Thursday, December 13, 2018
ਤਾਜ਼ੀਆਂ ਖ਼ਬਰਾਂ

ਰਾਜਵੀਰ ਜਵੰਦਾ, ਕਰਤਾਰ ਰਮਲਾ ਤੇ ਬੀਬਾ ਨਵਜੋਤ ਰਾਣੀ ਦਾ ਖੁੱਲਾ ਅਖਾੜਾ 25 ਨੂੰ

ਖੇਡਾਂ ਉਦੋਨੰਗਲ ਦੀਆਂ 22 ਫਰਵਰੀ ਤੋ
ਚੌਂਕ ਮਹਿਤਾ, 16 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਹਾਕੀ ਅਤੇ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਝੇ ਦੇ ਮਸ਼ਹੂਰ Javanda,-Ramlaਪਿੰਡ ਉਦੋਨੰਗਲ ਵਿਖੇ ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਕਰਵਾਇਆ ਜਾਂਦਾ ਮਾਝੇ ਦਾ ਮਸ਼ਹੂਰ ਪੇਂਡੂ ਖੇਡ ਮੇਲਾ 22 ਫਰਵਰੀ ਤੋ 25 ਫਰਵਰੀ ਤੱਕ ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਉਦੋਨੰਗਲ ਵਿਖੇ  ਕਰਵਾਇਆ ਜਾ ਰਿਹਾ ਹੈ।ਪ੍ਰਧਾਨ ਗੁਰਦਵਿੰਦਰ ਸਿੰਘ ਰੰਧਾਵਾ, ਸਿੰਮੀ ਰੰਧਾਵਾ, ਦਵਿੰਦਰ ਸਿੰਘ ਰੰਧਾਵਾ, ਕੁਲਬੀਰ ਉਦੋਨੰਗਲ, ਆਤਮਬੀਰ ਸਿੰਘ, ਹਰਮਨ ਰੰਧਾਵਾ, ਨਵ ਰੰਧਾਵਾ, ਸਿੰਮੂ ਰੰਧਾਵਾ, ਗੁਰਜੰਟ ਸਿੰਘ ਰੇਲਵੇ, ਗੁਰਬਰਿੰਦਰ ਗੋਲੂ, ਬਿੱਕਾ ਪੰਨੂ, ਰਵੀ ਰੰਧਾਵਾ, ਸੋਨੂੰ ਰੰਧਾਵਾ, ਲਵੀ ਰੰਧਾਵਾ, ਰਮਨਜੀਤ ਰਮੀ ਰੰਧਾਵਾ, ਜਤਿੰਦਰ ਸਿੰਘ, ਅਭੀ ਰੰਧਾਵਾ, ਗੁਰਮੰਜਲ ਲਾਡੀ, ਗੁੱਲੂ, ਹਰਿੰਦਰ  ਆਦਿ ਮੈਬਰ ਹਾਜ਼ਰ ਸਨ।
ਇਸ ਖੇਡ ਮੇਲੇ ਨੂੰ ਸਿਰੇ ਚੜਾਉਣ ਵਾਸਤੇ ਐਨ. ਆਰ. ਆਈ ਵੀਰ ਵਿਦੇਸ਼ਾ ਤੋ ਜਿਨਾਂ ਵਿੱਚ ਵਿਸਥਾਰ ਪੂਰਵਕ ਸਮਸ਼ੇਰ ਸਿੰਘ, ਮਨਿੰਦਰ ਸਿੰਘ, ਨਵਰਤਨ ਸਿੰਘ, ਗਗਨ ਰੰਧਾਵਾ (ਸਾਰੇ ਆਸਟਰੇਲੀਆਂ), ਅਵਤਾਰ ਸਿੰਘ ਫਰਾਂਸ, ਰਘਬੀਰ ਸਿੰਘ ਇਟਲੀ, ਗੁਰਪ੍ਰੀਤ ਸਿੰਘ, ਸਿਮਰਨਬੀਰ ਸਿੰਘ ਸ਼ਾਹ, ਗੁਰਮੰਜਲ ਸਿੰਘ ਸ਼ਾਹ (ਸਾਰੇ ਕਨੇਡਾ), ਹਰਿੰਦਰ ਨਿਊਜੀਲੈਂਡ, ਹਰਸ਼ਰਨ ਸਿੰਘ ਪ੍ਰਿੰਸ ਯੂ.ਐਸ.ਏ, ਬਲਕਾਰ ਸਿੰਘ ਬੱਲਾ ਜਰਮਨ, ਆਦਿ ਪਿੰਡ ਪਹੂੰਚ ਚੁੱਕੇ ਹਨ ਅਤੇ ਵਿਦੇਸ਼ਾਂ ਤੋ ਸੁਖਦੇਵ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਧਰਮਾ, ਜਸਪਿੰਦਰ ਸਿੰਘ ਰੰਧਾਵਾ, ਜਸਕਰਨ ਸਿੰਘ, ਬਚਿੱਤਰ ਸਿੰਘ, ਜੋਧਾ, ਨੋਬੀ ਰੰਧਾਵਾ, ਹਰਕੀਰਤ ਰੂਬੀ (ਸਾਰੇ ਕਨੇਡਾ),  ਸੁਖਜਿੰਦਰ ਸਿੰਘ ਪਟਵਾਰੀ, ਸਕਿੰਟੂ ਪੁਰਬਾ ਹਰਬਖਸ ਸਿੰਘ, ਪ੍ਰਭਜੋਤ ਸਿੰਘ, ਅਮਨਦੀਪ ਸਿੰਘ ਸੇਠੀ, ਤਰਿੰਦਰ ਸਿੰਘ, ਸੰਦੀਪ ਸਿੰਘ (ਸਾਰੇ ਯੂ.ਐਸ.ਏ) ਕਰਮ ਪੰਨੂ ਜਰਮਨ, ਲਾਲਾ ਜਰਮਨ, ਬਿੰਦ ਇਟਲੀ, ਗੋਪੀ ਇੰਗਲੈਡ, ਅਸ਼ਵਨੀ ਕਾਲਾ ਇੰਗਲੈਡ, ਹਰਪਾਲ ਸਿੰਘ, ਦਿਲਬਾਗ ਸਿੰਘ, ਮਨਪ੍ਰੀਤ ਰਾਜਾ (ਆਸਟਰੇਲੀਆ), ਬੱਗਾ ਜਰਮਨ, ਸੁੱਖਾ ਇਟਲੀ, ਮਹੁੱਬਤ ਨਿਊਜੀਲੈਂਡ, ਭਿੰਦੀ ਮਸਕਟ ਸਿਰ ਤੋੜ ਮੇਲੇ ਨੂੰ ਕਾਮਯਾਬ ਬਣਾਉਣ ਲਈ ਮੇਹਨਤ ਕਰ ਰਹੇ ਹਨ।
ਇਸ ਜਾਣਕਾਰੀ ਮੌਕੇ ਗਰਮੇਜ ਸਿੰਘ ਜਰਨਲ ਸਕੱਤਰ ਕਾਂਗਰਸ ਦਿਹਾਤੀ, ਸਰਪੰਚ ਰਜਿੰਦਰ ਸਿੰਘ, ਜਥੇਦਾਰ ਰਾਜਬੀਰ ਸਿੰਘ, ਅਜੇਪਾਲ ਸਿੰਘ ਸ਼ਾਹ, ਬਲਜਿੰਦਰ ਸਿੰਘ ਹੈਪੀ ਪ੍ਰਧਾਨ, ਗੁਰਿੰਦਰ ਸਿੰਘ ਵੰਡਰ ਪੈਲਸ, ਸੁਖਮਿੰਦਰ ਸਿੰਘ ਭੱਪ, ਗਰੁਧਿਆਨ ਸਿੰਘ, ਪ੍ਰਧਾਨ ਸਰਵਣ ਸਿੰਘ, ਮਾਸਟਰ ਬਲਦੇਵ ਸਿੰਘ, ਪਰਮਿੰਦਰ ਸਿੰਘ ਬੱਬਾ, ਗਰਮੁੱਖ ਸਿੰਘ ਸਾਬਾ, ਬਲਬੀਰ ਸਿੰਘ ਉਲਪੀਅਨ ਸਰਬਜੀਤ ਠੇਕੇਦਾਰ, ਭੁਪਿੰਦਰ ਸਿੰਘ ਪ੍ਰਧਾਨ, ਸੂਬੇਦਾਰ ਹਰਜੀਤ ਸਿੰਘ, ਬਲਦੇਵ ਸਿੰਘ ਰਾਇਲ ਪੈਲਸ, ਸੁਖਵਿੰਦਰ ਸਿੰਘ ਸੱਖਾ, ਕੋਚ ਬਲਜਿੰਦਰ ਸਿੰਘ, ਰੋਲਾ ਸਿੰਘ ਪਰਜਾਪੱਤ ਆਦਿ ਮੋਹਤਵਾਰ ਸੱਜਣ ਹਾਜ਼ਰ ਸਨ।
ਇਸ ਖੇਡ ਮੇਲੇ ਵਿੱਚ ਵਿਸ਼ੇਸ਼ ਤੌਰ `ਤੇ ਪਹੁੰਚ ਰਹੇ ਬਲਜੀਤ ਸਿੰਘ ਰੰਧਾਵਾ ਐਸ.ਪੀ, ਅਮਰੀਕ ਸਿੰਘ ਪਵਾਰ ਏ.ਸੀ.ਪੀ, ਹਰਪਾਲ ਸਿੰਘ ਐਸ.ਪੀ (ਡੀ) ਮਜੀਠਾ, ਸੂਬਾ ਸਿੰਘ ਐਸ.ਪੀ ਬਟਾਲਾ ਤੇਜਬੀਰ ਸਿੰਘ ਹੁੰਦਲ ਡੀ.ਐਸ.ਪੀ, ਗੁਰਪ੍ਰਤਾਪ ਸਿੰਘ ਸਹੋਤਾ ਡੀ.ਐਸ.ਪੀ ਜੰਡਿਆਲਾ ਗੁਰੁ, ਕਾਕਾ ਆਰਮੀ ਗੰਨ ਹਾਊਸ ਅੰਮ੍ਰਿਤਸਰ,ਸੁਜਾਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਲੱਬ ਪ੍ਰਧਾਨ ਗੁਰਦਵਿੰਦਰ ਰੰਧਾਵਾ ਨੇ ਦੱਸਿਆ ਕਿ ਹਾਕੀ ਸੀਨੀਅਰ, ਹਾਕੀ ਜੂਨੀਅਰ, ਫੁੱਟਬਾਲ ਓਪਨ, ਅਥੈਲਿਕਟਸ, ਕੁੱਤਿਆਂ ਦੀਆਂ ਟਰੈਕ ਦੌਰਾਂ ਦੇ ਮੁਕਾਬਲੇ ਕਰਵਾਏ ਜਾਣਗੇ।22 ਫਰਵਰੀ ਨੂੰ ਖੇਡ ਮੇਲੇ ਦਾ ਉਦਘਾਟਨ ਤੇ ਪ੍ਰਧਾਨਗੀ ਹਲਕਾ  ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਰਨਗੇ ਅਤੇ 25 ਫਰਵਰੀ ਨੂੰ ਸਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਮਾਣਮੱਤੇ ਕਲਾਕਾਰ ਰਾਜਵੀਰ ਜਵੰਦਾ ਅਤੇ ਪੰਜਾਬ ਦੀ ਮਾਣਮੱਤੀ ਦੋਗਾਣਾ ਜੋੜੀ ਕਰਤਾਰ ਰਮਲਾ-ਬੀਬਾ ਨਵਜੋਤ ਰਾਣੀ ਦਾ ਖੁਲਾ ਅਖਾੜਾ ਲੱਗੇਗਾ ਅਤੇ ਇਨਾਮਾਂ ਦੀ ਵੰਡ ਐਮ.ਪੀ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡੀ.ਸੀ ਕਮਲਦੀਪ ਸਿੰਘ ਸੰਘਾ, ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਸਾਂਝੇ ਤੌਰ ਤੇ ਕਰਨਗੇ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>