Thursday, April 25, 2024

ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੱਲ ਹੋਣ ਅੰਦਰੂਨੀ ਸ਼ਹਿਰ ਦੀਆਂ ਸਮੱਸਿਆਵਾਂ – ਵਿਧਾਇਕ ਸੋਨੀ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਰਟ ਸਿਟੀ ਤਹਿਤ ਅੰਮਿ੍ਰਤਸਰ ਸ਼ਹਿਰ ਵਿਚ ਕਰਵਾਏ ਜਾਣ ਵਾਲੇ PPN1602201802ਵਿਕਾਸ ਕੰਮਾਂ ਦੀ ਯੋਜਨਾਬੰਦੀ ਨੂੰ ਸਿਰੇ ਚਾੜਨ ਲਈ ਅੱਜ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਓ.ਪੀ ਸੋਨੀ, ਸੀ.ਈ.ਓ ਸਮਾਰਟ ਸਿਟੀ ਸ੍ਰੀਮਤੀ ਦੀਪਤੀ ਉਪਲ, ਡਿਪਟੀ ਮੇਅਰ ਯੂਨਿਸ ਕੁਮਾਰ ਅਤੇ ਹੋਰ ਅਧਿਕਾਰੀਆਂ ਵਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ।
ਇਸ ਦੌਰੇ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਸੜਕਾਂ ’ਤੇ ਟਰੈਫਿਕ ਪ੍ਰਬੰਧ ਸੁਚਾਰੂ ਰੂਪ ਨਾਲ ਕਰਨ, ਰੇਹੜ੍ਹੀਆਂ-ਫੜ੍ਹੀਆਂ ਅਤੇ ਹੋਰ ਮੁੱਦੇ ਵਿਧਾਇਕ ਸੋਨੀ ਦੇ ਧਿਆਨ ਵਿਚ ਲਿਆਂਦੇ। ਟੀਮ ਨੇ ਸ਼ਕਤੀ ਨਗਰ ਚੌਕ ਪਾਰਕ, ਮਜੀਠ ਮੰਡੀ ਦੇ ਸਾਹਮਣੇ ਵਾਲਾ ਪਾਰਕ, ਸ਼ਕਤੀ ਨਗਰ ਵਿਚ ਪਾਣੀ ਦੀ ਟੈਂਕੀ ਵਾਲਾ ਪਾਰਕ, ਮੱਛੀ ਮੰਡੀ, ਕੈਂਰੋ ਮਾਰਕੀਟ ਆਦਿ ਦਾ ਦੌਰਾ ਕੀਤਾ।ਸੋਨੀ ਨੇ ਸੁਝਾਅ ਦਿੱਤਾ ਕਿ ਇਹ ਪਾਰਕ ਸੰਘਣੀ ਅਬਾਦੀ ਲਈ ਸੈਰਗਾਹ ਬਣਾਏ ਜਾਣ, ਜਿਸ ਵਿਚ ਬੱਚੇ ਖੇਡ ਸਕਣ ਅਤੇ ਬਜ਼ੁੱਰਗ ਸੈਰ ਕਰ ਸਕਣ।ਉਨਾਂ ਆਸ ਪ੍ਰਗਟਾਈ ਕਿ ਕੈਂਰੋ ਮਾਰਕੀਟ ਵਿਚ ਮਲਟੀ ਲੈਵਲ ਕਾਰ ਪਾਰਕਿੰਗ ਬਣ ਜਾਣ ਨਾਲ ਇਲਾਕੇ ਵਿਚੋਂ ਟਰੈਫਿਕ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਆਉਣ-ਜਾਣ ਵਾਲਿਆਂ ਨੂੰ ਵੀ ਅਸਾਨੀ ਹੋਵੇਗੀ।
ਸੋਨੀ ਨੇ ਅੰਦਰੂਨੀ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕਰਨ ’ਤੇ ਜ਼ੋਰ ਦਿੰਦੇ ਕਿਹਾ ਕਿ ਇਹ ਕੰਮ ਤਰਜ਼ੀਹੀ ਅਧਾਰ ’ਤੇ ਨੇਪਰੇ ਚੜਾਏ ਜਾਣ।ਉਹ ਇਸ ਮੌਕੇ ਸ਼ਹਿਰ ਦੇ ਅੰਦਰੂਨੀ ਤੇ ਪੁਰਾਣੇ ਹਿੱਸੇ, ਜੋ ਕਿ ਕੰਧ ਦੇ ਅੰਦਰ ਹੈ, ਦੀ ਨਕਸ਼ਾਬੰਦੀ ਕਰ ਰਹੀ ਸਰਵੈ ਟੀਮ ਨੂੰ ਵੀ ਮਿਲੇ ਅਤੇ ਇਥੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਲਈ ਕੁੱਝ ਜ਼ਰੂਰੀ ਸੁਝਾਅ ਵੀ ਅੰਮ੍ਰਿਤਸਰ ਸਮਾਰਟ ਸਿਟੀ ਦੀ ਟੀਮ ਨੂੰ ਦਿੱਤੇ।ਉਨਾਂ ਕਿਹਾ ਕਿ ਹਰੇਕ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨਾਂ ਦੀ ਤਰਜੀਹੀ ਅਧਾਰ ’ਤੇ ਕੰਮ ਕਰਵਾਏ ਜਾਣ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply