਟੈਸ਼ਟ ਕਰਵਾਉਣ ਲਈ ਅਭਿਸ਼ੇਕ ਵਰਮਾ ਤਿਆਰ ਹੈ। ਇਸ ’ਤੇ ਸੀ.ਬੀ.ਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਸਰਕਾਰ ਨੇ ਨਾ ਤੇ ਪਾੱਲੀਗ੍ਰਾਫ਼ ਮਸ਼ੀਨ ਦੀ ਮੁਰਮੱਤ ਕਰਵਾਈ ਹੈ ਅਤੇ ਨਾ ਹੀ ਨਵੀਂ ਮਸ਼ੀਨ ਖਰੀਦਣ ਬਾਰੇ ਫੈਸਲਾ ਲਿਆ ਹੈ।ਜਿਸ ’ਤੇ ਕੋਰਟ ਨੇ ਸੀ.ਬੀ.ਆਈ ਨੂੰ ਆਰਮੀ ਹਸਪਤਾਲ ਵਿਖੇ ਪਾਲੀਗ੍ਰਾਫ਼ ਟੈਸ਼ਟ ਕਰਾਉਣ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਆਦੇਸ਼ ਦਿੰਦੇ ਹੋਏ ਸੀ.ਬੀ.ਆਈ ਦੇ ਐਸ.ਪੀ ਨੂੰ ਇਸ ਮਾਮਲੇ ’ਚ ਅਗਲੀ ਸੁਣਵਾਈ ਦੌਰਾਨ ਸਟੇਟਸ ਰਿਪੋਰਟ ਦਾਖਿਲ ਕਰਨ ਦਾ ਆਦੇਸ਼ ਦਿੱਤਾ।
ਇਸ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਬੇਸ਼ਕ ਨਵੰਬਰ 1984 ’ਚ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੈ। ਪਰ ਹੁਣ ਕਾਨੂੰਨੀ ਸ਼ਿਕੰਜੇ ’ਚ ਫਸਦੇ ਜਾ ਰਹੇ ਟਾਈਟਲਰ ਅਤੇ ਗਾਂਧੀ ਪਰਿਵਾਰ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਧਰਤੀ ਕਿਵੇਂ ਹਿਲਦੀ ਹੈ।ਜੀ.ਕੇ ਨੇ ਇੱਕ ਵਾਰ ਫਿਰ ਸਾਫ਼ ਕੀਤਾ ਕਿ ਉਹ ਟਾਈਟਲਰ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਟਾਈਟਲਰ ਨੂੰ ਉਸਦੇ ਦੋਸ਼ਾਂ ਦੀ ਸਜ਼ਾ ਦਿਵਾਉਣ ਤਕ ਅਕਾਲੀ ਦਲ ਦੀ ਲੜਾਈ ਜਾਰੀ ਰਹੇਗੀ।ਅੱਜ ਅਦਾਲਤ ਨੇ ਦੋਨੋਂ ਵੀਡੀਓ ਸੀ.ਡੀ ਦੀ ਜਾਂਚ ਸੀ.ਬੀ.ਆਈ. ਨੂੰ ਦੇ ਕੇ ਸੱਚ ਦੇ ਸਾਹਮਣੇ ਆਉਣ ਦਾ ਰਾਹ ਖੋਲ ਦਿੱਤਾ ਹੈ।ਇਹ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੀ ਵੱਡੀ ਜਿੱਤ ਹੈ।ਜੀ.ਕੇ ਨੇ ਦਿੱਲੀ ਕਮੇਟੀ ਦੇ ਲੀਗਲ ਸੈਲ ਅਤੇ ਵਕੀਲਾਂ ਨੂੰ ਪੂਰੀ ਤੱਤਪਰਤਾ ਨਾਲ ਲੜਾਈ ਲੜਨ ਲਈ ਵਧਾਈ ਵੀ ਦਿੱਤੀ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply