Friday, April 19, 2024

ਮਨਪ੍ਰੀਤ ਬਾਦਲ ਦਾ ਥਾਂ-ਥਾਂ ’ਤੇ ਘਿਰਾਓ ਕਰਨਗੀਆਂ ਆਂਗਨਵਾੜੀ ਵਰਕਰਾਂ

ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿੱਤ ਮੰਤਰੀ ਪੰਜਾਬ ਦੇ ਸਥਾਨਕ ਦਫ਼ਤਰ ਅੱਗੇ PPN1502201806ਧਰਨੇ ’ਤੇ ਬੈਠੀਆਂ ਆਂਗਣਵਾੜੀ ਵਰਕਰਾਂ ਕੋਲ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸਬੰਧ ਨਹੀਂ।ਜਥੇਬੰਦੀ ਨੇ ਹਮੇਸ਼ਾਂ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਲਈ ਸਮੇਂ ਦੀਆਂ ਸਰਕਾਰਾਂ ਖਿਲਾਫ਼ ਬਿਨਾਂ ਕਿਸੇ ਡਰ ਤੋਂ ਸੰਘਰਸ਼ ਕੀਤਾ ਹੈ ਅਤੇ ਅੱਗੋ ਵੀਂ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਉਹ ਸੂਬੇ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਨੂੰ ਜਾਣ ਬੁੱਝ ਕੇ ਟਾਲ ਰਹੇ ਹਨ ਅਤੇ ਉਲਟਾ ਉਨ੍ਹਾਂ ਦੀ ਯੂਨੀਅਨ ਨੂੰ ਅਕਾਲੀ ਦਲ ਦੀ ਯੂਨੀਅਨ ਆਖ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਜਥੇਬੰਦੀ ਦੇ ਵਫਦ ਨੂੰ ਦੋ ਵਾਰ ਮੀਟਿੰਗ ਲਈ ਚੰਡੀਗੜ੍ਹ ਵਿਖੇ ਸਮਾਂ ਦਿੱਤਾ ਸੀ ਪਰ ਜਾਣ ਬੁੱਝ ਕੇ ਗੱਲ ਨਹੀਂ ਸੁਣੀ। ਸੂਬਾ ਪ੍ਰਧਾਨ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਵਰਕਰਾਂ ਨੂੰ ਬਠਿੰਡਾ ਵਿਖੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਡਾਂਗਾ ਨਾਲ ਪੁਲਿਸ ਨੇ ਕੁੱਟਿਆ।ਰੱਸਿਆਂ ਨਾਲ ਬੰਨ ਕੇ ਸੜਕਾਂ ’ਤੇ ਘੜੀਸਿਆ ਤੇ ਫੇਰ ਪਰਚੇ ਦਰਜ ਕਰਕੇ ਬਠਿੰਡੇ ਦੀ ਜੇਲ੍ਹ ਵਿਚ ਕਈ ਹਫ਼ਤੇ ਰੱਖਿਆ।ਇਸੇ ਤਰਾਂ ਖਿਓਵਾਲੀ ਪਿੰਡ ਤੋਂ ਵਰਕਰਾਂ ਨੂੰ ਗਿ੍ਰਫਤਾਰ ਕਰਕੇ 21 ਦਿਨ ਫਿਰੋਜ਼ਪੁਰ ਦੀ ਜੇਲ ਵਿਚ ਰੱਖਿਆ ਪਰ ਵਰਕਰਾਂ ਦੇ ਹੌਂਸਲੇ ਉਦੋ ਵੀ ਬੁਲੰਦ ਸਨ ਤੇ ਹੁਣ ਵੀ ਬੁਲੰਦ ਹਨ।ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਸਰਕਾਰ ਤੋਂ ਡਰਦੀਆਂ ਨਹੀਂ ਤੇ ਇੱਟ ਨਾਲ ਇੱਟ ਖੜਕਾ ਦੇਣਗੀਆਂ।ਜੇਕਰ ਵਿੱਤ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਾ ਕੀਤਾ ਤਾਂ ਯੂਨੀਅਨ ਵਲੋਂ ਮਨਪ੍ਰੀਤ ਸਿੰਘ ਬਾਦਲ ਦਾ ਥਾਂ-ਥਾਂ ’ਤੇ ਘਿਰਾਓ ਕੀਤਾ ਜਾਵੇਗਾ।ਉਨ੍ਹਾਂ ਨੇ ਬਹੁਤ ਹੀ ਅਫਸੋਸ ਨਾਲ ਕਿਹਾ ਕਿ ਪਿਛਲੇਂ 18 ਦਿਨ੍ਹਾਂ ਤੋਂ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਵਰਕਰਾਂ ਤੇ ਹੈਲਪਰਾਂ ਰੋਸ ਧਰਨੇ ’ਤੇ ਬੈਠੀਆ ਹਨ ਪਰ ਵਿੱਤ ਮੰਤਰੀ ਨੇ ਆਪਣੇ ਦਫਤਰ ਵੱਲ ਮੂੰਹ ਵੀ ਨਹੀ ਕੀਤਾ।ਇਸ ਮੌਕੇ ਗੁਰਮੀਤ ਕੌਰ ਗੋਨਿਆਣਾ, ਜਸਪਾਲ ਕੌਰ, ਜਸਵੀਰ ਕੌਰ ਤੇ ਅੰਮਿ੍ਰਤਪਾਲ ਕੌਰ ਆਦਿ ਆਗੂ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply